Stomach Gas: ਸਿਹਤ ਮਾਹਿਰਾਂ ਮੁਤਾਬਕ ਪੇਟ ਵਿੱਚ ਗੈਸ ਬਣਨਾ ਕੁਦਰਤੀ ਪ੍ਰਕਿਰਿਆ ਹੈ ਤੇ ਗੈਸ ਖੁਦ ਹੀ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤੇ ਇਹ ਸਿਹਤਮੰਦ ਪਾਚਨ ਪ੍ਰਣਾਲੀ ਦਾ ਲੱਛਣ ਹੈ ਪਰ ਗੈਸ ਦੀ ਜ਼ਿਆਦਾ ਸਮੱਸਿਆ ਹੋਣ ਲੱਗੇ ਤਾਂ ਇਹ ਖਤਰੇ ਦੀ ਘੰਟੀ ਹੋ ਸਕਦੀ ਹੈ। ਅੱਜਕੱਲ੍ਹ ਗੈਸ ਬਣਨਾ, ਛਾਤੀ 'ਚ ਜਲਨ, ਪੇਟ ਫੁੱਲਣਾ, ਖੱਟੇ ਡਕਾਰ ਆਉਣਾ ਵਰਗੀਆਂ ਸਮੱਸਿਆਵਾਂ ਵਧ ਗਈਆਂ ਹਨ। ਜਦੋਂਕਿ ਅੱਜ ਦੇ ਮੁਕਾਬਲੇ ਪਹਿਲਾਂ ਇਹ ਸਮੱਸਿਆਵਾਂ ਇੰਨੀਆਂ ਨਹੀਂ ਸਨ।
ਪੇਟ ਵਿੱਚ ਗੈਸ ਦਾ ਕਾਰਨ
ਅੱਜ-ਕੱਲ੍ਹ ਲੋਕਾਂ ਨੂੰ ਜ਼ਿਆਦਾ ਗੈਸ ਦੀ ਸਮੱਸਿਆ ਇਸ ਲਈ ਹੋ ਰਹੀ ਹੈ ਕਿਉਂਕਿ ਲੋਕ ਬਿਨਾਂ ਛਿਲਕੇ ਦੇ ਦਾਲਾਂ ਖਾਣਾ ਪਸੰਦ ਕਰਨ ਲੱਗੇ ਹਨ। ਪੁਰਾਣੇ ਜ਼ਮਾਨੇ ਵਿੱਚ ਛੋਲਿਆਂ ਤੋਂ ਲੈ ਕੇ ਤੁੜ ਤੱਕ ਹਰ ਦਾਲ ਨੂੰ ਛਿਲਕੇ ਸਣੇ ਖਾਧਾ ਜਾਂਦਾ ਸੀ। ਫਿਰ ਬਾਜ਼ਾਰਵਾਦ ਦਾ ਬੋਲਬਾਲਾ ਹੋਇਆ ਤੇ ਖਾਣ-ਪੀਣ ਵਿੱਚ ਵੀ ਸੁੰਦਰਤਾ ਦੀ ਮੰਗ ਵਧ ਗਈ। ਬਿਨਾਂ ਛਿਲਕੇ ਵਾਲੀ ਦਾਲ ਜ਼ਿਆਦਾ ਸੁੰਦਰ ਤੇ ਆਕਰਸ਼ਕ ਲੱਗਦੀ ਹੈ, ਇਸ ਲਈ ਇਸ ਨੇ ਬਾਜ਼ਾਰ ਵਿੱਚ ਆਪਣੀ ਪਕੜ ਬਣਾ ਲਈ ਤੇ ਲੋਕ ਪੇਟ ਦੀ ਗੈਸ ਦੇ ਮਰੀਜ਼ ਬਣਨ ਲੱਗੇ।
ਛਿਲਕੇ ਵਾਲੀ ਦਾਲ ਖਾਣ ਦੇ ਫਾਇਦੇ
- ਛਿਲਕੇ ਵਾਲੀ ਦਾਲਾਂ ਦਾ ਸੇਵਨ ਕਰਨ ਨਾਲ ਗੈਸ ਬਣਨ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਛਿਲਕੇ ਵਿੱਚ ਫਾਈਬਰ ਤੇ ਹੋਰ ਅਜਿਹੇ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ, ਜੋ ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਰੋਕਦੇ ਹਨ।
