Liver: ਲੀਵਰ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹੈ। ਇਹ ਸਮੁੱਚੀ ਸਰੀਰ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਲੀਵਰ ਸਾਡੇ ਸਰੀਰ ਵਿੱਚ ਪਿਤ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਹ ਖੂਨ ਨੂੰ ਫਿਲਟਰ ਕਰਦਾ ਹੈ ਅਤੇ ਸਰੀਰ ਵਿੱਚ ਜ਼ਹਿਰੀਲੇ ਤੱਤਾਂ ਨੂੰ ਘਟਾ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਲੀਵਰ ਸਿਹਤਮੰਦ ਹੈ ਤਾਂ ਇਹ ਕਈ ਹੋਰ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ। ਲੀਵਰ ਖਰਾਬ ਹੋਣ ਕਰਕੇ ਸਰੀਰ ਵਿਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿਚੋਂ ਕੁਝ ਲੱਤਾਂ ਵਿਚ ਵੀ ਦਿਖਾਈ ਦਿੰਦੇ ਹਨ। ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੈਰਾਂ ਵਿੱਚ ਵੀ ਲੀਵਰ ਖਰਾਬ ਹੋਣ ਦੇ ਲੱਛਣ ਨਜ਼ਰ ਆਉਂਦੇ ਹਨ।
ਜਦੋਂ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਵਿਚ ਪੈਰਾਂ ਦੇ ਆਲੇ-ਦੁਆਲੇ ਸੋਜ ਅਤੇ ਦਰਦ ਦੀ ਸਮੱਸਿਆ ਵੀ ਸ਼ਾਮਲ ਹੈ। ਜੀ ਹਾਂ, ਜਦੋਂ ਸਾਡੇ ਸਰੀਰ ਵਿੱਚ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਸਰੀਰ ਦੇ ਹੇਠਲੇ ਹਿੱਸੇ ਵਿੱਚ ਵਾਧੂ ਤਰਲ ਪਦਾਰਥ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਪੈਰਾਂ 'ਚ ਸੋਜ ਆ ਜਾਂਦੀ ਹੈ। ਅਜਿਹੇ ਲੱਛਣ ਮੁੱਖ ਤੌਰ 'ਤੇ ਲੀਵਰ ਸਿਰੋਸਿਸ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਜਾਂ ਲੀਵਰ ਦੇ ਕੈਂਸਰ ਕਾਰਨ ਹੋ ਸਕਦੇ ਹਨ।
ਲੀਵਰ ਦੀ ਅਸਫਲਤਾ ਤੁਹਾਡੀਆਂ ਲੱਤਾਂ ਦੇ ਆਲੇ ਦੁਆਲੇ ਗੰਭੀਰ ਖਾਰਸ਼ ਦਾ ਕਾਰਨ ਬਣਦੀ ਹੈ। ਇਹ ਆਮ ਤੌਰ 'ਤੇ ਹੈਪੇਟਾਈਟਸ ਨਾਲ ਸੰਕਰਮਿਤ ਲੋਕਾਂ ਵਿੱਚ ਹੁੰਦਾ ਹੈ। ਇਸ ਸਥਿਤੀ ਤੋਂ ਪੀੜਤ ਮਰੀਜ਼ਾਂ ਵਿੱਚ ਪ੍ਰੂਰਿਟਸ ਨਾਮਕ ਸਥਿਤੀ ਪੈਦਾ ਹੁੰਦੀ ਹੈ, ਜਿਸ ਨਾਲ ਚਮੜੀ ਵਿੱਚ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਹੈਪੇਟਾਈਟਸ ਸੀ ਦੀ ਲਾਗ ਜਾਂ ਅਲਕੋਹਲਿਕ ਲੀਵਰ ਤੋਂ ਪੀੜਤ ਲੋਕਾਂ ਦੀਆਂ ਲੱਤਾਂ ਵਿੱਚ ਗੰਭੀਰ ਝਰਨਾਹਟ ਅਤੇ ਸੁੰਨ ਹੋਣ ਦਾ ਅਨੁਭਵ ਹੁੰਦਾ ਹੈ, ਨਤੀਜੇ ਵਜੋਂ ਇਸ ਸਥਿਤੀ ਨੂੰ ਪੈਰੇਸਟੇਸੀਆ ਕਿਹਾ ਜਾਂਦਾ ਹੈ। ਇਹ ਨਸਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਰੰਤ ਆਪਣੇ ਡਾਕਟਰ ਦੀ ਮਦਦ ਲਓ।
ਲੀਵਰ ਖਰਾਬ ਹੋਣ 'ਤੇ ਨਜ਼ਰ ਆਉਂਦੇ ਆਹ ਲੱਛਣ
ਅੱਖਾਂ ਅਤੇ ਚਮੜੀ ਦਾ ਪੀਲਾ ਹੋਣਾ,
ਪੇਟ ਦਰਦ ਅਤੇ ਸੋਜ,
ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ,
ਸਰੀਰ 'ਤੇ ਗੰਭੀਰ ਖੁਜਲੀ ਹੋਣਾ,
ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ
ਉਲਟੀਆਂ ਅਤੇ ਜੀਅ ਕੱਚਾ ਹੋਣਾ ਆਦਿ।