Benefits of Fig and Milk: ਕੀ ਤੁਸੀਂ ਜਾਣਦੇ ਹੋ ਕਿ ਅੰਜੀਰ ਨੂੰ ਗਰਮ ਦੁੱਧ 'ਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਕਿੰਨੇ ਫਾਇਦੇ ਹੁੰਦੇ ਹਨ। ਅੰਜੀਰ ਐਂਟੀਆਕਸੀਡੈਂਟਸ, ਵਿਟਾਮਿਨ ਏ, ਸੀ, ਈ, ਕੇ, ਫਾਈਬਰ, ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਹਾਲਾਂਕਿ, ਸੁੱਕੇ ਅੰਜੀਰਾਂ ਵਿੱਚ ਤਾਜ਼ਾ ਅੰਜੀਰ ਦੇ ਮੁਕਾਬਲੇ ਐਂਟੀਆਕਸੀਡੈਂਟ ਤੇ ਖਣਿਜ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਡਾਇਟਰੀ ਫਾਈਬਰ ਹੁੰਦਾ ਹੈ। ਅੰਜੀਰ ਨੂੰ ਦੁੱਧ ਵਿੱਚ ਮਿਲਾ ਕੇ ਖੀਣ ਨਾਲ ਸਿਹਤ ਨੂੰ ਬਹੁਤ ਲਾਭ ਮਿਲਦਾ ਹੈ। ਅੰਜੀਰ ਵਾਲਾ ਦੁੱਧ ਕਿਵੇਂ ਬਣਾਉਣਾ ਹੈ ਤੇ ਇਸ ਦੇ ਸਿਹਤ ਲਈ ਕੀ ਲਾਭ ਹਨ, ਇਸ ਬਾਰੇ ਦੱਸਾਂਗੇ।
ਅੰਜੀਰ ਤੇ ਦੁੱਧ ਦੇ ਹੈਰਾਨੀਜਨਕ ਲਾਭ
ਸਵਾਦਿਸ਼ਟ ਤੇ ਹੈਲਦੀ ਡਰਿੰਕ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਤਿੰਨ ਸੁੱਕੇ ਅੰਜੀਰ ਪਾਓ। ਇਸ ਮਿਸ਼ਰਣ ਨੂੰ ਉਬਾਲੋ ਤੇ ਦੋ-ਤਿੰਨ ਕੇਸਰ ਦੀਆਂ ਪੱਤੀਆਂ ਵੀ ਪਾਓ। ਜੇਕਰ ਤੁਸੀਂ ਸਵਾਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵੀ ਮਿਲਾ ਸਕਦੇ ਹੋ। ਤੁਸੀਂ ਤਿੰਨ ਅੰਜੀਰਾਂ ਨੂੰ ½ ਕੱਪ ਗਰਮ ਪਾਣੀ ਵਿੱਚ ਭਿਉਂ ਕੇ ਤੇ ਫਿਰ ½ ਕੱਪ ਦੁੱਧ ਵਿੱਚ ਉਬਾਲ ਕੇ ਵੀ ਪੀ ਸਕਦੇ ਹੋ।
ਕੋਸੇ ਦੁੱਧ ਦੇ ਨਾਲ ਮਿਲਾਇਆ ਅੰਜੀਰ ਇੱਕ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ। ਇਮਿਊਨਿਟੀ, ਹੱਡੀਆਂ ਤੇ ਦੰਦਾਂ ਲਈ ਬਹੁਤ ਵਧੀਆ ਹੈ। ਦਿਮਾਗ ਤੇਜ਼ ਕਰਨ ਵਿੱਚ ਮਦਦ ਕਰਦਾ ਹੈ। ਸੋਜਸ਼ ਨੂੰ ਘਟਾਉਂਦਾ ਹੈ। ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ। ਪਾਚਨ Metabolism ਵਿੱਚ ਸੁਧਾਰ ਕਰਦਾ ਹੈ ਤੇ ਇੱਕ ਕਾਮ ਉਤੇਜਿਕ ਦੇ ਤੌਰ ਤੇ ਕੰਮ ਕਰਦਾ ਹੈ। ਅੰਜੀਰ ਨੂੰ ਦੁੱਧ ਵਿੱਚ ਮਿਲਾ ਕੇ ਪੀਣ 'ਤੇ ਸਰੀਰ ਦੀਆਂ ਪ੍ਰੋਟੀਨ ਤੇ ਖਣਿਜਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ।
ਇਹ ਗਰਮ ਡਰਿੰਕ ਟ੍ਰਿਪਟੋਫੈਨ ਤੇ ਮੇਲਾਟੋਨਿਨ ਨਾਮਕ ਮਿਸ਼ਰਣਾਂ ਦੀ ਮੌਜੂਦਗੀ ਦੇ ਕਾਰਨ ਨੀਂਦ ਲਿਆਉਣ ਦੇ ਸਮਰੱਥ ਹੈ। ਇਹ ਬ੍ਰੇਨ ਬੂਸਟਰ ਦੇ ਤੌਰ 'ਤੇ ਕੰਮ ਕਰਦਾ ਹੈ ਜੋ ਚੰਗੀ ਸਿਹਤ ਨੂੰ ਵਧਾਵਾ ਦਿੰਦਾ ਹੈ। ਸੋਜ ਨੂੰ ਘੱਟ ਕਰਨ, ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਨ। ਪਾਚਨ ਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅੰਜੀਰ ਦੇ ਦੁੱਧ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ। ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ।
ਕਬਜ਼ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਅੰਜੀਰ ਨੂੰ ਦੁੱਧ 'ਚ ਮਿਲਾ ਕੇ ਪੀਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਡਰਿੰਕ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਤੋਂ ਪਹਿਲਾਂ ਕਿਸੇ ਜਾਣਕਾਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਕਿਉਂਕਿ ਕੋਈ ਵੀ ਡਰਿੰਕ ਹਰ ਕਿਸੇ ਲਈ ਇੱਕੋ ਜਿਹਾ ਕੰਮ ਨਹੀਂ ਕਰ ਸਕਦਾ ਤੇ ਇਸ ਦਾ ਅਸਰ ਗਰਮ ਵੀ ਹੁੰਦਾ ਹੈ।