ਫੇਫੜਿਆਂ ਦੀ ਬਿਮਾਰੀ 'ਚ ਡਿਪ੍ਰੈਸ਼ਨ ਤੋਂ ਬਚਾਉਂਦੀ ਹੈ ਕਸਰਤ
ਏਬੀਪੀ ਸਾਂਝਾ | 06 Sep 2016 05:03 PM (IST)
ਜ਼ਿਊਰਿਖ : ਕਸਰਤ ਉਂਜ ਵੀ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਇਹ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਡਿਪ੍ਰੈਸ਼ਨ 'ਚ ਜਾਣ ਤੋਂ ਵੀ ਰੋਕਦਾ ਹੈ। ਇਹ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਬੇਚੈਨੀ ਦੀ ਸਥਿਤੀ 'ਚ ਜਾਣ ਤੋਂ ਵੀ ਬਚਾਉਂਦਾ ਹੈ। ਸਵਿਟਜ਼ਰਲੈਂਡ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਨਿਯਮਿਤ ਕਸਰਤ ਨਾਲ ਡਿਪ੍ਰੈਸ਼ਨ ਤੇ ਬੇਚੈਨੀ ਵਰਗੇ ਖ਼ਤਰਿਆਂ ਤੋਂ ਦੂਰ ਰਹਿ ਸਕਦੇ ਹਾਂ। ਯਾਨਿਕ ਤੇ ਆਬਸਟ੫ਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਸਾਹ ਤੰਤਰ ਨਾਲ ਜੁੜੀ ਬਿਮਾਰੀ ਹੈ। ਇਸ ਨਾਲ ਸਰੀਰ 'ਚ ਆਕਸੀਜਨ ਦੇ ਪ੍ਰਵਾਹ ਰੁਕਦਾ ਹੈ। ਇਸ ਤਰ੍ਹਾਂ ਮਰੀਜ਼ ਬੇਚੈਨੀ ਦੇ ਸ਼ਿਕਾਰ ਹੋ ਜਾਂਦੇ ਹਨ। ਸੀਓਪੀਡੀ ਪੀੜਤਾਂ 'ਚ ਡਿਪ੍ਰੈਸ਼ਨ ਅਤੇ ਬੇਚੈਨੀ ਦਾ ਖ਼ਤਰਾ 40 ਫ਼ੀਸਦੀ ਜ਼ਿਆਦਾ ਰਹਿੰਦਾ ਹੈ। ਯੂਨੀਵਰਸਿਟੀ ਆਫ਼ ਜ਼ਿਊਰਿਖ ਦੇ ਮਾਹਿਰਾਂ ਨੇ ਕਿਹਾ ਕਿ ਖੋਜ 'ਚ ਕਸਰਤ ਕਰਨ ਨਾਲ ਇਸ ਤਰ੍ਹਾਂ ਦੇ ਲੋਕਾਂ 'ਚ ਬੇਚੈਨੀ ਦੇ ਖ਼ਤਰੇ 'ਚ 11 ਹੋਰ ਡਿਪ੍ਰੈਸ਼ਨ ਦੇ ਖ਼ਤਰੇ 'ਚ 15 ਫ਼ੀਸਦੀ ਤਕ ਦੀ ਕਮੀ ਦਰਜ ਕੀਤੀ ਗਈ ਹੈ। ਸੀਓਪੀਡੀ ਪੀੜਤ ਸਰੀਰਕ ਸਰਗਰਮੀ ਵਧਾ ਕੇ ਸਾਧਾਰਨ ਜ਼ਿੰਦਗੀ ਜੀਅ ਸਕਣਗੇ।