ਕਈ ਵਾਰ ਸੌਣ ਵੇਲੇ ਅਚਾਨਕ ਪੈਰ ਦੀ ਨਾੜ ਚੜ੍ਹ ਜਾਂਦੀ ਹੈ, ਜਿਸ ਦਾ ਦਰਦ ਸਹਿਣਯੋਗ ਨਹੀਂ ਹੁੰਦਾ। ਇਹ ਸਮੱਸਿਆ ਜ਼ਿਆਦਾਤਰ ਪੈਰਾਂ ਦੀਆਂ ਨਾੜੀਆਂ 'ਚ ਹੁੰਦੀ ਹੈ, ਹਾਲਾਂਕਿ ਸਰੀਰ ਦੇ ਕਿਸੇ ਵੀ ਹਿੱਸੇ ਦੀ ਨਾੜ ‘ਤੇ ਨਾੜ ਚੜ੍ਹ ਸਕਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਣ ਵੇਲੇ ਮੋਢੇ, ਗਰਦਨ ਅਤੇ ਹੱਥਾਂ ਦੀ ਅਚਾਨਕ ਨਾੜ ਚੜ੍ਹ ਜਾਂਦੀ ਹੈ, ਜੋ ਸਾਡੀ ਅਗਲੀ ਸਵੇਰ ਨੂੰ ਖਰਾਬ ਕਰ ਦਿੰਦੀ ਹੈ। ਨਸ 'ਤੇ ਨਸ ਚੜ੍ਹਨ ਦੀ ਸਥਿਤੀ 2 ਤਰ੍ਹਾਂ ਦੀ ਹੋ ਸਕਦੀ ਹੈ। ਪਹਿਲੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਦਰਦ ਹੋਵੇਗਾ, ਜੋ ਕਿ ਠੀਕ ਹੋ ਜਾਵੇਗਾ। ਜਦਕਿ ਦੂਜੀ ਸਥਿਤੀ ਵਿੱਚ ਹਾਲਤ ਗੰਭੀਰ ਅਤੇ ਦਰਦਨਾਕ ਹੋ ਸਕਦੀ ਹੈ ਜੋ ਤੁਹਾਨੂੰ ਬੇਵੱਸ ਵੀ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਦੀ ਵਜ੍ਹਾ


ਇਹ ਬਿਮਾਰੀ ਸਰੀਰ ਵਿੱਚ ਕਈ ਕਾਰਨਾਂ ਕਰਕੇ ਹੁੰਦੀ ਹੈ। ਜਿਵੇਂ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ। ਕਈ ਵਾਰ ਨਸਾਂ ਦੀ ਕਮਜ਼ੋਰੀ ਕਾਰਨ ਵੀ ਨਾੜ 'ਤੇ ਨਾੜ ਚੜ੍ਹ ਜਾਂਦੀ ਹੈ। ਜੇਕਰ ਤੁਹਾਡੀ ਨਾੜ ਚੜ੍ਹਦੀ ਹੈ ਤਾਂ ਇਸ ਦਾ ਸਭ ਤੋਂ ਮਹੱਤਵਪੂਰਨ ਕਾਰਨ ਸਰੀਰਕ ਕਮਜ਼ੋਰੀ ਹੋ ਸਕਦੀ ਹੈ। ਖੂਨ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਦੀ ਕਮੀ, ਮੈਗਨੀਸ਼ੀਅਮ ਦੀ ਘੱਟ ਮਾਤਰਾ, ਜ਼ਿਆਦਾ ਸ਼ਰਾਬ ਪੀਣਾ, ਖੰਡ ਜਾਂ ਪੌਸ਼ਟਿਕ ਆਹਾਰ ਦੀ ਕਮੀ ਦੇ ਕਾਰਨ, ਜ਼ਿਆਦਾ ਤਣਾਅ ਲੈਣਾ ਅਤੇ ਗਲਤ ਆਸਣ ਵਿੱਚ ਬੈਠਣਾ, ਇਹ ਸਭ ਨਾੜੀਆਂ ਚੜ੍ਹਨ ਦਾ ਕਾਰਨ ਹੋ ਸਕਦੇ ਹਨ।


ਕੀ ਹਨ ਨਾੜ ਚੜ੍ਹਨ ਦੇ ਲੱਛਣ?


