Health Tips: ਹਰ ਕੋਈ ਵੱਧ ਤੋਂ ਵੱਧ ਉਮਰ ਤੱਕ ਫਿੱਟ ਰਹਿਣਾ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਸਿਹਤਮੰਦ ਆਦਤਾਂ ਨੂੰ ਸ਼ਾਮਲ ਕਰੋ ਤੇ ਬੁਰੀਆਂ ਆਦਤਾਂ ਤੋਂ ਦੂਰ ਰਹੋ। ਅਜਿਹਾ ਕਰਨ ਨਾਲ ਨਾ ਤੁਸੀਂ ਤੰਦਰੁਸਤ ਤੇ ਫਿੱਟ ਰਹੋਗੇ ਸਗੋਂ ਦਵਾਈ ਤੇ ਡਾਕਟਰ ਦੀ ਲੋੜ ਵੀ ਨਹੀਂ ਪਏਗੀ।


ਦਰਅਸਲ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਰਹੋ ਤੇ ਪੌਸ਼ਟਿਕ ਭੋਜਨ ਖਾਂਦੇ ਰਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਤੇ ਫਿੱਟ ਰਹਿ ਸਕਦੇ ਹੋ। ਇਹ ਵੀ ਸੱਚ ਹੈ ਕਿ ਇਸ ਰੁਝੇਵੇਂ ਭਰੇ ਜੀਵਨ ਵਿੱਚ ਹਰ ਕਿਸੇ ਲਈ ਸਿਹਤਮੰਦ ਰਹਿਣ ਤੇ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਵਾਧੂ ਸਮਾਂ ਕੱਢਣਾ ਸੰਭਵ ਨਹੀਂ। ਘਰ ਵਿੱਚ ਰਹਿਣ ਦਾ ਤਣਾਅ ਤੇ ਮਜ਼ਬੂਰੀ ਲੋਕਾਂ ਨੂੰ ਮਾਨਸਿਕ ਤੌਰ 'ਤੇ ਜ਼ਿਆਦਾ ਬਿਮਾਰ ਬਣਾਉਣ ਲੱਗੀ ਹੈ। 


ਸੋ ਅਜਿਹੇ 'ਚ ਜੇਕਰ ਅਸੀਂ ਫਿੱਟ ਰਹਿਣ ਲਈ ਕੁਝ ਚੀਜ਼ਾਂ ਨੂੰ ਆਪਣੀ ਜੀਵਨ ਸ਼ੈਲੀ 'ਚ ਸ਼ਾਮਲ ਕਰ ਲਈਏ ਤਾਂ ਅਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਉਮਰ ਭਰ ਤੰਦਰੁਸਤ ਤੇ ਫਿੱਟ ਰੱਖ ਸਕਦੇ ਹਾਂ।


1. ਖਾਲੀ ਪੇਟ ਚਾਹ ਦੀ ਬਜਾਏ ਖੂਬ ਪਾਣੀ ਪੀਓ
ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਜੇਕਰ ਤੁਸੀਂ ਸਵੇਰੇ ਉੱਠਦੇ ਹੀ ਵੱਡੇ ਗਿਲਾਸ 'ਚ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਦਰਅਸਲ, ਪੂਰੀ ਰਾਤ ਸੌਣ ਤੋਂ ਬਾਅਦ ਸਰੀਰ ਪੂਰੀ ਤਰ੍ਹਾਂ ਡੀਹਾਈਡ੍ਰੇਟ ਹੋ ਜਾਂਦਾ ਹੈ ਤੇ ਜਦੋਂ ਚਾਹ ਤੇ ਕੌਫੀ ਖਾਲੀ ਪੇਟ ਸਰੀਰ ਵਿੱਚ ਜਾਂਦੀ ਹੈ, ਤਾਂ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਬਣਾਉਂਦੇ ਹੋ ਤਾਂ ਨਾ ਸਿਰਫ ਸਰੀਰ ਨੂੰ ਊਰਜਾ ਮਿਲੇਗੀ, ਸਗੋਂ ਦਿਮਾਗ ਤੇ ਗੁਰਦੇ ਵੀ ਬਿਹਤਰ ਕੰਮ ਕਰਨਗੇ।


