Force Feeding: ਛੋਟੇ ਬੱਚਿਆਂ ਦੇ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਬਚਪਨ ਵਿੱਚ ਹੀ ਸਹੀ ਨਿਊਟ੍ਰੀਸ਼ਨ ਅਤੇ ਪੋਸ਼ਣ ਮਿਲ ਜਾਵੇ ਤਾਂ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਦੋਵੇਂ ਹੀ ਸਹੀ ਹੁੰਦੇ ਹਨ। ਇਸ ਲਈ ਛੋਟੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਖੁਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਕਈ ਵਾਰ ਬੱਚੇ ਖਾਣਾ ਨਹੀਂ ਚਾਹੁੰਦੇ ਹਨ, ਅਜਿਹੇ 'ਚ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਮਾਤਾ-ਪਿਤਾ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਨੂੰ ਜ਼ਬਰਦਸਤੀ ਖਾਣਾ ਦੇਣਾ ਕਿੰਨਾ ਹਾਨੀਕਾਰਕ ਹੋ ਸਕਦਾ ਹੈ? ਆਓ ਜਾਣਦੇ ਹਾਂ ਬੱਚਿਆਂ ਨੂੰ ਜ਼ਬਰਦਸਤੀ ਖਾਣਾ ਦੇਣ ਨਾਲ ਕੀ ਨੁਕਸਾਨ ਹੁੰਦਾ ਹੈ।

Continues below advertisement


ਜਾਣੋ ਬੱਚੇ ਨੂੰ ਜ਼ਬਰਦਸਤੀ ਖਾਣਾ ਦੇਣ ਦੇ ਨੁਕਸਾਨ


ਚਾਹੇ ਉਹ ਨਵਜੰਮਿਆ ਬੱਚਾ ਹੋਵੇ ਜਾਂ 4 ਤੋਂ 5 ਸਾਲ ਦਾ ਬੱਚਾ, ਜਦੋਂ ਬੱਚਾ ਖਾਣ ਤੋਂ ਇਨਕਾਰ ਕਰਦਾ ਹੈ ਤਾਂ ਅਸੀਂ ਉਸ ਨੂੰ ਕਈ ਵਾਰ ਝਿੜਕ ਕੇ ਜਾਂ ਕਿਸੇ ਚੀਜ਼ ਦਾ ਲਾਲਚ ਦੇ ਕੇ ਉਸ ਨੂੰ ਖਾਣਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬੱਚਾ ਦੁਬਾਰਾ ਉਹ ਭੋਜਨ ਖਾਣਾ ਪਸੰਦ ਨਹੀਂ ਕਰਦਾ। ਅਜਿਹੇ 'ਚ ਬੱਚਿਆਂ ਨੂੰ ਉਸ ਭੋਜਨ ਤੋਂ ਮਿਲਣ ਵਾਲੇ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ ਹਨ। ਬੱਚੇ 'ਚ ਭੋਜਨ ਪ੍ਰਤੀ ਰੁਚੀ ਘਟਣ ਲੱਗ ਜਾਂਦੀ ਹੈ ਅਤੇ ਉਸ ਦੀ ਕੁਦਰਤੀ ਭੋਜਨ ਦੀ ਇੱਛਾ 'ਚ ਰੁਕਾਵਟ ਆ ਜਾਂਦੀ ਹੈ।