ਨਸਾਂ ਵਿੱਚ ਅਚਾਨਕ ਦਰਦ ਹੋਣਾ


ਗੋਡੇ ਦੇ ਹੇਠਲੇ ਹਿੱਸੇ ਵਿੱਚ ਖਿੱਚਾਅ ਹੋਣਾ


ਗਰਦਨ ਆਲੇ-ਦੁਆਲੇ ਦਰਦ ਹੋਣਾ


ਤੁਰਨ-ਫਿਰਨ ਵਿੱਚ ਮੁਸ਼ਕਿਲ ਆਉਣਾ


ਕੀ ਹੈ ਨਾੜ ਚੜ੍ਹਨ ਦਾ ਕਾਰਨ?


1. ਸਰੀਰ ਨੂੰ ਸਟ੍ਰੈਚ ਨਾ ਮਿਲਣਾ


2. ਮਾਸਪੇਸ਼ੀਆਂ ਦੀ ਥਕਾਵਟ


3. ਗਰਮੀਆਂ ਵਿੱਚ ਕਸਰਤ ਕਰਨਾ


4. ਸਰੀਰ ਵਿੱਚ ਪਾਣੀ ਦੀ ਕਮੀ


5. ਇਲੈਕਟ੍ਰੋਲਾਈਟਸ ਦੀ ਕਮੀ


6. ਖੂਨ ਦਾ ਵਹਾਅ ਘਟਣਾ


7. ਤਣਾਅ ਜਾਂ ਹਾਈ ਇੰਟੈਨਸਿਟੀ


8. ਲੰਬੇ ਸਮੇਂ ਤੱਕ ਬੈਠੇ ਰਹਿਣਾ


9. ਮਾਸਪੇਸ਼ੀਆਂ ਦੀ ਜ਼ਿਆਦਾ ਵਰਤੋਂ


10. ਗਲਤ ਤਰੀਕੇ ਨਾਲ ਬੈਠਣਾ


ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋਣ ਕਰਕੇ ਵੀ ਨਸ ਚੜ੍ਹਦੀ ਹੈ


ਵਿਟਾਮਿਨ ਸੀ ਦੀ ਕਮੀ ਦੇ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ, ਖੂਨ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਇਹ ਆਸਾਨੀ ਨਾਲ ਇੱਕ ਦੂਜੇ ਦੇ ਉੱਪਰ ਚੜ੍ਹ ਜਾਂਦੀਆਂ ਹਨ।


ਹੀਮੋਗਲੋਬਿਨ ਦੀ ਕਮੀ


ਸਰੀਰ ਵਿੱਚ ਹੀਮੋਗਲੋਬਿਨ ਦੀ ਕਮੀ ਕਾਰਨ ਸੌਣ ਵੇਲੇ ਲੱਤਾਂ ਅਤੇ ਮੋਢਿਆਂ ਦੀਆਂ ਨਸਾਂ ਚੜ੍ਹ ਜਾਂਦੀਆਂ ਹਨ। ਦਰਅਸਲ, ਸਰੀਰ ਵਿੱਚ ਹੀਮੋਗਲੋਬਿਨ ਦੀ ਵਜ੍ਹਾ ਨਾਲ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਇਸ ਕਾਰਨ ਸਰੀਰ ਦੇ ਅੰਗਾਂ ਦੀਆਂ ਨਸਾਂ ਚੜ੍ਹ ਜਾਂਦੀਆਂ ਹਨ।


ਇਹ ਵੀ ਪੜ੍ਹੋ: Weight Loss Fruits: ਭਾਰ ਘਟਾਉਣ 'ਚ ਮਾਹਰ ਹਨ ਇਹ 4 ਫਲ, ਘਟ ਕਰਦੇ ਨੇ ਪੇਟ ਦੀ ਚਰਬੀ ਨੂੰ


ਇਦਾਂ ਕਰੋ ਬਚਾਅ?


