Sticker on Fruits: ਸ਼ਹਿਰਾਂ ਦੇ ਵੱਡੇ ਮੌਲ ਹੋਣ ਜਾਂ ਗਲੀਆਂ ਵਿੱਚ ਘੁੰਮਦੀਆਂ ਰੇਹੜੀਆਂ ਸਭ ਥਾਂ ਸਟਿੱਕਰ ਲੱਗੇ ਸੇਬ ਤੇ ਸੰਤਰੇ ਵੇਖੇ ਜਾ ਸਕਦੇ ਹਨ। ਫਲਾਂ 'ਤੇ ਲੱਗੇ ਸਟਿੱਕਰ ਨੂੰ ਦੇਖ ਕੇ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਇਹ ਪ੍ਰੀਮੀਅਮ ਕੁਆਲਿਟੀ ਦਾ ਹੈ ਤੇ ਬਾਹਰੋਂ ਇੰਪੋਰਟ ਕੀਤਾ ਗਿਆ ਹੈ। ਇਸ ਲਈ ਫਲ ਦੀ ਕੁਆਲਿਟੀ ਚੰਗੀ ਹੈ ਤਾਂ ਇਸ ਨੂੰ ਮਹਿੰਗਾ ਖਰੀਦਣ ਵਿੱਚ ਵੀ ਕੋਈ ਹਰਜ਼ ਨਹੀਂ। ਦੂਜੇ ਪਾਸੇ ਫਲ ਵਿਕਰੇਤਾ ਵੀ ਗਾਹਕਾਂ ਦੀ ਇਸ ਮਾਨਸਿਕਤਾ ਦਾ ਪੂਰਾ ਫਾਇਦਾ ਉਠਾਉਂਦੇ ਹਨ। ਉਹ ਪ੍ਰੀਮੀਅਮ ਕੁਆਲਿਟੀ ਦਾ ਦਾਅਵਾ ਕਰਕੇ ਤੇ ਵਿਦੇਸ਼ਾਂ ਤੋਂ ਇੰਪੋਰਟ ਕੀਤੇ ਫਲ ਦੱਸ ਕੇ ਲੋਕਾਂ ਨੂੰ ਠੱਗਦੇ ਹਨ।



ਬੇਸ਼ੱਕ ਗਾਹਕ ਮੌਲ ਤੋਂ ਲੈ ਕੇ ਸੜਕਾਂ ਦੇ ਵਿਕਰੇਤਾਵਾਂ ਤੱਕ ਤੋਂ ਸਟਿੱਕਰ ਲੱਗੇ ਫਲ ਖਰੀਦਣ ਨੂੰ ਤਰਜੀਹ ਦਿੰਦੇ ਹਨ, ਪਰ 100 ਵਿੱਚੋਂ 99 ਜਣਿਆਂ ਨੂੰ ਇਸ ਦਾ ਅਸਲ ਮਕਸਦ ਪਤਾ ਹੀ ਨਹੀਂ ਹੋਵੇਗਾ। ਜਿਵੇਂ ਕਿ ਅਸੀਂ ਦੱਸਿਆ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਪ੍ਰੀਮੀਅਮ ਕੁਆਲਿਟੀ ਤੇ ਇੰਪੋਟਿਡ ਫਲ ਮੰਨਦੇ ਹਨ, ਪਰ ਅੱਜ ਅਸੀਂ ਤੁਹਾਡੀ ਇਸ ਉਲਝਣ ਨੂੰ ਦੂਰ ਕਰਾਂਗੇ। ਦਰਅਸਲ, ਇਨ੍ਹਾਂ ਸਟਿੱਕਰਾਂ ਦਾ ਨਿਰਯਾਤ-ਆਯਾਤ ਤੇ ਨਾ ਹੀ ਫਲਾਂ ਦੀ ਕੀਮਤ ਨਾਲ ਕੋਈ ਲੈਣਾ-ਦੇਣਾ ਹੈ। ਸਗੋਂ ਇਹ ਸਿੱਧੇ ਤੌਰ 'ਤੇ ਤੁਹਾਡੀ ਸਿਹਤ ਨਾਲ ਸਬੰਧਤ ਹਨ। ਆਓ ਜਾਣਦੇ ਹਾਂ ਪੂਰੀ ਹਕੀਕਤ।


