Benefits Of Drinking Barley Tea: ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਦਿਨ ਦੀ ਸ਼ੁਰੂਆਤ ਕਰਨ ਲਈ ਪੱਤੀ ਵਾਲੀ ਚਾਹ ਪੀਂਦੇ ਹਨ। ਇਹ ਪੱਤੀ ਬਲੈਕ ਤਾਂ ਗਰੀਨ ਹੋ ਸਕਦੀ ਹੈ। ਹੁਣ ਤੱਕ ਦੀਆਂ ਖੋਜ਼ਾਂ ਮੁਤਾਬਕ ਪੱਤੀ ਦੇ ਦੁੱਧ ਦੇ ਮਿਸ਼ਰਣ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ। ਦੂਜੇ ਪਾਸੇ ਕਈ ਆਯੁਰਵੈਦਿਕ ਚਾਹ ਹਨ ਜੋ ਸਿਹਤ ਲਈ ਵਰਦਾਨ ਸਾਬਤ ਹੋ ਸਕਦੀਆ ਹਨ। ਇਨ੍ਹਾਂ ਨਿੱਚ ਇੱਕ ਜੌਂ ਦੀ ਚਾਹ ਹੈ। 


ਦਰਅਸਲ ਜੌਂ ਦੀ ਚਾਹ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੁੰਦੀ ਹੈ। ਜੌਂ ਦੀ ਚਾਹ ਨੂੰ ਕੋਰੀਅਨ ਬਾਰਲੇ ਟੀ ਜਾਂ ਰੋਸਟਡ ਟੀ ਵੀ ਕਿਹਾ ਜਾਂਦਾ ਹੈ। ਜੌਂ ਦੀ ਚਾਹ ਖੁਸ਼ਬੂਦਾਰ ਹੋਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਸਿਹਤਮੰਦ ਰੱਖਦੀ ਹੈ। ਜੌਂ ਦੀ ਚਾਹ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਤੇ ਪੇਟ ਦੀ ਚਰਬੀ ਵੀ ਘੱਟ ਹੁੰਦੀ ਹੈ। 


ਜੌਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਕਿ ਸੋਡੀਅਮ, ਪੋਟਾਸ਼ੀਅਮ, ਫਾਈਬਰ, ਪ੍ਰੋਟੀਨ, ਆਇਰਨ ਤੇ ਵਿਟਾਮਿਨ ਸੀ ਆਦਿ। ਇਸ ਚਾਹ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਕਈ ਬੀਮਾਰੀਆਂ ਨੂੰ ਠੀਕ ਕਰਦੇ ਹਨ। ਇਹ ਚਾਹ ਤਣਾਅ ਨੂੰ ਵੀ ਦੂਰ ਕਰਦੀ ਹੈ। ਜਾਓ ਜੌਂ ਦੀ ਚਾਹ ਪੀਣ ਦੇ ਹੋਰ ਫਾਇਦੇ...


1. ਪਾਚਨ ਲਈ ਫਾਇਦੇਮੰਦ
ਜੌਂ ਦੀ ਚਾਹ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਚਾਹ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ 'ਚ ਗੈਸ, ਬਲੋਟਿੰਗ, ਬਦਹਜ਼ਮੀ ਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਹ ਚਾਹ ਮਤਲੀ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ। ਇਸ ਚਾਹ ਨੂੰ ਪੀਣ ਨਾਲ ਪੇਟ ਦੀ ਸਫਾਈ ਵੀ ਹੁੰਦੀ ਹੈ।


2. ਭਾਰ ਘਟਾਉਣ ਵਿੱਚ ਮਦਦਗਾਰ
ਜੌਂ ਦੀ ਚਾਹ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਚਾਹ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਭਾਰ ਘਟਾਉਣ 'ਚ ਮਦਦ ਕਰਦੀ ਹੈ। ਇਸ ਚਾਹ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਕਾਰਨ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜੋ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।


ਇਹ ਵੀ ਪੜ੍ਹੋ: Health: ਜੇਕਰ ਸਾਹ ਲੈਣ ਵੇਲੇ ਤੁਹਾਨੂੰ ਵੀ ਹੁੰਦੀ ਇਹ ਪਰੇਸ਼ਾਨੀ, ਤਾਂ ਫੇਫੜਿਆਂ 'ਚ ਹੋ ਸਕਦੀ ਇਹ ਖਰਾਬੀ, Non Smoker ਵੀ ਹੋ ਰਹੇ ਸ਼ਿਕਾਰ


