How to check jaggery purity: ਅੱਜਕੱਲ੍ਹ ਜਦੋਂ ਹਰ ਪਾਸੇ ਮਿਲਾਵਟ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਤੁਹਾਨੂੰ ਆਪਣੇ ਘਰ ਵਿੱਚ ਰੱਖੇ ਗੁੜ (Gaggery Adulteration) ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੁੜ ਵਰਗੀ ਕੁਦਰਤੀ ਚੀਜ਼ ਵੀ ਬਾਜ਼ਾਰ ਵਿੱਚ ਮਿਲਾਵਟ ਤੋਂ ਸੁਰੱਖਿਅਤ ਨਹੀਂ। ਇਹ ਕਾਰਨ ਹੈ ਕਿ ਬਾਜ਼ਾਰ ਵਿੱਚ ਗੁੜ 50 ਰੁਪਏ ਕਿੱਲੋ ਵੀ ਮਿਲ ਰਿਹਾ ਹੈ ਤੇ ਕਈ ਘੁਲਾੜੀ ਵਾਲੇ 100 ਰੁਪਏ ਕਿੱਲੋ ਵੀ ਵੇਚ ਰਹੇ ਹਨ। ਇਸ ਲਈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਅਸਲੀ ਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰੀਏ। 

ਦੱਸ ਦਈਏ ਕਿ ਆਮ ਤੌਰ 'ਤੇ ਨਕਲੀ ਗੁੜ ਵਿੱਚ ਕੈਲਸ਼ੀਅਮ ਕਾਰਬੋਨੇਟ ਤੇ ਸੋਡੀਅਮ ਬਾਈਕਾਰਬੋਨੇਟ ਵਰਗੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ। ਕੈਲਸ਼ੀਅਮ ਕਾਰਬੋਨੇਟ ਗੁੜ ਦਾ ਭਾਰ ਵਧਾਉਂਦਾ ਹੈ ਜਦੋਂਕਿ ਸੋਡੀਅਮ ਬਾਈਕਾਰਬੋਨੇਟ ਪਾਉਣ ਨਾਲ ਗੁੜ ਦਾ ਰੰਗ ਸੁਧਰਦਾ ਹੈ। ਇਸ ਤੋਂ ਇਲਾਵਾ ਗੁੜ ਵਿੱਚ ਖੰਡ ਤੇ ਸੈਫੋਲਾਈਟ ਨਾਮਕ ਰਸਾਇਣ ਮਿਲਾਇਆ ਜਾਂਦਾ ਹੈ। ਯਾਨੀ ਜੇਕਰ ਤੁਸੀਂ ਮਿਲਾਵਟੀ ਗੁੜ ਖਾਂਦੇ ਹੋ ਤਾਂ ਇਹ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਸਕਦਾ ਹੈ। 

ਦਰਅਸਲ ਖੰਡ ਦੇ ਮੁਕਾਬਲੇ ਗੁੜ ਵਿੱਚ ਆਇਰਨ, ਕੈਲਸ਼ੀਅਮ ਤੇ ਪੋਟਾਸ਼ੀਅਮ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਨਕਲੀ ਗੁੜ ਦਾ ਸੇਵਨ ਕਰ ਰਹੇ ਹੋ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਆਓ ਬਿਨਾਂ ਦੇਰੀ ਕੀਤੇ ਅਜਿਹੇ 5 ਤਰੀਕਿਆਂ (Gaggery Purity Test) ਬਾਰੇ ਜਾਣਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਸ ਦੀ ਸ਼ੁੱਧਤਾ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।

1. ਸੁਆਦ ਰਾਹੀਂ ਕਰੋ ਪਛਾਣਗੁੜ ਖਰੀਦਦੇ ਸਮੇਂ ਇਸ ਦੇ ਸੁਆਦ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਸਲੀ ਗੁੜ ਦਾ ਸੁਆਦ ਮਿੱਠਾ ਤੇ ਖੁਸ਼ਬੂਦਾਰ ਹੁੰਦਾ ਹੈ ਜਿਸ ਵਿੱਚ ਗੰਨੇ ਦੀ ਕੁਦਰਤੀ ਮਿਠਾਸ ਸਾਫ਼ ਮਹਿਸੂਸ ਹੁੰਦੀ ਹੈ ਪਰ ਜੇਕਰ ਤੁਹਾਨੂੰ ਕਿਸੇ ਵੀ ਗੁੜ ਦਾ ਸੁਆਦ ਆਰਟੀਫੀਸ਼ੀਅਲ ਜਾਂ ਕੁਸੈਲਾ ਲੱਗਦਾ ਹੈ ਤਾਂ ਇਹ ਨਕਲੀ ਹੋ ਸਕਦਾ ਹੈ।

2. ਰੰਗ ਵੱਲ ਧਿਆਨ ਦਿਓਅਸਲੀ ਗੁੜ ਨੂੰ ਇਸ ਦੇ ਰੰਗ ਤੋਂ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਅਸਲੀ ਗੁੜ ਦਾ ਰੰਗ ਹਲਕਾ ਪੀਲਾ ਜਾਂ ਥੋੜ੍ਹਾ ਭੂਰਾ ਹੁੰਦਾ ਹੈ ਤੇ ਇਹ ਚਮਕਦਾਰ ਦਿਖਾਈ ਦਿੰਦਾ ਹੈ। ਇਸ ਵਿੱਚ ਕਾਲੇ, ਚਿੱਟੇ ਜਾਂ ਹੋਰ ਰੰਗਦਾਰ ਧੱਬੇ ਨਹੀਂ ਹੁੰਦੇ। ਨਕਲੀ ਗੁੜ ਵਿੱਚ ਅਕਸਰ ਚਿੱਟੇ ਦਾਣੇ ਜਾਂ ਧੱਬੇ ਹੁੰਦੇ ਹਨ ਤੇ ਇਸ ਦਾ ਰੰਗ ਗੂੜ੍ਹਾ ਹੁੰਦਾ ਹੈ।

