ਬਹੁਤ ਘੱਟ ਜਾਣਦੇ ਕਿਸ਼ਮਿਸ਼ ਦੇ ਫਾਇਦੇ
ਏਬੀਪੀ ਸਾਂਝਾ | 08 Oct 2017 04:49 PM (IST)
ਕਿਸ਼ਮਿਸ਼: ਖੰਡ ਦੀ ਬਜਾਏ ਕਿਸ਼ਮਿਸ਼ ਵੀ ਖਾ ਸਕਦੇ ਹੋ।
ਨਵੀਂ ਦਿੱਲੀ: ਡ੍ਰਾਈਫਰੂਟ ਖਾਣ ਦੇ ਤਾਂ ਹਜ਼ਾਰ ਫਾਇਦੇ ਹਨ ਪਰ ਕਿਸ਼ਮਿਸ਼ ਖਾਣ ਦੇ ਕੁਝ ਖਾਸ ਫਾਇਦੇ ਵੀ ਹਨ। ਇਸ ਨੂੰ ਖਾਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ। -ਕਿਸ਼ਮਿਸ਼ ਖਾਣ ਨਾਲ ਕਬਜ਼ 'ਚ ਬੜਾ ਫਾਇਦਾ ਹੁੰਦਾ ਹੈ। ਇਸ ਨੂੰ ਪਾਣੀ 'ਚ ਭਿਓਂ ਕੇ ਖਾਣਾ ਚਾਹੀਦਾ ਹੈ। -ਕਿਸ਼ਮਿਸ਼ ਭਾਰ ਵੀ ਵਧਾਉਂਦਾ ਹੈ। ਇਸ 'ਚ ਗਲੂਕੋਜ਼ ਤੇ ਫ੍ਰਕਟੋਜ਼ ਹੁੰਦਾ ਹੈ ਜਿਸ ਦਾ ਕੰਮ ਭਾਰ ਵਧਾਉਣਾ ਹੈ। -ਕਿਸ਼ਮਿਸ਼ 'ਚ ਵਿਟਾਮਿਨ ਬੀ ਕੰਪਲੈਕਸ ਹੈ ਜੋ ਖੂਨ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ। -ਕਿਸ਼ਮਿਸ਼ ਖਾਣ ਨਾਲ ਹੱਡੀਆਂ ਵੀ ਮਜਬੂਤ ਹੁੰਦੀਆਂ ਹਨ। ਜੇਕਰ ਤੁਹਾਨੂੰ ਗੋਡਿਆਂ 'ਚ ਦਰਦ ਦੀ ਸ਼ਿਕਾਇਤ ਹੈ ਤਾਂ ਵੀ ਕਿਸ਼ਮਿਸ਼ ਫਾਇਦੇਮੰਦ ਹੋ ਸਕਦਾ ਹੈ।