3. ਇਮਿਊਨਿਟੀ ਮਜ਼ਬੂਤ ਹੁੰਦੀ
ਜੌਂ ਦੀ ਚਾਹ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਤੇ ਵਾਇਰਲ ਰੋਗਾਂ ਦਾ ਖਤਰਾ ਵੀ ਘੱਟ ਕਰਦਾ ਹੈ। ਇਸ ਚਾਹ 'ਚ ਸੇਲੇਨੀਅਮ ਤੇ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਸਰੀਰ 'ਚੋਂ ਗੰਦਗੀ ਨੂੰ ਆਸਾਨੀ ਨਾਲ ਬਾਹਰ ਕੱਢਦਾ ਹੈ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।


4. ਐਲਰਜੀ ਲਈ ਲਾਭਦਾਇਕ
ਜੌਂ ਦੀ ਚਾਹ ਸਵਾਦ ਦੇ ਨਾਲ-ਨਾਲ ਖੁਸ਼ਬੂਦਾਰ ਵੀ ਹੁੰਦੀ ਹੈ। ਇਹ ਚਾਹ ਸਰਦੀ, ਫਲੂ ਤੇ ਰਾਈਨਾਈਟਿਸ ਵਰਗੇ ਐਲਰਜੀ ਦੇ ਲੱਛਣਾਂ ਨੂੰ ਵੀ ਘਟਾਉਂਦੀ ਹੈ। ਇਸ ਚਾਹ ਦਾ ਸੇਵਨ ਕਰਨ ਨਾਲ ਐਲਰਜ਼ੀ ਤੋਂ ਆਰਾਮ ਮਿਲਦਾ ਹੈ। ਇਹ ਚਾਹ ਮਾਨਸੂਨ 'ਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ।


5. ਸ਼ੂਗਰ ਵਿੱਚ ਲਾਭਦਾਇਕ
ਸ਼ੂਗਰ ਦੇ ਮਰੀਜ਼ ਵੀ ਜੌਂ ਦੀ ਚਾਹ ਆਸਾਨੀ ਨਾਲ ਪੀ ਸਕਦੇ ਹਨ। ਇਸ ਚਾਹ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਸ਼ੂਗਰ ਮਰੀਜ਼ਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਜੌਂ ਦੀ ਚਾਹ ਵਿੱਚ ਐਂਟੀਡਾਇਬੀਟਿਕ ਗੁਣ ਤੇ ਫਾਈਬਰ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।


ਜੌਂ ਦੀ ਚਾਹ ਕਿਵੇਂ ਬਣਾਈਏ
ਸਮੱਗਰੀ
1 ਕੱਪ ਪਾਣੀ
2 ਤੋਂ 3 ਚਮਚ ਭੁੰਨ੍ਹੇ ਹੋਏ ਜੌਂ
1 ਚਮਚ ਸ਼ਹਿਦ


ਵਿਧੀ
ਜੌਂ ਦੀ ਚਾਹ ਬਣਾਉਣ ਲਈ ਪਾਣੀ ਨੂੰ ਹਲਕਾ ਗਰਮ ਕਰੋ। ਹੁਣ ਇਸ ਵਿੱਚ ਜੌਂ ਪਾਓ ਤੇ ਇਸ ਨੂੰ 2 ਤੋਂ 3 ਮਿੰਟ ਤੱਕ ਉਬਾਲੋ। ਹੁਣ ਚਾਹ ਨੂੰ ਛਾਣਨੀ ਨਾਲ ਪੁਣੋ ਕਰੋ ਤੇ ਗਰਮ-ਗਰਮ ਪੀਓ। ਸਵਾਦ ਲਈ ਇਸ ਵਿੱਚ ਸ਼ਹਿਦ ਵੀ ਮਿਲਾਇਆ ਜਾ ਸਕਦਾ ਹੈ। ਜੌਂ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਹਾਲਾਂਕਿ ਜੇਕਰ ਤੁਹਾਨੂੰ ਕੋਈ ਬੀਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਡਾਕਟਰ ਤੋਂ ਸਲਾਹ ਨਾਲ ਹੀ ਇਸ ਦਾ ਸੇਵਨ ਕਰੋ।


ਇਹ ਵੀ ਪੜ੍ਹੋ: Health: ਜੇਕਰ ਤੁਹਾਨੂੰ ਵੀ ਹੈ ਭੱਲਣ ਦੀ ਬਿਮਾਰੀ, ਤਾਂ ਡਾਈਟ 'ਚ ਸ਼ਾਮਲ ਕਰੋ ਇਹ ਫਲ, ਹੋਣਗੇ ਜ਼ਬਰਦਸਤ ਫਾਇਦੇ