How Much Water Should You Drink: ਸਿਹਤਮੰਦ ਰਹਿਣ ਲਈ ਇੱਕ ਨਿਸ਼ਚਿਤ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਸਰੀਰ ਨੂੰ ਲੋੜੀਂਦੀ ਮਾਤਰਾ 'ਚ ਪਾਣੀ ਨਹੀਂ ਮਿਲਦਾ ਤਾਂ ਪਾਣੀ ਦੀ ਕਮੀ ਕਾਰਨ ਸਾਨੂੰ ਹਰ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।


ਇਹ ਪਾਣੀ ਹੈ ਪੌਸ਼ਟਿਕ ਤੱਤਾਂ (nutrients) ਨੂੰ ਸੈੱਲਾਂ ਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਇਹ ਸਰੀਰ ਨੂੰ ਅਮੀਨੋ ਐਸਿਡ, ਗਲੂਕੋਜ਼, ਖਣਿਜ ਤੇ ਵਿਟਾਮਿਨਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਪਾਣੀ ਦੀ ਮਦਦ ਨਾਲ ਸਾਡੇ ਸਰੀਰ ਵਿੱਚੋਂ ਗੰਦਗੀ ਤੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। 


ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜ਼ਰੂਰਤ ਤੋਂ ਘੱਟ ਪਾਣੀ ਪੀਂਦੇ ਹਨ ਪਰ ਸਵਾਲ ਇਹ ਹੈ ਕਿ ਬਿਨਾਂ ਪਿਆਸ ਦੇ ਵੀ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾਂ ਪਿਆਸ ਦੇ ਪਾਣੀ ਪੀਣਾ ਸਹੀ ਹੈ ਜਾਂ ਨਹੀਂ।


ਰੋਜ਼ਾਨਾ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ
ਗਰਮੀਆਂ ਵਿੱਚ ਹਰ ਵਿਅਕਤੀ ਨੂੰ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਵੇਗੀ ਤੇ ਸਰੀਰ ਹਾਈਡ੍ਰੇਟ ਵੀ ਰਹੇਗਾ। ਆਮ ਤੌਰ 'ਤੇ ਅਸੀਂ ਪਿਆਸ ਲੱਗਣ 'ਤੇ ਪਾਣੀ ਪੀਂਦੇ ਹਾਂ ਪਰ ਬਿਨਾਂ ਪਿਆਸ ਦੇ ਪਾਣੀ ਪੀਣਾ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਲਈ ਫਾਇਦੇਮੰਦ ਨਹੀਂ। ਅਜਿਹਾ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਪਿਆਸ ਲੱਗਣ 'ਤੇ ਹੀ ਪਾਣੀ ਪੀਣਾ ਚਾਹੀਦਾ ਹੈ।


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਰਾਤ ਨੂੰ ਨਹੀਂ ਆਉਂਦੀ ਸੁਕੂਨ ਦੀ ਨੀਂਦ, ਤਾਂ ਟ੍ਰਾਈ ਕਰੋ ਇਹ ਉਪਾਅ


ਇਹ ਲੋਕ ਪੀਂਦੇ ਜ਼ਿਆਦਾ ਪਾਣੀ
ਮੀਡੀਆ ਰਿਪੋਰਟਾਂ ਮੁਤਾਬਕ ਕਿਡਨੀ ਸਟੋਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਦਿਨ 'ਚ ਕਰੀਬ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੀ ਮਦਦ ਨਾਲ ਕਿਡਨੀ ਸਟੋਨ ਨੂੰ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਜਾਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗੁਰਦੇ ਦੀ ਪੱਥਰੀ ਦੇ ਮਰੀਜ਼ਾਂ ਨੂੰ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਥੋੜ੍ਹਾ-ਥੋੜ੍ਹਾ ਕਰਕੇ ਹੀ ਪਾਣੀ ਪੀਣਾ ਚਾਹੀਦਾ ਹੈ।


ਗਰਮੀਆਂ ਵਿੱਚ ਜ਼ਿਆਦਾ ਪਾਣੀ ਪੀਣ ਦੇ ਫਾਇਦੇ
ਗਰਮੀਆਂ ਦੇ ਮੌਸਮ 'ਚ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਸਰੀਰ 'ਚ ਪਾਣੀ ਦੀ ਕਾਫੀ ਮਾਤਰਾ ਹੋਣ 'ਤੇ ਸਿਰਦਰਦ, ਕਬਜ਼, ਗੈਸ ਦੀ ਸਮੱਸਿਆ ਤੋਂ ਨਿਜਾਤ ਮਿਲਣ ਦੇ ਨਾਲ-ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਕਾਫ਼ੀ ਪਾਣੀ ਪੀਣਾ ਮਾਨਸਿਕ ਤੇ ਸਰੀਰਕ ਸਿਹਤ ਲਈ ਚੰਗਾ ਹੈ।


Disclaimer: ਇਸ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਦੀ ਏਬੀਪੀ ਸਾਂਝਾ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਤੱਥਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਿਰ ਨਾਲ ਸੰਪਰਕ ਕਰੋ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਬੱਚੇ ਨੂੰ ਜ਼ਬਰਦਸਤੀ ਖਵਾਉਂਦੇ ਹੋ ਖਾਣਾ...ਜਾਣ ਲਓ ਇਸ ਦੇ ਖਤਰਨਾਕ ਨਤੀਜੇ