ਮੂੰਗ ਦਾਲ ਦੇ ਸਿਹਤ ਲਈ ਕਈ ਫਾਇਦੇ ਹਨ। ਇਹ ਕਈ ਬਿਮਾਰੀਆ ਨਾਲ ਲੜਨ 'ਚ ਵੀ ਫਾਇਦੇਮੰਦ ਹੁੰਦੀ ਹੈ। ਵਜ਼ਨ ਘਟਾਉਣ ਵਾਲੇ ਖਾਣੇ 'ਚ ਇਸ ਨੂੰ ਸ਼ਾਮਿਲ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਇਸਦੇ ਹੋਰ ਵੀ ਫਾਇਦੇ:

-ਮੈਟਾਬੋਲੀਜ਼ਮ ਕਰਾਬ ਹੋਣ ਨਾਲ ਐਸਿਡਿਟੀ ਹੋ ਸਕਦੀ ਹੈ। ਮੂੰਗ ਦਾਲ ਦਾ ਸੇਵਨ ਕਰਨ ਨਾਲ ਮੈਟਾਬੋਲੀਜ਼ਮ 'ਚ ਸੁਧਾਰ ਹੋ ਸਕਦਾ ਹੈ।

-ਮੂੰਗ ਦਾਲ ਖਾਣ ਨਾਲ ਤੁਸੀਂ ਤੇਜ਼ੀ ਨਾਲ ਵਜ਼ਨ ਘਟਾ ਸਕਦੇ ਹੋ।

-ਮੂੰਗ ਦਾਲ 'ਚ ਪੋਟਾਸ਼ੀਅਮ, ਮੈਗਨੇਸ਼ਿਅਮ ਤੇ ਫਾਇਬਰ ਦੀ ਵੱਡੀ ਮਾਤਰਾ ਹੋਣ ਕਰਕੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੈ।

-ਮੂੰਗ ਦਾਲ ਤੁਹਾਡੀ ਇਮਊਨਿਟੀ ਵਧਾਉਣ ਲਈ ਵੀ ਮਦਦ ਕਰ ਸਕਦੀ ਹੈ। ਜਦ ਤੁਹਾਡੀ ਇਮਊਨਿਟੀ 'ਚ ਸੁਧਾਰ ਹੁੰਦਾ ਹੈ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।

ਇਹ ਵੀ ਪੜ੍ਹੋ:

https://punjabi.abplive.com/lifestyle/health/proven-benefits-of-banana-tea-525685