ਜੇ ਵਾਲ ਕਿਸੇ ਬਾਹਰੀ ਕਾਰਨ ਕਰਕੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਲੱਗ ਜਾਣ, ਤਾਂ ਉਨ੍ਹਾਂ ਨੂੰ ਦੁਬਾਰਾ ਕਾਲਾ ਕੀਤਾ ਜਾ ਸਕਦਾ ਹੈ। ਮਹਿੰਗੀਆਂ ਡਾਈਆਂ ਜਿੱਥੇ ਵਾਲਾਂ ਨੂੰ ਕੈਮੀਕਲ ਲੁੱਕ ਦਿੰਦੀਆਂ ਹਨ, ਉੱਥੇ ਘਰ ਵਿੱਚ ਬਣੇ ਕੁਝ ਤੇਲ (Homemade Hair Oil) ਹੌਲੇ-ਹੌਲੇ ਹੀ ਸਹੀ ਪਰ ਵਾਲਾਂ ਨੂੰ ਜੜ੍ਹ ਤੋਂ ਕਾਲਾ ਕਰਨ ਵਿੱਚ ਮਦਦ ਕਰਦੇ ਹਨ। ਇਨ੍ਹਾਂ ਤੇਲਾਂ ਦੇ ਇਸਤੇਮਾਲ ਨਾਲ ਵਾਲ ਮਜ਼ਬੂਤ ਵੀ ਬਣਦੇ ਹਨ। ਇੱਥੇ ਜਾਣੋ ਕਿਹੜਾ ਤੇਲ ਸਫੈਦ ਵਾਲਾਂ (White Hair) ਨੂੰ ਕਾਲਾ ਕਰਨ ਲਈ ਲਗਾਇਆ ਜਾ ਸਕਦਾ ਹੈ।
ਸਫੈਦ ਵਾਲਾਂ ਨੂੰ ਕਾਲਾ ਕਰੇਗਾ ਇਹ ਤੇਲ
ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਸਰੋਂ ਦਾ ਤੇਲ (Mustard Oil) ਅਤੇ ਮਹਿੰਦੀ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇੱਕ ਬਰਤਨ ਵਿੱਚ ਸਰੋਂ ਦਾ ਤੇਲ ਲੈ ਕੇ ਗੈਸ 'ਤੇ ਗਰਮ ਕਰੋ। ਇਸ ਵਿੱਚ ਮਹਿੰਦੀ ਦੇ ਪੱਤੇ ਪਾ ਕੇ ਕੁਝ ਸਮਾਂ ਪਕਾਓ ਅਤੇ ਫਿਰ ਅੱਗ ਨੂੰ ਬੰਦ ਕਰਕੇ ਠੰਡਾ ਹੋਣ ਦਿਉ।
ਜਦੋਂ ਤੇਲ ਠੰਡਾ ਹੋ ਜਾਵੇ, ਇਸ ਨੂੰ ਸਿਰ 'ਤੇ ਲਗਾਓ ਅਤੇ ਅੱਧੇ ਤੋਂ ਇੱਕ ਘੰਟੇ ਬਾਅਦ ਵਾਲ ਧੋ ਲਓ। ਨਿਯਮਿਤ ਇਸਤੇਮਾਲ ਨਾਲ ਵਾਲਾਂ ਨੂੰ ਕਾਲਾ ਹੋਣ ਵਿੱਚ ਮਦਦ ਮਿਲਦੀ ਹੈ।
ਕੜੀ ਪੱਤੇ ਦਾ ਤੇਲ ਵੀ ਕਰਦਾ ਕਮਾਲ
ਇੱਕ ਕਟੋਰੀ ਨਾਰੀਅਲ ਦੇ ਤੇਲ ਵਿੱਚ ਮੁੱਠੀਭਰ ਕੜੀ ਪੱਤੇ (Curry Leaves) ਅਤੇ 2 ਚਮਚ ਮੇਥੀ ਦੇ ਦਾਣੇ ਪਾਓ। ਇਸ ਤੇਲ ਨੂੰ ਅੱਗੇ 'ਤੇ ਪਕਾਓ ਅਤੇ ਫਿਰ ਛਾਣਕੇ ਵੱਖਰਾ ਕਰ ਲਵੋ।
