ਇਨ੍ਹਾਂ ਟਿਪਸ ਨਾਲ ਦੂਰ ਹੋਏਗਾ ਬੁੱਲ੍ਹਾਂ ਦਾ ਕਾਲਾਪਣ !
ਏਬੀਪੀ ਸਾਂਝਾ | 10 Aug 2016 09:27 AM (IST)
ਨਵੀਂ ਦਿੱਲੀ: ਬੁਲ੍ਹਾਂ ਦੇ ਕਾਲੇਪਣ ਨੂੰ ਦੂਰ ਕਰਨ ਲਈ ਖੰਡ ਤੇ ਸ਼ਹਿਦ ਦਾ ਟੈਨ ਪੈਕ ਬੇਹੱਦ ਫਾਇਦੇਮੰਦ ਹੋ ਸਕਦਾ ਹੈ। ਇਹ ਕਹਿਣਾ ਹੈ 'ਦਿੱਲੀ ਸਕਿਨ ਸੈਂਟਰ' ਦੀ ਨਿਰਦੇਸ਼ਕ ਤੇ ਸੁੰਦਰਤਾ ਮਾਹਰ ਡਾ. ਮੇਘਨਾ ਗੁਪਤਾ ਦਾ। ਇਨ੍ਹਾਂ ਨੇ ਬੁੱਲ੍ਹਾਂ ਦੇ ਕਾਲੇਪਣ ਨੂੰ ਦੂਰ ਕਰਨ ਲਈ ਕੁਝ ਆਸਾਨ ਟਿਪਸ ਦਿੱਤੇ ਹਨ। ਖੰਡ ਤੇ ਸ਼ਹਿਦ ਦੇ ਟੈਨ ਪੈਕ ਨਾਲ ਬੁੱਲ੍ਹਾਂ 'ਤੇ ਜੰਮੀ 'dead skin' ਉੱਤਰਦੀ ਹੈ। ਇਸ ਨੂੰ 'exfoliation' ਕਹਿੰਦੇ ਹਨ। ਇਸ ਤੋਂ ਬਾਅਦ ਬੁੱਲ੍ਹਾਂ ਦੀ ਨਮੀ ਬਣਾਏ ਰੱਖਣ ਲਈ ਬਾਦਾਮ ਤੇਲ ਦਾ ਇਸਤੇਮਾਲ ਚੰਗਾ ਹੈ। ਜੇਕਰ ਤੁਸੀਂ ਲਿਪ ਬਾਮ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ SPF 20 ਯੁਕਤ ਬਾਲ ਲਾਓ। ਪਾਣੀ ਸਰੀਰ ਲਈ ਸਭ ਤੋਂ ਜ਼ਰੂਰੀ ਹੈ। ਭਰਪੂਰ ਪਾਣੀ ਨਾ ਪੀਣ ਨਾਲ ਹੀ ਸਰੀਰ ਮੁਰਝਾਇਆ ਰਹਿੰਦਾ ਹੈ। ਸੋ ਰੋਜ਼ਾਨਾ ਖ਼ੂਬ ਪਾਣੀ ਪੀਓ। ਰੋਜ਼ ਰਾਤ ਬੁੱਲ੍ਹਾਂ 'ਤੇ ਨਿੰਬੂ, ਆਲੂ ਤੇ ਚੁਕੰਦਰ ਦਾ ਰਸ ਲਾਓ। ਸਵੇਰੇ ਉੱਠ ਕੇ ਧੋਅ ਲਓ। ਇਸ ਨਾਲ ਬੁੱਲ੍ਹਾਂ ਦਾ ਕਾਲਾਪਣ ਦੂਰ ਹੋਵੇਗਾ ਤੇ ਗੁਲਾਬੀ ਨਿਖਾਰ ਆਏਗਾ।