ਜਦੋਂ ਮਾਪੇ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਭੋਜਨ ਦੇਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਬੱਚੇ ਦਾ ਵਿਕਾਸ ਰੁੱਕ ਸਕਦਾ ਹੈ। ਦਰਅਸਲ, ਜਦੋਂ ਤੁਸੀਂ ਜ਼ਬਰਦਸਤੀ ਭੋਜਨ ਦਿੰਦੇ ਹੋ ਤਾਂ ਬੱਚੇ ਭੋਜਨ ਨੂੰ ਚਬਾਉਣ ਦੀ ਬਜਾਏ ਨਿਗਲਣਾ ਸ਼ੁਰੂ ਕਰ ਦਿੰਦੇ ਹਨ, ਇਸ ਸਥਿਤੀ ਵਿੱਚ, ਭੋਜਨ ਸਰੀਰ ਵਿੱਚ ਦਾਖਲ ਨਹੀਂ ਹੁੰਦਾ। ਇਸ ਲਈ ਬੱਚਿਆਂ ਨੂੰ ਕਦੇ ਵੀ ਜ਼ਬਰਦਸਤੀ ਖੁਆਉਣਾ ਨਹੀਂ ਚਾਹੀਦਾ। ਜੇਕਰ ਬੱਚੇ ਨੂੰ ਜ਼ਬਰਦਸਤੀ ਖੁਆਇਆ ਜਾਵੇ ਤਾਂ ਉਹ ਉਲਟੀ ਕਰਦਾ ਹੈ ਅਤੇ ਸਭ ਕੁਝ ਬਾਹਰ ਸੁੱਟ ਦਿੰਦਾ ਹੈ। ਇਸ ਨਾਲ ਉਸ ਦੀ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।


ਇਹ ਵੀ ਪੜ੍ਹੋ: ਕੀ ਸੌਣ ਵੇਲੇ ਤੁਹਾਡੇ ਪੈਰਾਂ ਵਿੱਚ ਵੀ ਹੁੰਦਾ ਬਰਦਾਸ਼ ਨਾ ਕਰਨ ਵਾਲਾ ਦਰਦ? ਜਾਣੋ ਇਸ ਦਾ ਘਰੇਲੂ ਉਪਾਅ ਤੇ ਇਲਾਜ


ਜੇਕਰ ਤੁਸੀਂ ਬੱਚੇ ਨੂੰ ਜ਼ਬਰਦਸਤੀ ਭੋਜਨ ਦੇਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਡਾ ਬੱਚਾ ਚਿੜਚਿੜੇਪਨ ਦਾ ਸ਼ਿਕਾਰ ਹੋ ਸਕਦਾ ਹੈ। ਇਸ ਨਾਲ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।


ਜ਼ਬਰਦਸਤੀ ਖੁਆਉਣ ਦੀ ਕੋਸ਼ਿਸ਼ ਵਿੱਚ, ਬੱਚਾ ਜ਼ਿਆਦਾ ਖਾਣ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਬੱਚੇ ਐਨੋਰੈਕਸੀਆ, ਬਲੀਮੀਆ ਵਰਗੀਆਂ ਖਾਣ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।


ਬੱਚੇ ਨੂੰ ਕਿਵੇਂ ਖੁਆਉਣਾ ਚਾਹੀਦਾ ਹੈ


ਬੱਚਿਆਂ ਨੂੰ ਹਮੇਸ਼ਾ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਖਵਾਉਣਾ ਚਾਹੀਦਾ ਤਾਂ ਜੋ ਬੱਚਾ ਇੱਕ ਹੀ ਭੋਜਨ ਨਾਲ ਬੋਰ ਨਾ ਹੋਵੇ ਅਤੇ ਪੋਸ਼ਣ ਵੀ ਮਿਲੇ।


ਜਦੋਂ ਵੀ ਤੁਸੀਂ ਬੱਚਿਆਂ ਨੂੰ ਭੋਜਨ ਖੁਆਉਂਦੇ ਤਾਂ ਖੁਦ ਵੀ ਨਾਲ ਖਾਓ ਤਾਂ ਜੋ ਤੁਹਾਡਾ ਬੱਚਾ ਤੁਹਾਨੂੰ ਦੇਖ ਕੇ ਖਾਣ ਲਈ ਪ੍ਰੇਰਿਤ ਹੋ ਜਾਵੇ।


ਬੱਚਿਆਂ ਨੂੰ ਹਰ ਸਮੇਂ ਇੱਕੋ ਜਿਹਾ ਭੋਜਨ ਦੇਣ ਤੋਂ ਪਰਹੇਜ਼ ਕਰੋ।


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਰਾਤ ਨੂੰ ਨਹੀਂ ਆਉਂਦੀ ਸੁਕੂਨ ਦੀ ਨੀਂਦ, ਤਾਂ ਟ੍ਰਾਈ ਕਰੋ ਇਹ ਉਪਾਅ