Health Tips: ਪੂਰੀ ਦੁਨੀਆ ਵਿੱਚ ਮਾਨਸਿਕ ਸਿਹਤ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਅਜਿਹੇ ਵਿੱਚ ਇਸ ਸਮੱਸਿਆ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਯੂਨੀਵਰਸਿਟੀ ਆਫ ਹਾਵਰਡ ਮੈਡੀਕਲ ਸਕੂਲ ਦੁਆਰਾ ਕੀਤੀ ਗਈ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ 75 ਸਾਲ ਦੀ ਉਮਰ ਤੱਕ, ਦੁਨੀਆ ਦੀ ਅੱਧੀ ਆਬਾਦੀ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਵੇਗੀ। ਇਹ ਖੁਲਾਸਾ ਹੋਸ਼ ਉਡਾਉਣ ਵਾਲਾ ਹੈ। ਇਸ ਦੇ ਨਾਲ ਹੀ ਅਲਰਟ ਵੀ ਹੈ ਕਿ ਮਨੁੱਖ ਖਤਰਨਾਕ ਰਾਹ ਪੈ ਰਿਹਾ ਹੈ।



ਹਾਸਲ ਜਾਣਕਾਰੀ ਮੁਤਾਬਕ ਇਸ ਅਧਿਐਨ ਨੂੰ ਪੂਰਾ ਕਰਨ ਲਈ ਕੁੱਲ 29 ਦੇਸ਼ਾਂ ਦੇ ਇੱਕ ਲੱਖ 50 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ 'ਤੇ ਸਾਲ 2021 ਤੋਂ 2022 ਤੱਕ ਖੋਜ ਕੀਤੀ ਗਈ ਸੀ। ਇਹ ਖੋਜ ਲਾਂਸੇਟ ਸਾਈਕਿਆਟਰੀ ਵਿੱਚ ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਇਸ ਮਗਰੋਂ ਸਿਹਤ ਮਾਹਿਰ ਇਸ ਬਾਰੇ ਹੋਰ ਖੋਜ ਵਿੱਚ ਜੁੱਟ ਗਏ ਹਨ।



ਇਸ ਅਧਿਐਨ ਨੂੰ ਕਰਨ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਖੋਜ ਵਿੱਚ ਸ਼ਾਮਲ ਪੁਰਸ਼ਾਂ ਤੇ ਔਰਤਾਂ ਵਿੱਚ ਆਮ ਤੌਰ 'ਤੇ ਤਿੰਨ ਤਰ੍ਹਾਂ ਦੇ ਵਿਕਾਰ ਪਾਏ ਗਏ ਹਨ। ਉਨ੍ਹਾਂ ਮੁਤਾਬਕ ਲੋਕਾਂ ਵਿੱਚ ਡਿਪਰੈਸ਼ਨ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਜ਼ਿਆਦਾ ਦੇਖਣ ਨੂੰ ਮਿਲੀਆਂ ਹਨ। ਦੂਜੇ ਪਾਸੇ ਜੇਕਰ ਮਰਦਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਸ਼ਰਾਬ ਪੀਣ, ਡਿਪਰੈਸ਼ਨ ਤੇ ਫੋਬੀਆ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇੰਨਾ ਹੀ ਨਹੀਂ, ਔਰਤਾਂ 'ਚ ਡਿਪ੍ਰੈਸ਼ਨ, ਪੋਸਟ ਟਰਾਮੇਟਿਕ ਤਣਾਅ ਦੇ ਨਾਲ-ਨਾਲ ਫੋਬੀਆ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲੀਆਂ ਹਨ।



ਜੇਕਰ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਮਾਨਸਿਕ ਵਿਗਾੜ ਦਾ ਸੰਤੁਲਨ ਬਣਾਈ ਰੱਖਣਾ ਤੇ ਠੀਕ ਕਰਨਾ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਰੁਟੀਨ ਕਿਵੇਂ ਜੀਅ ਰਹੇ ਹੋ ਤੇ ਤੁਸੀਂ ਛੋਟੇ-ਛੋਟੇ ਕੰਮ ਕਿਵੇਂ ਕਰ ਰਹੇ ਹੋ। ਇਸ ਤੋਂ ਬਚਣ ਲਈ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਤੇ ਆਪਣੇ ਵਿਚਾਰਾਂ ਨੂੰ ਵੀ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।



ਇੰਨਾ ਹੀ ਨਹੀਂ, ਛੋਟੀਆਂ-ਛੋਟੀਆਂ ਗੱਲਾਂ ਕਾਰਨ ਪੈਦਾ ਹੋਣ ਵਾਲੇ ਤਣਾਅ ਤੋਂ ਬਚਣ ਤੇ ਪ੍ਰਬੰਧਨ ਬਾਰੇ ਸੋਚ ਕੇ ਤੁਸੀਂ ਮਾਨਸਿਕ ਵਿਗਾੜ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਮਨ ਨੂੰ ਸ਼ਾਂਤ ਕਰਨ ਲਈ ਕਸਰਤ ਵੀ ਕਰਨੀ ਚਾਹੀਦੀ ਹੈ ਤਾਂ ਜੋ ਮਾਨਸਿਕ ਤੌਰ 'ਤੇ ਤੰਦਰੁਸਤ ਰਿਹਾ ਜਾ ਸਕੇ। ਡਿਜ਼ੀਟਲ ਦੀ ਦੁਨੀਆ ਤੋਂ ਬ੍ਰੇਕ ਵੀ ਮਾਨਸਿਕ ਤੰਦਰੁਸਤੀ ਬਖਸ਼ਦੀ ਹੈ।