3. ਗੁੜ ਨੂੰ ਗਰਮ ਕਰਕੇ ਲਾਓ ਪਤਾਜਦੋਂ ਅਸਲੀ ਗੁੜ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਹੌਲੀ-ਹੌਲੀ ਪਿਘਲਦਾ ਹੈ ਤੇ ਗਾੜੇ ਸ਼ਰਬਤ ਵਾਂਗ ਬਣ ਜਾਂਦਾ ਹੈ। ਇਹ ਚਿਪਚਿਪਾ ਹੁੰਦਾ ਹੈ ਤੇ ਆਸਾਨੀ ਨਾਲ ਵਗਦਾ ਨਹੀਂ। ਜਦੋਂ ਨਕਲੀ ਗੁੜ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਪਿਘਲਦਾ ਹੈ ਤੇ ਪਾਣੀ ਵਾਂਗ ਪਤਲਾ ਹੋ ਜਾਂਦਾ ਹੈ। ਇਹ ਆਸਾਨੀ ਨਾਲ ਵਗਦਾ ਹੈ ਤੇ ਇਸ ਦੀ ਬਣਤਰ ਵੀ ਪਤਲੀ ਹੁੰਦੀ ਹੈ।

4. ਕ੍ਰਿਸਟਲ ਵੱਲ ਧਿਆਨ ਦਿਓਗੁੜ ਦੇ ਕ੍ਰਿਸਟਲ ਇਸ ਦੀ ਸ਼ੁੱਧਤਾ ਬਾਰੇ ਬਹੁਤ ਕੁਝ ਦੱਸਦੇ ਹਨ। ਅਸਲੀ ਗੁੜ ਵਿੱਚ ਕੁਦਰਤੀ ਤੌਰ 'ਤੇ ਛੋਟੇ ਕ੍ਰਿਸਟਲ ਹੁੰਦੇ ਹਨ ਜੋ ਗੰਨੇ ਦੇ ਰਸ ਤੋਂ ਬਣਦੇ ਹਨ। ਇਹ ਕ੍ਰਿਸਟਲ ਗੁੜ ਨੂੰ ਇੱਕ ਵਿਲੱਖਣ ਬਣਤਰ ਤੇ ਸੁਆਦ ਦਿੰਦੇ ਹਨ। ਦੂਜੇ ਪਾਸੇ ਮਿਲਾਵਟੀ ਗੁੜ ਵਿੱਚ ਅਕਸਰ ਵੱਡੇ ਤੇ ਚਮਕਦਾਰ ਕ੍ਰਿਸਟਲ ਹੁੰਦੇ ਹਨ ਜੋ ਆਰਟੀਫੀਸ਼ੀਅਲ ਤੌਰ 'ਤੇ ਮਿਲਾਏ ਜਾਂਦੇ ਹਨ। ਇਨ੍ਹਾਂ ਕ੍ਰਿਸਟਲਾਂ ਵਿੱਚ ਕੁਦਰਤੀ ਮਿਠਾਸ ਨਹੀਂ ਹੁੰਦੀ ਤੇ ਇਹ ਗੁੜ ਦੀ ਗੁਣਵੱਤਾ ਨੂੰ ਘਟਾਉਂਦੇ ਹਨ।

5. ਪਾਣੀ ਨਾਲ ਜਾਂਚ ਕਰੋਬਾਜ਼ਾਰ ਵਿੱਚ ਉਪਲਬਧ ਗੁੜ ਵਿੱਚ ਅਕਸਰ ਚਾਕ ਪਾਊਡਰ ਮਿਲਾਇਆ ਜਾਂਦਾ ਹੈ ਤਾਂ ਜੋ ਇਸ ਦਾ ਭਾਰ ਵਧਾਇਆ ਜਾ ਸਕੇ। ਇਹ ਮਿਲਾਵਟ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਦੀ ਜਾਂਚ ਕਰਨ ਲਈ ਪਹਿਲਾਂ ਇੱਕ ਪਾਰਦਰਸ਼ੀ ਗਲਾਸ ਵਿੱਚ ਪਾਣੀ ਲਓ ਤੇ ਉਸ ਵਿੱਚ ਗੁੜ ਦਾ ਇੱਕ ਛੋਟਾ ਜਿਹਾ ਟੁਕੜਾ ਪਾਓ। ਕੁਝ ਸਮੇਂ ਬਾਅਦ ਦੇਖੋ ਕਿ ਕੀ ਪਾਣੀ ਦੇ ਤਲ 'ਤੇ ਕੋਈ ਚਿੱਟਾ ਪਦਾਰਥ ਇਕੱਠਾ ਹੋ ਰਿਹਾ ਹੈ। ਜੇਕਰ ਹਾਂ, ਤਾਂ ਇਹ ਸੰਭਵ ਹੈ ਕਿ ਗੁੜ ਵਿੱਚ ਚਾਕ ਪਾਊਡਰ ਮਿਲਾਇਆ ਗਿਆ ਹੋਵੇ। ਚਾਕ ਪਾਊਡਰ ਪਾਣੀ ਵਿੱਚ ਘੁਲਣਸ਼ੀਲ ਨਹੀਂ ਤੇ ਬੈਠ ਜਾਂਦਾ ਹੈ।