ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਬੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ। ਜ਼ਿਆਦਾਤਰ ਵਿਟਾਮਿਨ ਡੀ ਧੁੱਪ ਤੋਂ ਪ੍ਰਾਪਤ ਹੁੰਦਾ ਹੈ ਪਰ ਕੈਲਸੀਅਮ ਪ੍ਰਾਪਤ ਕਰਨ ਲਈ, ਸਾਨੂੰ ਭੋਜਨ ਤੇ ਨਿਰਭਰ ਰਹਿਣਾ ਪੈਂਦਾ ਹੈ।
ਇਸ ਲਈ, ਹੱਡੀਆਂ ਦੀ ਬਿਮਾਰੀ ਤੇ ਬੇਅਰਾਮੀ ਜਿਹੇ ਓਸਟੀਓਪਰੋਰੋਸਿਸ ਤੋਂ ਬਚਣ ਲਈ, ਇਹ ਮਹੱਤਵਪੂਰਨ ਹੈ ਕਿ ਅਸੀਂ ਅਜਿਹਾ ਭੋਜਨ ਲੈਣਾ ਚਾਹੀਦਾ ਹੈ ਜੋ ਵਿਟਾਮਿਨ ਡੀ ਤੇ ਕੈਲਸੀਅਮ ਨਾਲ ਭਰਪੂਰ ਹੋਵੇ। ਤੁਹਾਡੀ ਜਾਣਕਾਰੀ ਲਈ, ਕੁਝ ਫ਼ੂਡ ਦੱਸੇ ਜਾ ਰਹੇ ਹਨ। ਇਹ ਫ਼ੂਡ ਤੁਹਾਡੀਆਂ ਹੱਡੀਆਂ ਲਈ ਵਿਟਾਮਿਨ ਡੀ ਤੇ ਕੈਲਸੀਅਮ ਦਾ ਵਧੀਆ ਸਰੋਤ ਹੋ ਸਕਦੇ ਹਨ।
ਫੈਟੀ ਫਿਸ਼
ਸਾਲਮਨ, ਟੂਨਾ ਤੇ ਟਰਾਉਟ ਨੂੰ ਫੈਟੀ ਫਿਸ਼ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਤੇ ਕੈਲਸੀਅਮ ਦਾ ਚੰਗਾ ਸ੍ਰੋਤ ਹੈ। ਇਸ ਤੋਂ ਇਲਾਵਾ, ਇਹ ਤੁਹਾਡੀਆਂ ਹੱਡੀਆਂ ਨੂੰ ਤੰਦਰੁਸਤ ਤੇ ਪੌਸ਼ਟਿਕ ਰੱਖਣ ਦੇ ਨਾਲ-ਨਾਲ ਇਨ੍ਹਾਂ ਨੂੰ ਪੋਸ਼ਟਿਕ ਬਣਾਉਣ ਤੇ ਮਜ਼ਬੂਤ ਕਰਨ ਦਾ ਕੰਮ ਕਰੇਗਾ।
ਦੁੱਧ
ਦੁੱਧ ਤੇ ਹੋਰ ਡੇਅਰੀ ਉਤਪਾਦ ਜਿਵੇਂ ਘਿਓ, ਪਨੀਰ, ਮੱਖਣ ਹੱਡੀਆਂ ਨੂੰ ਕਾਫੀ ਹੱਦ ਤਕ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੇ ਹਨ। ਖ਼ਾਸਕਰ ਜਦੋਂ ਦੁੱਧ ਦੀ ਗੱਲ ਕਰੀਏ ਤਾਂ ਇਹ ਸਰੀਰ ਦੀ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ।
ਹਰੀਆਂ ਸਬਜ਼ੀਆਂ
ਇਹ ਸਾਬਤ ਹੋਇਆ ਹੈ ਕਿ ਹਰੀਆਂ ਸਬਜ਼ੀਆਂ ਪੋਸ਼ਣ ਦਾ ਵਧੀਆ ਸ੍ਰੋਤ ਹਨ। ਸਬਜ਼ੀਆਂ ਜਿਵੇਂ ਬ੍ਰੋਕਲੀ ਤੇ ਗੋਭੀ ਕੈਲਸੀਅਮ ਦੇ ਸ਼ਾਨਦਾਰ ਨਾਨ-ਡੇਅਰੀ ਸਰੋਤ ਹਨ। ਹਾਲਾਂਕਿ, ਪਾਲਕ ਦਾ ਸਾਗ ਵੀ ਇਸ ਸ਼੍ਰੇਣੀ ਵਿੱਚ ਸਹੀ ਹੈ। ਪਾਲਕ ਵਿੱਚ ਆਕਸੀਲਿਕ ਐਸਿਡ ਪਾਇਆ ਜਾਂਦਾ ਹੈ। ਇਹ ਮਨੁੱਖੀ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਲਈ ਅਯੋਗ ਬਣਾ ਦਿੰਦਾ ਹੈ।
ਟੋਫੂ ਤੇ ਸੋਇਆਬੀਨ ਦਾ ਦੁੱਧ
ਸੋਇਆਬੀਨ ਦਾ ਦੁੱਧ, ਟੋਫੂ ਜਾਂ ਹੋਰ ਸੋਇਆਬੀਨ ਅਧਾਰਤ ਭੋਜਨ ਹੱਡੀਆਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੀਆਂ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ, ਇਹ ਭੋਜਨ ਹੱਡੀਆਂ ਲਈ ਇੱਕ ਸਿਹਤਮੰਦ ਫ਼ੂਡ ਵੱਜੋਂ ਜਾਣੇ ਜਾਂਦੇ ਹਨ।
ਅੰਡੇ ਦੀ ਜਰਦੀ
ਅੰਡੇ ਪ੍ਰੋਟੀਨ ਦੇ ਚੰਗੇ ਸਰੋਤ ਹਨ। ਖ਼ਾਸਕਰ ਅੰਡੇ ਦੀ ਸਫੇਦੀ। ਜੇ ਤੁਸੀਂ ਆਪਣੇ ਸਰੀਰ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਸੋਚ ਰਹੇ ਹੋ, ਤਾਂ ਅੰਡੇ ਦੀ ਜ਼ਰਦੀ ਵੀ ਭੋਜਨ ਦੇ ਰੂਪ ਵਿੱਚ ਇੱਕ ਵਧੀਆ ਚੋਣ ਹੋ ਸਕਦੀ ਹੈ।
ਹੱਡੀਆਂ ਨੂੰ ਮਜ਼ਬੂਤ ਕਿਵੇਂ ਕਰੀਏ? ਵਿਟਾਮਿਨ ਡੀ ਤੇ ਕੈਲਸ਼ੀਅਮ ਨਾਲ ਭਰਪੂਰ ਖਾਓ ਇਹ ਖੁਰਾਕ
ਏਬੀਪੀ ਸਾਂਝਾ
Updated at:
25 Oct 2020 06:01 PM (IST)
ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਬੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ।
- - - - - - - - - Advertisement - - - - - - - - -