ਸਰਦੀਆਂ ਦਾ ਮੌਸਮ ਆਪਣੇ ਨਾਲ ਠੰਡੀ ਹਵਾਵਾਂ ਅਤੇ ਸੁਹਾਵਣਾ ਮਾਹੌਲ ਲਿਆਉਂਦੀ ਹੈ, ਪਰ ਇਸ ਨਾਲ ਨਾਲ ਇਹ ਸਾਡੇ ਸਰੀਰ ਦੀ ਰੋਗ-ਰੋਕੂ ਸਮਰਥਾ ਦੀ ਪਰਖ ਵੀ ਕਰਦਾ ਹੈ। ਠੰਢ ਤੋਂ ਬਚਣ ਅਤੇ ਸਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਸਰਦੀ ‘ਚ ਤੁਹਾਡਾ ਸਰੀਰ ਤੰਦਰੁਸਤ ਅਤੇ ਤਾਜ਼ਗੀ ਭਰਪੂਰ ਰਹੇ, ਤਾਂ ਆਪਣੀ ਡਾਇਟ ‘ਚ ਕੁਝ ਖਾਸ ਡ੍ਰਾਈ ਫਰੂਟਸ ਜ਼ਰੂਰ ਸ਼ਾਮਲ ਕਰੋ। ਬਾਦਾਮ, ਅਖਰੋਟ, ਕਾਜੂ ਅਤੇ ਅੰਜੀਰ ਵਰਗੇ ਮੇਵੇ ਨਾ ਸਿਰਫ ਸੁਆਦਲੇ ਹੁੰਦੇ ਹਨ, ਸਗੋਂ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਹਨ ਅਤੇ ਠੰਢ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਕਰਨ ‘ਚ ਮਦਦ ਕਰਦੇ ਹਨ। ਆਓ ਜਾਣੀਏ ਕਿ ਇਸ ਮੌਸਮ ‘ਚ ਇਹਨਾਂ ਡ੍ਰਾਈ ਫਰੂਟਸ ਦੇ ਸੇਵਨ ਨਾਲ ਸਿਹਤ ਨੂੰ ਕਿਹੜੇ ਫਾਇਦੇ ਮਿਲਦੇ ਹਨ।
ਸਰਦੀਆਂ ਵਿੱਚ ਜ਼ਰੂਰ ਖਾਓ ਇਹ ਡ੍ਰਾਈ ਫਰੂਟਸ
ਖਜੂਰ: ਸਰਦੀਆਂ ਵਿੱਚ ਖਜੂਰ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦਾ ਹੈ ਅਤੇ ਊਰਜਾ ਪ੍ਰਦਾਨ ਕਰਦਾ ਹੈ। ਖਜੂਰ ‘ਚ ਕੁਦਰਤੀ ਸ਼ੱਕਰ ਹੁੰਦੀ ਹੈ ਜੋ ਤੁਰੰਤ ਊਰਜਾ ਦਿੰਦੀ ਹੈ, ਨਾਲ ਹੀ ਇਸ ‘ਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਹਨ ਜੋ ਸਰੀਰ ਦੀ ਗਰਮੀ ਬਣਾਈ ਰੱਖਣ ‘ਚ ਮਦਦ ਕਰਦੇ ਹਨ।
ਬਾਦਾਮ: ਬਾਦਾਮ ਵਿਟਾਮਿਨ E, ਮੈਗਨੀਸ਼ੀਅਮ ਅਤੇ ਫੈਟੀ ਐਸਿਡ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਤੱਤ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਅਤੇ ਰੋਗ-ਰੋਕੂ ਸਮਰਥਾ ਵਧਾਉਣ ਵਿੱਚ ਮਦਦਗਾਰ ਹਨ। ਬਾਦਾਮ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਸੋਜ-ਰੋਧੀ ਤੱਤ (ਜਿਵੇਂ ਓਮੇਗਾ-3 ਫੈਟੀ ਐਸਿਡ) ਸਰੀਰ ਨੂੰ ਨੁਕਸਾਨਦੇਹ ਤੱਤਾਂ ਤੋਂ ਬਚਾਉਂਦੇ ਹਨ ਅਤੇ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ।
ਅਖਰੋਟ: ਸਰਦੀਆਂ ਵਿੱਚ ਅਖਰੋਟ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ, ਕਿਉਂਕਿ ਇਸ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਲ ਅਤੇ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਨਾਲ ਹੀ, ਅਖਰੋਟ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਕਾਜੂ: ਸਰਦੀਆਂ ਵਿੱਚ ਕਾਜੂ ਖਾਣਾ ਵੀ ਬਹੁਤ ਫਾਇਦਾਮੰਦ ਹੈ। ਇਸ ਵਿੱਚ ਪ੍ਰੋਟੀਨ, ਜ਼ਿੰਕ, ਮੈਗਨੀਸ਼ੀਅਮ ਅਤੇ ਹੋਰ ਖਣਿਜ ਪਾਏ ਜਾਂਦੇ ਹਨ ਜੋ ਇਮਿਊਨਿਟੀ ਵਧਾਉਂਦੇ ਹਨ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ, ਕਾਜੂ ਹੱਡੀਆਂ ਨੂੰ ਸਿਹਤਮੰਦ ਰੱਖਣ, ਚਮੜੀ ਤੇ ਵਾਲਾਂ ਦੀ ਹਾਲਤ ਸੁਧਾਰਨ ‘ਚ ਵੀ ਮਦਦਗਾਰ ਹੁੰਦਾ ਹੈ।
ਕਦੋਂ ਅਤੇ ਕਿਵੇਂ ਕਰੀਏ ਸੇਵਨ?
ਇਹਨਾਂ ਸਾਰੇ ਡ੍ਰਾਈ ਫਰੂਟਸ ਨੂੰ ਰਾਤ ਨੂੰ ਪਾਣੀ ਵਿੱਚ ਭਿੱਜ ਕੇ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਵਧੀਆ ਹੁੰਦਾ ਹੈ। ਰੋਜ਼ਾਨਾ ਇੱਕ ਮੁੱਠ ਡ੍ਰਾਈ ਫਰੂਟਸ ਖਾਓ, ਜਿਸ ਵਿੱਚ ਇਹਨਾਂ ਸਭ ਦਾ ਮਿਲਾਪ ਹੋਵੇ। ਸਵੇਰੇ ਖਾਲੀ ਪੇਟ ਭਿੱਜੇ ਹੋਏ ਬਾਦਾਮ, ਅਖਰੋਟ ਅਤੇ ਕਿਸਮਿਸ ਖਾਣ ਨਾਲ ਸਰੀਰ ਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।