- ਦਾਲ ਬੀ-ਸ਼੍ਰੇਣੀ ਪ੍ਰੋਟੀਨ ਭਰਪੂਰ ਭੋਜਨਾਂ ਵਿੱਚ ਆਉਂਦੀ ਹੈ। ਯਾਨੀ ਅਜਿਹਾ ਪ੍ਰੋਟੀਨ ਜੋ ਸਾਨੂੰ ਪੌਦਿਆਂ ਤੋਂ ਮਿਲਦਾ ਹੈ। ਇਸ ਪ੍ਰੋਟੀਨ ਨੂੰ ਅੰਤੜੀਆਂ ਦੁਆਰਾ ਪਚਣ ਤੇ ਲੀਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਜਦੋਂ ਅਸੀਂ ਬਿਨਾਂ ਛਿਲਕੇ ਦੇ ਦਾਲ ਦਾ ਸੇਵਨ ਕਰਦੇ ਹਾਂ, ਤਾਂ ਇਸ ਦੇ ਪਾਚਨ ਤੇ ਸੋਖਣ ਦਾ ਸਮਾਂ ਹੋਰ ਵਧ ਜਾਂਦਾ ਹੈ।
- ਪਾਚਨ ਵਿੱਚ ਦੇਰੀ ਤੇ ਸਮਾਈ ਵਿੱਚ ਲੱਗਣ ਵਾਲਾ ਸਮਾਂ ਪਾਚਨ ਪ੍ਰਣਾਲੀ ਉੱਤੇ ਵਾਧੂ ਦਬਾਅ ਬਣਾਉਂਦਾ ਹੈ, ਜੋ ਪਾਚਨ ਵਿਕਾਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਗੈਸ ਜ਼ਿਆਦਾ ਹੋ ਜਾਂਦੀ ਹੈ ਜਾਂ ਬਦਹਜ਼ਮੀ, ਖੱਟੇ ਡਕਾਰ, ਪੇਟ ਫੁੱਲਣਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਫਾਈਬਰ ਪਾਚਨ ਨੂੰ ਕਿਵੇਂ ਲਾਭ ਪਹੁੰਚਾਉਂਦਾ?
- ਦਾਲ ਭਾਰਤੀ ਭੋਜਨ ਦਾ ਮੁੱਖ ਅੰਗ ਹੈ। ਅਸੀਂ ਸਾਰੇ ਰੋਜ਼ਾਨਾ ਦੇ ਖਾਣੇ ਵਿੱਚ ਇੱਕ ਜਾਂ ਦੋ ਵਾਰ ਦਾਲਾਂ ਦਾ ਸੇਵਨ ਜ਼ਰੂਰ ਕਰਦੇ ਹਾਂ। ਅਸੀਂ ਦਾਲ ਨੂੰ ਜਾਂ ਤਾਂ ਦਾਲ ਦੇ ਰੂਪ 'ਚ ਰਿੰਨ੍ਹ ਖਾਂਦੇ ਹਾਂ ਜਾਂ ਇਸ ਇਸ ਤੋਂ ਬਣੇ ਹੋਰ ਭੋਜਨ ਖਾਂਦੇ ਹਾਂ। ਅਜਿਹੀ ਸਥਿਤੀ ਵਿੱਚ, ਬਿਨਾਂ ਛਿਲਕੇ ਦੇ ਸਿਰਫ਼ ਦਾਲ ਹੀ ਸਾਡੇ ਪੇਟ ਵਿੱਚ ਜਾਂਦੀ ਹੈ।
- ਸ਼ਾਕਾਹਾਰੀਆਂ ਲਈ, ਦਾਲ ਉਨ੍ਹਾਂ ਦੇ ਸਰੀਰ ਦੀਆਂ ਰੋਜ਼ਾਨਾ ਪ੍ਰੋਟੀਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁੱਖ ਭੋਜਨ ਹੈ। ਅਜਿਹੀ ਸਥਿਤੀ 'ਚ ਸਾਕਾਹਾਰੀ ਲੋਕਾਂ ਨੂੰ ਦਾਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਜੇਕਰ ਗੈਸ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਕਿ ਤੁਸੀਂ ਛਿਲਕੇ ਵਾਲੀਆਂ ਦਾਲਾਂ ਦਾ ਸੇਵਨ ਹੀ ਕਰੋ।
ਜਾਣੋ ਦਾਲ ਵਿੱਚ ਪਾਇਆ ਜਾਣ ਵਾਲਾ ਫਾਈਬਰ ਤੁਹਾਡੀ ਪਾਚਨ ਤੇ ਗੈਸ ਦੀ ਸਮੱਸਿਆ ਨੂੰ ਕਿਵੇਂ ਦੂਰ ਰੱਖਦਾ ਹੈ...