ਕੜੀ ਪੱਤੇ ਵਾਲੇ ਇਸ ਤੇਲ ਨਾਲ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰਿਆਂ ਤੱਕ ਮਾਲਿਸ਼ ਕਰੋ ਅਤੇ ਇੱਕ ਤੋਂ ਡੇਢ ਘੰਟਾ ਲਗਾ ਰੱਖਣ ਤੋਂ ਬਾਅਦ ਸਿਰ ਧੋ ਲਓ। ਇਸ ਤੇਲ ਨੂੰ ਹਫ਼ਤੇ ਵਿੱਚ 2 ਤੋਂ 3 ਵਾਰ ਲਗਾਇਆ ਜਾ ਸਕਦਾ ਹੈ।
ਇਨ੍ਹਾਂ ਨੁਸਖਿਆਂ ਨਾਲ ਵੀ ਸਫੈਦ ਵਾਲ ਹੋ ਸਕਦੇ ਨੇ ਕਾਲੇ
ਚਾਹ ਪੱਤੀ ਦਾ ਪਾਣੀ - ਸਫੈਦ ਵਾਲਾਂ ਨੂੰ ਕੁਦਰਤੀ ਕਾਲਾ ਰੰਗ ਦੇਣ ਲਈ ਚਾਹ ਪੱਤੀ ਦੇ ਪਾਣੀ ਨਾਲ ਨਿਯਮਿਤ ਤੌਰ 'ਤੇ ਸਿਰ ਧੋਇਆ ਜਾ ਸਕਦਾ ਹੈ। ਇੱਕ ਗਿਲਾਸ ਪਾਣੀ ਵਿੱਚ 2 ਚਮਚ ਚਾਹ ਪੱਤੀ ਪਾ ਕੇ ਪਕਾਓ। ਜਦੋਂ ਇਹ ਪਾਣੀ ਠੰਡਾ ਹੋ ਜਾਵੇ, ਤਾਂ ਇਸ ਨਾਲ ਸਿਰ ਧੋ ਲਓ। ਇਹ ਵਾਲਾਂ ਨੂੰ ਕੁਦਰਤੀ ਤੌਰ ’ਤੇ ਕਾਲਾ ਕਰਨ ਵਿੱਚ ਮਦਦ ਕਰਦਾ ਹੈ।
ਮੇਥੀ ਦਾ ਪੇਸਟ – ਪੀਲੀ ਮੇਥੀ ਦੇ ਦਾਣੇ (Methi Seeds) ਵਾਲਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ। 2 ਚਮਚ ਮੇਥੀ ਦੇ ਦਾਣੇ ਇੱਕ ਕਟੋਰੇ ਪਾਣੀ ਵਿੱਚ ਰਾਤ ਭਰ ਭਿਗੋ ਦੇਵੋ। ਅਗਲੀ ਸਵੇਰ ਇਹ ਦਾਣੇ ਪੀਸ ਕੇ ਪੇਸਟ ਬਣਾ ਲਓ ਅਤੇ ਵਾਲਾਂ 'ਤੇ ਹੇਅਰ ਮਾਸਕ ਵਾਂਗ ਲਗਾਓ। ਮੇਥੀ ਦੇ ਗੁਣ ਸਫੈਦ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦੇ ਹਨ। ਇਸ ਨੂੰ ਹਫ਼ਤੇ ਵਿੱਚ 2–3 ਵਾਰ ਲਗਾਇਆ ਜਾ ਸਕਦਾ ਹੈ।
ਪਿਆਜ਼ ਦਾ ਰਸ – ਪਿਆਜ਼ ਦਾ ਰਸ ਵਾਲਾਂ ਲਈ ਕਈ ਤਰ੍ਹਾਂ ਦੇ ਫਾਇਦੇ ਰੱਖਦਾ ਹੈ। ਹਫ਼ਤੇ ਵਿੱਚ 2–3 ਵਾਰ ਪਿਆਜ਼ ਦਾ ਰਸ ਲਗਾਉਣ ਨਾਲ ਵਾਲ ਲੰਬੇ ਅਤੇ ਘਣੇ ਬਣਦੇ ਹਨ। ਪਿਆਜ਼ ਦਾ ਰਸ ਜੜ੍ਹਾਂ ਤੇ ਲਗਾਉਣ ਨਾਲ ਸਫੈਦ ਵਾਲਾਂ ਨੂੰ ਕਾਲਾ ਕਰਨ ਵਿੱਚ ਵੀ ਮਦਦ ਮਿਲਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।