ਜੇ 4 ਅੰਕਾਂ ਦਾ ਸਟਿੱਕਰ...
ਜੇ ਤੁਸੀਂ ਸੇਬ ਜਾਂ ਸੰਤਰੇ 'ਤੇ 4 ਅੰਕਾਂ ਦਾ ਸਟਿੱਕਰ ਦੇਖਦੇ ਹੋ, ਤਾਂ ਇਸ ਨੂੰ ਖਰੀਦਣ ਤੋਂ ਪਹਿਲਾਂ ਸਾਵਧਾਨ ਹੋ ਜਾਓ। ਇਨ੍ਹਾਂ ਸਟਿੱਕਰਾਂ 'ਤੇ ਲਿਖੇ ਨੰਬਰ ਵੀ 4 ਅੰਕਾਂ ਨਾਲ ਸ਼ੁਰੂ ਹੁੰਦੇ ਹਨ, ਜਿਵੇਂ 4026 ਜਾਂ 4987 ਆਦਿ। ਭਾਵ, ਜੇਕਰ ਸਟਿੱਕਰ 'ਤੇ ਚਾਰ ਅੰਕ ਹਨ ਤੇ ਉਹ 4 ਨਾਲ ਸ਼ੁਰੂ ਹੁੰਦੇ ਹਨ, ਤਾਂ ਅਜਿਹੇ ਫਲ ਕੀਟਨਾਸ਼ਕਾਂ ਤੇ ਰਸਾਇਣਾਂ ਦੀ ਵਰਤੋਂ ਨਾਲ ਤਿਆਰ ਕੀਤੇ ਗਏ ਹਨ। ਇਹ ਨੰਬਰ ਫਲਾਂ ਦੀ ਗੁਣਵੱਤਾ ਨੂੰ ਦਰਸਾਉਂਦੇ ਹਨ। ਤੁਹਾਨੂੰ ਇਹ ਫਲ ਥੋੜ੍ਹੇ ਸਸਤੇ ਮਿਲ ਸਕਦੇ ਹਨ, ਪਰ ਇਹ ਤੁਹਾਡੀ ਸਿਹਤ ਲਈ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਕਰਦੇ ਹਨ।


ਜੇਕਰ ਸੰਖਿਆ 5 ਅੰਕਾਂ ਵਿੱਚ ਹੈ ਤਾਂ ਇ ਸਦਾ ਕੀ ਅਰਥ?
ਤੁਸੀਂ ਦੇਖਿਆ ਹੋਵੇਗਾ ਕਿ ਕੁਝ ਫਲਾਂ ਦੇ ਸਟਿੱਕਰਾਂ 'ਤੇ 5 ਅੰਕਾਂ 'ਚ ਨੰਬਰ ਲਿਖੇ ਹੁੰਦੇ ਹਨ। ਇਹ ਨੰਬਰ 8 ਨਾਲ ਸ਼ੁਰੂ ਹੁੰਦੇ ਹਨ। ਜੇਕਰ 84131 ਜਾਂ 86532 ਆਦਿ ਨੰਬਰ ਲਿਖੇ ਹੋਣ ਤਾਂ ਇਸ ਦਾ ਮਤਲਬ ਹੈ ਕਿ ਅਜਿਹੇ ਫਲ ਜੈਨੇਟਿਕ ਤੌਰ 'ਤੇ ਸੋਧੇ ਹੋਏ ਹਨ। ਮਤਲਬ ਕਿ ਇਹ ਫਲ ਕੁਦਰਤੀ ਨਹੀਂ, ਸਗੋਂ ਲੈਬ ਵਿੱਚ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ ਰਸਾਇਣਾਂ ਤੇ ਕੀਟਨਾਸ਼ਕਾਂ ਵਾਲੇ ਫਲਾਂ ਨਾਲੋਂ ਵੱਧ ਹੁੰਦੀ ਹੈ। ਅਜਿਹੇ ਫਲ ਜਿੱਥੇ ਸਿਹਤ ਨੂੰ ਕੁਝ ਫਾਇਦੇ ਦਿੰਦੇ ਹਨ, ਉੱਥੇ ਹੀ ਇਨ੍ਹਾਂ ਦੇ ਕੁਝ ਨੁਕਸਾਨ ਵੀ ਹੁੰਦੇ ਹਨ।


ਇਹ ਸਭ ਤੋਂ ਵਧੀਆ
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਧੀਆ ਗੁਣਵੱਤਾ ਵਾਲੇ ਫਲਾਂ 'ਤੇ ਕਿਸ ਤਰ੍ਹਾਂ ਦੇ ਸਟਿੱਕਰ ਲਾਏ ਜਾਂਦੇ ਹਨ। ਅਜਿਹੇ ਸਟਿੱਕਰਾਂ 'ਤੇ ਨੰਬਰਾਂ ਦੀ ਗਿਣਤੀ ਤਾਂ 5 ਹੁੰਦੀ ਹੈ, ਪਰ ਉਹ 9 ਤੋਂ ਸ਼ੁਰੂ ਹੁੰਦੇ ਹਨ। ਜਿਵੇਂ 93435 ਆਦਿ। ਇਸ ਦਾ ਮਤਲਬ ਹੈ ਕਿ ਇਹ ਫਲ ਰਸਾਇਣਾਂ ਤੇ ਕੀਟਨਾਸ਼ਕਾਂ ਤੋਂ ਬਿਨਾਂ ਜੈਵਿਕ ਤੌਰ 'ਤੇ ਪੈਦਾ ਕੀਤੇ ਗਏ ਹਨ। ਜ਼ਾਹਿਰ ਹੈ ਕਿ ਇਨ੍ਹਾਂ ਦੀ ਕੀਮਤ ਦੂਜਿਆਂ ਨਾਲੋਂ ਜ਼ਿਆਦਾ ਹੋਵੇਗੀ, ਪਰ ਜਿੱਥੋਂ ਤੱਕ ਸਿਹਤ ਦਾ ਸਵਾਲ ਹੈ, ਅਜਿਹੇ ਫਲ ਵਧੀਆ ਗੁਣਵੱਤਾ ਦੇ ਹੁੰਦੇ ਹਨ।