ਜੇਕਰ ਤੁਹਾਡੇ ਪੈਰ ਦੀ ਨਾੜ ਚੜ੍ਹਦੀ ਹੈ ਤਾਂ ਸੌਣ ਵੇਲੇ ਪੈਰਾਂ ਦੇ ਹੇਠਾਂ ਸਿਰਹਾਣਾ ਰੱਖੋ।


ਜਿਸ ਜਗ੍ਹਾ 'ਤੇ ਇਹ ਪਰੇਸ਼ਾਨੀ ਹੋਈ ਹੈ, ਉੱਥੇ ਦਿਨ 'ਚ ਤਿੰਨ ਵਾਰ ਘੱਟ ਤੋਂ ਘੱਟ 15 ਮਿੰਟ ਤੱਕ ਬਰਫ ਦਾ ਸੇਕ ਕਰੋ।


ਉਂਗਲੀ ਦੇ ਨਹੁੰ ਅਤੇ ਚਮੜੀ ਦੇ ਵਿਚਕਾਰ ਵਾਲੇ ਹਿੱਸੇ ਨੂੰ ਉਸੇ ਪਾਸੇ ਦਬਾਓ ਜਿੱਥੇ ਖਿਚਾਅ ਹੈ। ਇਸ ਨੂੰ ਉਦੋਂ ਤੱਕ ਦਬਾਉਂਦੇ ਰਹੋ ਜਦੋਂ ਤੱਕ ਤੁਹਾਡੀ ਨਾੜ ਨਾ ਉਤਰ ਜਾਵੇ।


ਜਦੋਂ ਨਾੜ ਚੜ੍ਹ ਜਾਵੇ ਤਾਂ ਉਸ ਹਿੱਸੇ ਨੂੰ ਖਿੱਚੋ। ਜਦੋਂ ਤੁਸੀਂ ਸਟ੍ਰੈਚਿੰਗ ਕਰਦੇ ਹੋ, ਤਾਂ ਜਿਸ ਪਾਸੇ ਤੁਹਾਡੀ ਮਾਸਪੇਸ਼ੀ ਖਿੱਚੀ ਜਾਂਦੀ ਹੈ, ਉਹ ਉਲਟ ਦਿਸ਼ਾ ਵਿੱਚ ਖਿੱਚਣ ਲੱਗਦੀ ਹੈ। ਧਿਆਨ ਰੱਖੋ ਕਿ ਜ਼ਿਆਦਾ ਤੇਜ਼ੀ ਨਾਲ ਨਾ ਖਿੱਚੋ।


ਸਰੀਰ ਵਿਚ ਪੋਟਾਸ਼ੀਅਮ ਦੀ ਮਾਤਰਾ ਘੱਟ ਹੋਣ ਕਰਕੇ ਨਾੜ 'ਤੇ ਨਾੜ ਚੜ੍ਹਦੀ ਹੈ। ਅਜਿਹੇ 'ਚ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੇਲਾ ਖਾਣਾ ਚਾਹੀਦਾ ਹੈ।


ਆਮਤੌਰ 'ਤੇ ਨਾੜ ਤੋਂ ਨਾੜ ਆਪਣੇ-ਆਪ ਉਤਰ ਜਾਂਦੀ ਹੈ ਪਰ ਜੇਕਰ ਇਹ ਸਮੱਸਿਆ ਤੁਹਾਨੂੰ ਅਕਸਰ ਬਣੀ ਰਹਿੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।


ਇਹ ਵੀ ਪੜ੍ਹੋ: Healthiest Fruits: ਕੈਂਸਰ ਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਤੋਂ ਬਚਾਉਂਦੇ ਨੇ ਇਹ 10 ਸੁਪਰਫੂਡ, ਜਾਣੋ ਇਨ੍ਹਾਂ ਦੇ ਨਾਂ