Milk Benefits: ਦੁੱਧ ਨੂੰ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਇਸ ਲਈ ਪੰਜਾਬੀ ਖੱਲ੍ਹ ਕੇ ਦੁੱਧ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਦਵਾਈ ਦਾ ਕੰਮ ਵੀ ਕਰ ਸਕਦਾ ਹੈ। ਜੀ ਹਾਂ, ਦੁੱਧ ਵਿੱਚ ਕੁਝ ਖਾਸ ਚੀਜ਼ਾਂ ਮਿਲਾ ਕੇ ਪੀਣ ਨਾਲ ਕਬਜ਼ ਵਰਗੀ ਗੰਭੀਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਕਬਜ਼ ਨੂੰ ਗੰਭੀਰ ਸਮੱਸਿਆ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਰਕੇ ਕਈ ਬਿਮਾਰੀਆਂ ਆ ਚੰਬੜਦੀਆਂ ਹਨ।


ਇਸ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਕਬਜ਼ ਵਰਗੀ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ ਜੇਕਰ ਤੁਹਾਨੂੰ ਕਬਜ਼ ਹੈ ਤਾਂ ਇਕੱਲੇ ਦੁੱਧ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਗੋਂ ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਦੁੱਧ 'ਚ ਕੁਝ ਚੀਜ਼ਾਂ ਮਿਲਾ ਕੇ ਪੀਣਾ ਚਾਹੀਦਾ ਹੈ।


ਦੁੱਧ ਤੇ ਹਲਦੀ ਫਾਇਦੇਮੰਦ 
ਜੇਕਰ ਤੁਸੀਂ ਆਪਣੀਆਂ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ  ਰੋਜ਼ਾਨਾ ਰਾਤ ਨੂੰ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇੱਕ ਗਲਾਸ ਗਰਮ ਦੁੱਧ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੀਓ ਤੇ ਅਗਲੀ ਸਵੇਰ ਚੰਗਾ ਪ੍ਰਭਾਵ ਦੇਖਣ ਨੂੰ ਮਿਲੇਗਾ। ਕਬਜ਼ ਤੋਂ ਇਲਾਵਾ ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਣ 'ਚ ਹਲਦੀ ਵਾਲਾ ਦੁੱਧ ਫਾਇਦੇਮੰਦ ਸਾਬਤ ਹੋ ਸਕਦਾ ਹੈ।


ਦੁੱਧ ਤੇ ਦਾਲਚੀਨੀ ਦਾ ਸੇਵਨ
ਪੇਟ ਨੂੰ ਸਾਫ਼ ਰੱਖਣ ਜਾਂ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਅਲਵਿਦਾ ਕਹਿਣ ਲਈ ਤੁਸੀਂ ਦੁੱਧ ਵਿੱਚ ਦਾਲਚੀਨੀ ਮਿਲਾ ਸਕਦੇ ਹੋ। ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾਲਚੀਨੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਰਾਤ ਨੂੰ ਇੱਕ ਗਲਾਸ ਦੁੱਧ ਵਿੱਚ ਦਾਲਚੀਨੀ ਦਾ ਇੱਕ ਟੁਕੜਾ ਪਾਓ ਤੇ ਫਿਰ ਇਸ ਦੁੱਧ ਨੂੰ ਗਰਮ ਕਰਕੇ ਪੀ ਲਵੋ।


ਦੁੱਧ ਵਿੱਚ ਲੌਂਗ ਮਿਲਾ ਕੇ ਪੀਓ
ਜੇਕਰ ਤੁਸੀਂ ਸਵੇਰੇ ਪੇਟ ਸਾਫ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਰਾਤ ਨੂੰ ਇੱਕ ਬਰਤਨ 'ਚ ਇੱਕ ਗਲਾਸ ਦੁੱਧ ਪਾ ਲਵੋ। ਹੁਣ ਦੁੱਧ 'ਚ ਲੌਂਗ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਤਰ੍ਹਾਂ ਦੁੱਧ ਦਾ ਸੇਵਨ ਕਰ ਸਕਦੇ ਹੋ। ਦੁੱਧ ਤੇ ਲੌਂਗ ਵਿੱਚ ਪਾਏ ਜਾਣ ਵਾਲੇ ਤੱਤ ਤੁਹਾਡੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ।