ਪੂਰੀ ਦੁਨੀਆ ਵਿੱਚ ਚਿਕਨ ਨੂੰ ਵੱਖ-ਵੱਖ ਤਰੀਕਿਆਂ ਨਾਲ ਫਰਿੱਜ ਵਿੱਚ ਬਣਾਇਆ ਜਾਂ ਸਟੋਰ ਕੀਤਾ ਜਾਂਦਾ ਹੈ। ਕੁਝ ਲੋਕ ਨਿੰਬੂ ਅਤੇ ਨਮਕ ਪਾ ਕੇ ਚਿਕਨ ਨੂੰ ਮੈਰੀਨੇਟ ਕਰਦੇ ਹਨ, ਜਦੋਂ ਕਿ ਕੁਝ ਲੋਕ ਇਸ ਨੂੰ ਦਹੀ ਅਤੇ ਨਿੰਬੂ ਮਿਲਾ ਕੇ ਸਟੋਰ ਕਰਦੇ ਹਨ। ਚਿਕਨ ਵਿੱਚ ਪ੍ਰੋਟੀਨ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਜੇਕਰ ਤੁਸੀਂ ਇਸ ਨੂੰ ਸਹੀ ਢੰਗ ਨਾਲ ਸਟੋਰ ਕਰਦੇ ਹੋ, ਤਾਂ ਤੁਸੀਂ ਇਸ ਨੂੰ ਕਈ ਦਿਨਾਂ ਤੱਕ ਵਰਤ ਸਕਦੇ ਹੋ। ਇਸ ਨੂੰ ਬਣਾਉਣਾ ਆਸਾਨ ਹੈ, ਇਸ ਲਈ ਲੋਕ ਇਸ ਨੂੰ ਬਹੁਤ ਸ਼ੌਕ ਨਾਲ ਖਾਂਦੇ ਹਨ। ਪਰ ਅਕਸਰ ਜਦੋਂ ਫਰਿੱਜ ਵਿੱਚ ਸਟੋਰ ਕਰਨ ਦੀ ਗੱਲ ਆਉਂਦੀ ਹੈ, ਤਾਂ ਲੋਕ ਇੱਕ ਵੱਡੀ ਗਲਤੀ ਕਰ ਦਿੰਦੇ ਹਨ।


ਕਿੰਨੀ ਦੇਰ ਤੱਕ ਮੈਰੀਨੇਟ ਕਰਨਾ ਚਾਹੀਦਾ?


ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ (USDA) ਦੇ ਅਨੁਸਾਰ, ਕੱਚੇ ਚਿਕਨ ਨੂੰ ਇੱਕ ਤੋਂ ਦੋ ਦਿਨਾਂ ਲਈ ਫਰਿੱਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਜਦੋਂ ਕਿ ਪਕਾਇਆ ਹੋਇਆ ਚਿਕਨ ਜਾਂ ਮੈਰੀਨੇਟ ਚਿਕਨ ਨੂੰ 3-4 ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ। ਗਰਮੀਆਂ ਦੇ ਮੌਸਮ 'ਚ ਚਿਕਨ ਸਟੋਰ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਅਸੀਂ ਚਿਕਨ ਨੂੰ ਫਰਿੱਜ ਵਿੱਚ ਸਟੋਰ ਕਰਦੇ ਹਾਂ ਤਾਂ ਇਸ ਦੀ ਬੈਕਟੀਰੀਅਲ ਗ੍ਰੋਥ ਰੁੱਕ ਜਾਂਦੀ ਹੈ।


ਇਸ ਲਈ ਚਿਕਨ ਨੂੰ ਫਰਿੱਜ ਵਿੱਚ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਹੈਲਥਲਾਈਨ 'ਚ ਛਪੀ ਖਬਰ ਮੁਤਾਬਕ ਚਿਕਨ ਨੂੰ ਫਰਿੱਜ 'ਚ 9 ਮਹੀਨੇ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਦੇ ਚਿਕਨ ਸਟੋਰ ਕਰਦੇ ਹੋ, ਤਾਂ ਇਸ ਨੂੰ ਏਅਰਟਾਈਟ ਕੰਟੇਨਰ ਵਿੱਚ ਕੀਤਾ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਚਿਕਨ ਨੂੰ ਦਹੀਂ 'ਚ ਮਿਲਾ ਕੇ ਮੈਰੀਨੇਟ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ 2-3 ਦਿਨਾਂ ਤੱਕ ਆਰਾਮ ਨਾਲ ਵਰਤ ਸਕਦੇ ਹੋ।


ਇਹ ਵੀ ਪੜ੍ਹੋ: Benefits of Fenugreek : ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਮੇਥੀ, ਇਨ੍ਹਾਂ ਰੋਗਾਂ ਤੋਂ ਵੀ ਮਿਲ ਸਕਦੈ ਛੁਟਕਾਰਾ


ਚਿਕਨ ਵਿੱਚ ਦਹੀ ਮਿਲਾ ਕੇ ਮੈਰੀਨੇਟ ਕਰਨ ਨਾਲ ਜ਼ਹਿਰ ਤਾਂ ਨਹੀਂ ਬਣ ਜਾਵੇਗਾ


ਚਿਕਨ ਵਿੱਚ ਦਹੀ ਮਿਲਾ ਕੇ ਮੈਰੀਨੇਟ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਸਗੋਂ ਇਹ ਬਹੁਤ ਵਧੀਆ ਹੈ। ਜੇਕਰ ਤੁਸੀਂ ਇਸ ਨਾਲ ਚਿਕਨ ਕਰੀ ਜਾਂ ਕੋਈ ਹੋਰ ਰੈਸਿਪੀ ਬਣਾਉਂਦੇ ਹੋ ਤਾਂ ਇਹ ਬਹੁਤ ਹੀ ਸਵਾਦਿਸ਼ਟ ਬਣ ਜਾਂਦਾ ਹੈ। ਇਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਫਰਿੱਜ ਦੀ ਵਰਤੋਂ ਕਰੋ।


ਦਹੀ ਅਤੇ ਚਿਕਨ ਇਕੱਠਿਆਂ ਖਾਂਦੇ ਹੋ ਤਾਂ ਨੁਕਸਾਨਦਾਇਕ ਨਹੀਂ


ਦਹੀਂ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੋ ਮਾਸਪੇਸ਼ੀਆਂ ਲਈ ਚੰਗੇ ਹੁੰਦੇ ਹਨ। ਦੂਜੇ ਪਾਸੇ ਚਿਕਨ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ, ਦੋਵਾਂ ਨੂੰ ਇਕੱਠੇ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਹ ਫਾਇਦੇਮੰਦ ਹੁੰਦਾ ਹੈ।


ਇਹ ਵੀ ਪੜ੍ਹੋ: ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਵਾਲੇ ਸਾਵਧਾਨ! ਨਵੀਂ ਖੋਜ 'ਚ ਹੋਇਆ ਵੱਡਾ ਖੁਲਾਸਾ