Health Tips: ਭੋਜਨ ਖਾਣ ਨਾਲ ਨਾ ਸਿਰਫ ਸਰੀਰ ਠੀਕ ਰਹਿੰਦਾ ਹੈ ਸਗੋਂ ਮੂਡ ਵੀ ਸਹੀ ਰਹਿੰਦਾ ਹੈ। ਆਮ ਤੌਰ 'ਤੇ ਲੋਕ ਸਵੇਰੇ ਨਾਸ਼ਤਾ, ਦੁਪਹਿਰ ਨੂੰ ਲੰਚ, ਹਲਕਾ ਸਨੈਕ ਤੇ ਰਾਤ ਨੂੰ ਡਿਨਰ ਕਰਦੇ ਹਨ। ਹਾਲਾਂਕਿ, ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇੰਨੀ ਭੁੱਖ ਲੱਗਦੀ ਹੈ ਕਿ ਉਹ ਦਿਨ ਵਿੱਚ ਕਈ ਵਾਰ ਭੋਜਨ ਖਾਂਦੇ ਹਨ।



ਕੀ ਤੁਸੀਂ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਕੁਝ ਹੋਰ ਖਾਣ ਦੀ ਇੱਛਾ ਮਹਿਸੂਸ ਕਰਦੇ ਹੋ? ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲਓ ਤੇ ਤੁਰੰਤ ਡਾਕਟਰ ਤੋਂ ਸਿਹਤ ਜਾਂਚ ਕਰਵਾਓ ਕਿਉਂਕਿ ਜ਼ਿਆਦਾ ਭੁੱਖ ਲੱਗਣਾ ਕਿਸੇ ਵੀ ਬੀਮਾਰੀ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ।


ਜ਼ਿਆਦਾ ਭੁੱਖ ਕਿਉਂ ਲੱਗਦੀ?
ਜੇਕਰ ਤੁਸੀਂ ਭਾਰੀ ਸਰੀਰਕ ਕੰਮ ਕਰਦੇ ਹੋ, ਤਾਂ ਤੁਹਾਨੂੰ ਅਕਸਰ ਭੁੱਖ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਕਿਸੇ ਕਿਸਮ ਦਾ ਸਰੀਰਕ ਕੰਮ ਨਹੀਂ ਕਰਦੇ, ਫਿਰ ਵੀ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ, ਤਾਂ ਇਹ ਚਿੰਤਾ ਦੀ ਗੱਲ ਹੈ। ਜ਼ਿਆਦਾ ਭੁੱਖ ਲੱਗਣ ਦਾ ਇੱਕ ਕਾਰਨ ਡਾਇਬਟੀਜ਼ ਵੀ ਹੈ। 


ਸ਼ੂਗਰ ਦੇ ਮਰੀਜ਼ਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਭੋਜਨ ਖਾਣ ਤੋਂ ਬਾਅਦ ਵੀ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਲੋੜੀਂਦਾ ਇੰਸੁਲਿਨ ਨਹੀਂ ਬਣਾ ਪਾਉਂਦਾ। ਭਾਵੇਂ ਸ਼ੂਗਰ ਇੱਕ ਲਾਇਲਾਜ ਬਿਮਾਰੀ ਹੈ ਪਰ ਜੇਕਰ ਇਸ ਨੂੰ ਸਹੀ ਢੰਗ ਨਾਲ ਖਾ ਲਿਆ ਜਾਵੇ ਤਾਂ ਇਸ ਬਿਮਾਰੀ 'ਤੇ ਕਾਬੂ ਪਾਉਣਾ ਆਸਾਨ ਹੋ ਜਾਂਦਾ ਹੈ।



ਇਸ ਤੋਂ ਇਲਾਵਾ ਜੇ ਤੁਹਾਡਾ ਥਾਇਰਾਇਡ ਗੜਬੜ ਹੋ ਗਿਆ ਹੈ ਤਾਂ ਤੁਹਾਨੂੰ ਜ਼ਿਆਦਾ ਭੁੱਖ ਵੀ ਲੱਗ ਸਕਦੀ ਹੈ। ਥਾਇਰਾਇਡ 'ਚ ਭੁੱਖ ਲੱਗਣ ਦੇ ਨਾਲ-ਨਾਲ ਭਾਰ ਵੀ ਤੇਜ਼ੀ ਨਾਲ ਵਧਣ ਲੱਗਦਾ ਹੈ। ਕੁਝ ਲੋਕਾਂ ਦੇ ਚਿਹਰੇ 'ਤੇ ਵਾਲ ਵੀ ਆਉਣ ਲੱਗਦੇ ਹਨ।



ਇਸੇ ਤਰ੍ਹਾਂ ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਡਿਪਰੈਸ਼ਨ ਤੇ ਤਣਾਅ ਦਾ ਸਾਹਮਣਾ ਕਰ ਰਹੇ ਹਨ। ਤਣਾਅ ਤੇ ਡਿਪ੍ਰੈਸ਼ਨ ਵਿੱਚ ਵੀ ਜ਼ਿਆਦਾ ਭੁੱਖ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਭੁੱਖ ਕਾਰਨ ਕਈ ਵਾਰ ਲੋਕ ਅਣਜਾਣੇ 'ਚ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਣ ਲੱਗਦੀ ਹੈ ਤੇ ਭਾਰ ਵਧਣ ਦਾ ਖਤਰਾ ਵੀ ਰਹਿੰਦਾ ਹੈ।