ਵਾਸ਼ਿੰਗਟਨ: ਅਮਰੀਕਾ 'ਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਵਿਦੇਸ਼ੀਆਂ ਮਾਂਵਾਂ 'ਚ ਮੈਕਸੀਕੋ ਅਤੇ ਚੀਨ ਦੀਆਂ ਮਹਿਲਾਵਾਂ ਤੋਂ ਬਾਅਦ ਭਾਰਤੀ ਮਾਂਵਾਂ ਤੀਜੇ ਸਥਾਨ 'ਤੇ ਹਨ। ਅਮਰੀਕਾ 'ਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਵਿਦੇਸ਼ੀ ਮਾਂਵਾਂ 'ਤੇ ਕੀਤੇ ਗਏ ਨਵੇਂ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

'ਪਊ ਰਿਸਰਚ ਸੈਂਟਰ' ਨੇ ਵੀਰਵਾਰ ਨੂੰ ਦੱਸਿਆ ਕਿ ਵਿਦੇਸ਼ੀ ਮੂਲ ਦੇ ਬੱਚਿਆਂ ਨੂੰ ਪਹਿਲੀ ਵਾਰ ਜਨਮ ਦੇਣ ਵਾਲੀ ਅਮਰੀਕੀ ਮਾਂਵਾਂ ਨਾਲ ਸੰਬੰਧੀ ਚੋਟੀ ਦੇ 10 ਦੇਸ਼ਾਂ 'ਚ ਭਾਰਤ ਦਾ ਯੋਗਦਾਨ ਅਣਵਿਆਹੀਆਂ ਮਾਂ ਦੇ ਮਾਮਲੇ 'ਚ ਸਭ ਤੋਂ ਘੱਟ ਹੈ।

ਇਨ੍ਹਾਂ 'ਚ ਸਭ ਤੋਂ ਜ਼ਿਆਦਾ ਕਾਲਜ ਡਿਗਰੀ ਪ੍ਰਾਪਤ (87 ਫ਼ੀਸਦੀ) ਅਤੇ ਸਾਲਾਨਾ ਜ਼ਿਆਦਾ ਆਮਦਨ (104,500 ਡਾਲਰ) ਵਾਲੇ ਪਰਿਵਾਰ ਸ਼ਾਮਲ ਹਨ। ਅਧਿਐਨ ਮੁਤਾਬਿਕ, ਪਹਿਲੀ ਵਾਰ ਮਾਂ ਬਣਨ ਵਾਲੀਆਂ ਭਾਰਤੀ ਮਹਿਲਾਵਾਂ ਦੋਵੇਂ ਮਾਪਦੰਡਾਂ 'ਤੇ ਖਰੀਆਂ ਉੱਤਰਦੀਆਂ ਹਨ। ਪਹਿਲੀ 10 'ਚੋਂ 9 (87 ਫ਼ੀਸਦੀ) ਕੋਲ ਗਰੈਜੂਏਟ ਦੀ ਡਿਗਰੀ ਹੁੰਦੀ ਹੈ ਅਤੇ ਉਨ੍ਹਾਂ ਦੀ ਸਾਲਾਨਾ ਔਸਤ ਆਮਦਨ 100,000 ਡਾਲਰ ਹੁੰਦੀ ਹੈ।