2. ਨਾਸ਼ਤੇ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਖਾਓ
ਕਿਹਾ ਜਾਂਦਾ ਹੈ ਕਿ ਨਾਸ਼ਤਾ ਹਮੇਸ਼ਾ ਰਾਜੇ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਤੇ ਰਾਤ ਦਾ ਖਾਣਾ ਹਮੇਸ਼ਾ ਮੰਗਤੇ ਵਾਂਗ ਲੈਣਾ ਚਾਹੀਦਾ ਹੈ। ਹਾਂ, ਜੇਕਰ ਤੁਸੀਂ ਸਵੇਰ ਦੀ ਸ਼ੁਰੂਆਤ ਚੰਗੇ, ਪੌਸ਼ਟਿਕ ਭੋਜਨ ਨਾਲ ਕਰਦੇ ਹੋ, ਤਾਂ ਤੁਸੀਂ ਦਿਨ ਭਰ ਤੰਦਰੁਸਤ ਤੇ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ। ਅਜਿਹੇ 'ਚ ਨਾਸ਼ਤੇ 'ਚ ਪ੍ਰੋਟੀਨ ਦਾ ਸੇਵਨ ਜ਼ਰੂਰ ਕਰੋ। ਨਾਸ਼ਤੇ 'ਚ ਪ੍ਰੋਟੀਨ ਲੈਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਸਰੀਰ ਨੂੰ ਊਰਜਾ ਮਿਲਦੀ ਹੈ। ਜਲਦੀ ਭੁੱਖ ਨਹੀਂ ਲੱਗਦੀ ਤੇ ਮੂਡ ਵੀ ਚੰਗਾ ਰਹਿੰਦਾ ਹੈ। ਇੰਨਾ ਹੀ ਨਹੀਂ ਤੁਸੀਂ ਆਪਣੇ ਭਾਰ ਨੂੰ ਵੀ ਕੰਟਰੋਲ ਕਰ ਸਕਦੇ ਹੋ।


ਇਹ ਵੀ ਪੜ੍ਹੋ: ਸਾਵਧਾਨ! ਦਿਨ ਭਰ ਵਾਰ-ਵਾਰ ਲੱਗ ਰਹੀ ਭੁੱਖ? ਬਿਮਾਰੀਆਂ ਦਾ ਹੋ ਸਕਦੇ ਸ਼ਿਕਾਰ


3. ਦਿਨ ਵਿੱਚ ਇੱਕ ਫਲ ਜ਼ਰੂਰੀ
ਦਿਨ ਵਿੱਚ ਘੱਟੋ-ਘੱਟ ਇੱਕ ਫਲ ਖਾਣ ਦੀ ਆਦਤ ਬਣਾਓ। ਤੁਸੀਂ ਇਸ ਨੂੰ ਸਨੈਕ ਦੇ ਤੌਰ 'ਤੇ ਵਰਤ ਸਕਦੇ ਹੋ। ਜੇਕਰ ਤੁਸੀਂ ਰੋਜ਼ਾਨਾ ਫਲਾਂ ਦਾ ਸੇਵਨ ਕਰਦੇ ਹੋ, ਤਾਂ ਸਰੀਰ ਨੂੰ ਲੋੜੀਂਦੇ ਫਾਈਬਰ, ਵਿਟਾਮਿਨ, ਖਣਿਜ ਪਦਾਰਥ ਮਿਲਣਗੇ, ਜਿਸ ਨਾਲ ਪਾਚਨ ਤੇ ਸਿਹਤ ਚੰਗੀ ਰਹਿੰਦੀ ਹੈ।


4. ਪੌੜੀਆਂ ਦੀ ਵਰਤੋਂ ਕਰੋ
ਖੋਜ ਅਨੁਸਾਰ, ਜੇਕਰ ਤੁਸੀਂ ਦਿਨ ਵਿੱਚ ਤਿੰਨ ਵਾਰ 20 ਸਕਿੰਟਾਂ ਵਿੱਚ 60 ਪੌੜੀਆਂ ਚੜ੍ਹਦੇ ਹੋ, ਤਾਂ ਕਾਰਡੀਓਵੈਸਕੁਲਰ ਫਿਟਨੈੱਸ 5% ਵਧ ਜਾਂਦੀ ਹੈ। ਤੁਹਾਡੀ ਸਮੁੱਚੀ ਤੰਦਰੁਸਤੀ ਲਈ ਕਾਰਡੀਓਵੈਸਕੁਲਰ ਫਿਟਨੈਸ ਸਭ ਤੋਂ ਮਹੱਤਵਪੂਰਨ ਹੈ। ਇਹ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ਤੇ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ।


5. ਗ੍ਰੀਨ ਟੀ ਦਾ ਸੇਵਨ ਕਰੋ
ਜੇਕਰ ਤੁਸੀਂ ਦਿਨ ਭਰ ਚਾਹ ਤੇ ਕੌਫੀ ਦੀ ਬਜਾਏ ਗ੍ਰੀਨ ਟੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਕਾਫੀ ਫਾਇਦਾ ਹੋ ਸਕਦਾ ਹੈ। ਇਹ ਆਪਣੇ ਭਰਪੂਰ ਐਂਟੀਆਕਸੀਡੈਂਟ ਗੁਣਾਂ ਕਾਰਨ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਤੇ ਕਈ ਸਮੱਸਿਆਵਾਂ ਨੂੰ ਠੀਕ ਕਰਦਾ ਹੈ।


ਇਹ ਵੀ ਪੜ੍ਹੋ: Health News : ਸਾਵਧਾਨ! Disposable Cup 'ਚ ਪਾਣੀ, ਚਾਹ ਜਾਂ ਕੌਫੀ ਪੀਣਾ ਬੇਹੱਦ ਖਤਰਨਾਕ, ਜਾਣੋ ਡਾਕਟਰ ਕਿਉਂ ਕਰ ਰਹੇ ਅਲਰਟ