- ਫਾਈਬਰ ਤੁਹਾਡੇ ਪੇਟ ਨੂੰ ਸਾਫ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਮਲ ਨੂੰ ਭਾਰਾ ਤੇ ਨਰਮ ਬਣਾਉਂਦਾ ਹੈ, ਜਿਸ ਨਾਲ ਮੋਸ਼ਨ ਦੌਰਾਨ ਕੋਈ ਦਰਦ ਜਾਂ ਬੇਅਰਾਮੀ ਨਹੀਂ ਹੁੰਦੀ, ਕੋਈ ਦਬਾਅ ਨਹੀਂ ਹੁੰਦਾ ਤੇ ਪੇਟ ਇੱਕ ਵਾਰ ਵਿੱਚ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ।
- ਜਦੋਂ ਪੇਟ ਸਾਫ਼ ਹੁੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਪਾਚਨ ਪ੍ਰਣਾਲੀ 'ਤੇ ਕੋਈ ਵਾਧੂ ਦਬਾਅ ਨਹੀਂ ਤੇ ਨੁਕਸਾਨਦੇਹ ਰੋਗਾਣੂ ਪੇਟ ਵਿੱਚ ਨਹੀਂ ਵਧ ਰਹੇ। ਇਸ ਲਈ ਜੋ ਭੋਜਨ ਤੁਸੀਂ ਖਾਂਦੇ ਹੋ, ਉਹ ਚੰਗੀ ਤਰ੍ਹਾਂ ਪਚ ਜਾਂਦਾ ਹੈ।
- ਮੋਸ਼ਨ ਤੋਂ ਬਾਅਦ ਤੁਹਾਡੀਆਂ ਆਂਦਰਾਂ ਖਾਲੀ ਹੋ ਜਾਂਦੀਆਂ ਹਨ ਤੇ ਜੇਕਰ ਮੋਸ਼ਨ ਸਹੀ ਢੰਗ ਹੋਏ ਤਾਂ ਅੰਤੜੀਆਂ ਵੀ ਸਾਫ਼ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਦੁਆਰਾ ਖਾਣ ਵਾਲੇ ਭੋਜਨ ਤੋਂ ਪ੍ਰਾਪਤ ਹੋਣ ਵਾਲੀਆਂ ਵਿਸ਼ੇਸ਼ਤਾਵਾਂ ਅੰਤੜੀ ਦੁਆਰਾ ਵਧੇਰੇ ਸਰਗਰਮੀ ਨਾਲ ਤੇ ਤੇਜ਼ੀ ਨਾਲ ਲੀਨ ਹੋਣ ਦੇ ਯੋਗ ਹੁੰਦੀਆਂ ਹਨ।
- ਇਹ ਇਸ ਤਰ੍ਹਾਂ ਹੈ ਕਿ ਕੋਈ ਕੰਮ ਪੈਂਡਿੰਗ ਨਹੀਂ ਰਹੇਗਾ, ਕੋਈ ਟੈਨਸ਼ਨ ਨਹੀਂ ਬਣੇਗਾ ਤੇ ਜਦੋਂ ਕੋਈ ਟੈਨਸ਼ਨ ਨਹੀਂ ਰਹੇਗੀ ਤਾਂ ਉਸ ਕਾਰਨ ਕੋਈ ਸਮੱਸਿਆ ਨਹੀਂ ਆਵੇਗੀ! ਕੁੱਲ ਮਿਲਾ ਕੇ ਮਾਮਲਾ ਇਹ ਹੈ ਕਿ ਤੁਸੀਂ ਛਿਲਕੇ ਵਾਲੀ ਦਾਲ ਦੀ ਮਹੱਤਤਾ ਨੂੰ ਸਮਝ ਚੁੱਕੇ ਹੋ, ਹੁਣ ਜੇਕਰ ਤੁਸੀਂ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਇਹ ਗੈਸ ਦੀ ਸਮੱਸਿਆ ਤੋਂ ਬਚਣ 'ਚ ਮਦਦ ਕਰੇਗਾ।