Hair Care Tips: ਜਦੋਂ ਤੁਹਾਡੇ ਕੰਘੀ ਕਰਨ ਵੇਲੇ ਵਾਲ ਝੜਦੇ ਹਨ ਤਾਂ ਤੁਹਾਨੂੰ ਬੜਾ ਅਫਸੋਸ ਹੁੰਦਾ ਹੈ ਅਤੇ ਤੁਸੀਂ ਪਰੇਸ਼ਾਨ ਵੀ ਹੋ ਜਾਂਦੇ ਹੋ। ਉੱਥੇ ਹੀ ਤੁਹਾਡੇ ਵਾਲ ਵੀ ਬੇਜਾਨ ਅਤੇ ਰੁੱਖੇ ਹੋ ਜਾਂਦੇ ਹਨ ਜਿਸ ਕਰਕੇ ਤੁਹਾਡੇ ਚਿਹਰੇ 'ਤੇ ਉਦਾਸੀ ਆ ਜਾਂਦੀ ਹੈ ਕਿ ਹੁਣ ਤੁਹਾਨੂੰ ਸੈਲੂਨ ਜਾ ਕੇ ਆਪਣੇ ਵਾਲਾਂ ਦਾ ਟ੍ਰੀਟਮੈਂਟ ਕਰਵਾਉਣਾ ਪਵੇਗਾ। ਪਰ ਹੁਣ ਤੁਹਾਨੂੰ ਇਸ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੇ ਵਾਲਾਂ ਨੂੰ ਲੰਬੇ, ਸ਼ਾਈਨੀ ਅਤੇ ਸਿਲਕੀ ਬਣਾ ਸਕਦੇ ਹੋ।
ਵਾਲਾਂ ਦੇ ਲਈ ਦਹੀ ਕਿਉਂ ਫਾਇਦੇਮੰਦ?
ਪ੍ਰੋਟੀਨ - ਵਾਲਾਂ ਦੀ ਮਜ਼ਬੂਤੀ ਲਈ
ਲੈਕਟਿਕ ਐਸਿਡ - ਖੋਪੜੀ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ
ਵਿਟਾਮਿਨ ਬੀ5 ਅਤੇ ਡੀ - ਵਾਲਾਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ
ਡੈਂਡਰਫ ਅਤੇ ਖੁਜਲੀ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ
ਇਨ੍ਹਾਂ ਸਾਰੇ ਗੁਣਾਂ ਦੇ ਕਾਰਨ, ਦਹੀਂ ਵਾਲਾਂ ਲਈ ਇੱਕ ਕੁਦਰਤੀ ਟੌਨਿਕ ਵਜੋਂ ਕੰਮ ਕਰਦਾ ਹੈ।
ਦਹੀਂ ਨੂੰ ਵਾਲਾਂ 'ਚ ਲਾਉਣ ਦਾ ਸਹੀ ਤਰੀਕਾ
4 ਚਮਚੇ ਤਾਜ਼ਾ ਦਹੀਂ
1 ਚਮਚਾ ਨਾਰੀਅਲ ਤੇਲ ਜਾਂ ਜੈਤੂਨ ਦਾ ਤੇਲ
1 ਚਮਚਾ ਸ਼ਹਿਦ
ਨਿੰਬੂ ਦੀਆਂ ਕੁਝ ਬੂੰਦਾਂ (ਜੇਕਰ ਤੁਹਾਡੇ ਸਿਰ ਵਿੱਚ ਡੈਂਡਰਫ ਹੈ)
ਇਨ੍ਹਾਂ ਸਾਰਿਆਂ ਨੂੰ ਮਿਲਾਓ ਅਤੇ ਇੱਕ ਪੇਸਟ ਤਿਆਰ ਕਰੋ
ਇਸ ਪੈਕ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ
ਤੁਸੀਂ ਇਸਨੂੰ 30 ਮਿੰਟ ਲਈ ਰੱਖ ਸਕਦੇ ਹੋ ਅਤੇ ਫਿਰ ਆਪਣੇ ਵਾਲ ਧੋ ਲਓ।
ਕੀ ਫਾਇਦਾ ਹੁੰਦਾ?
ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਹੁੰਦੀ ਹੈ
ਡੈਂਡਰਫ ਅਤੇ ਖੋਪੜੀ ਦੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ
ਵਾਲਾਂ ਦੀ ਖੁਸ਼ਕੀ ਘੱਟ ਜਾਂਦੀ ਹੈ
ਖੋਪੜੀ ਨੂੰ ਡੂੰਘਾ ਪੋਸ਼ਣ ਮਿਲਦਾ ਹੈ
ਵਾਲ ਨਰਮ, ਰੇਸ਼ਮੀ ਅਤੇ ਚਮਕਦਾਰ ਹੋ ਜਾਂਦੇ ਹਨ
ਇਸਦੀ ਵਰਤੋਂ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਕਰੋ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।