Heart Attak Symptoms on Face: ਅੱਜ-ਕੱਲ੍ਹ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਕਰਕੇ ਲੋਕਾਂ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਗਿਆ ਹੈ। ਅਜੋਕੇ ਸਮੇਂ ਵਿੱਚ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜੋਕੇ ਸਮੇਂ ਵਿੱਚ ਸਿਰਫ਼ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਹਾਰਟ ਅਟੈਕ ਕਾਰਨ ਆਪਣੀ ਜਾਨ ਗੁਆ ​​ਰਹੇ ਹਨ। ਦਿਲ ਦਾ ਦੌਰਾ ਉਦੋਂ ਹੀ ਪੈਂਦਾ ਹੈ ਜਦੋਂ ਦਿਲ ਵਿੱਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ ਜਾਂ ਬਲਾਕ ਹੋ ਜਾਂਦਾ ਹੈ।


ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਡਾ ਸਰੀਰ ਕਈ ਤਰ੍ਹਾਂ ਦੇ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਹੈ। ਪਰ ਅਕਸਰ ਲੋਕ ਇਨ੍ਹਾਂ ਸੰਕੇਤਾਂ ਦੀ ਸਮਝ ਦੇਰੀ ਨਾਲ ਆਉਂਦੀ ਹੈ। ਜੇਕਰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।


ਦਿਲ ਦੇ ਦੌਰੇ ਦੇ ਲੱਛਣ ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਲ ਤੱਕ ਸੀਮਿਤ ਨਹੀਂ ਹਨ। ਕਈ ਵਾਰ ਦਿਲ ਦੇ ਦੌਰੇ ਦੇ ਕੁਝ ਲੱਛਣ ਚਿਹਰੇ 'ਤੇ ਵੀ ਦੇਖੇ ਜਾ ਸਕਦੇ ਹਨ। ਅੱਜ ਇਸ ਆਰਟਿਕਲ ਵਿਚ ਅਸੀਂ ਤੁਹਾਨੂੰ ਚਿਹਰੇ 'ਤੇ ਦਿਖਾਈ ਦੇਣ ਵਾਲੇ ਕੁਝ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਹਾਰਟ ਅਟੈਕ ਦਾ ਸੰਕੇਤ ਹੋ ਸਕਦੇ ਹਨ।


ਚਿਹਰੇ 'ਤੇ ਸੋਜ


ਜੇਕਰ ਤੁਹਾਡੇ ਚਿਹਰੇ 'ਤੇ ਬਿਨਾਂ ਕਿਸੇ ਕਾਰਨ ਤੋਂ ਸੋਜ ਆ ਜਾਂਦੀ ਹੈ, ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਜੇਕਰ ਦਿਲ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਇਹ ਸਰੀਰ 'ਚ ਖੂਨ ਨੂੰ ਠੀਕ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ। ਇਸ ਨਾਲ ਸਰੀਰ 'ਚ ਤਰਲ ਪਦਾਰਥ ਜਮ੍ਹਾ ਹੋਣ ਲੱਗ ਜਾਂਦਾ ਹੈ, ਜਿਸ ਕਾਰਨ ਚਿਹਰੇ 'ਤੇ ਸੋਜ ਆ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹੇ ਲੱਛਣ ਦੇਖ ਰਹੇ ਹੋ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।


ਅੱਖਾਂ ਦੇ ਆਲੇ-ਦੁਆਲੇ ਕੋਲੈਸਟ੍ਰੋਲ ਜਮ੍ਹਾ ਹੋਣਾ


ਅੱਖਾਂ ਦੇ ਹੇਠਾਂ ਅਤੇ ਪਲਕਾਂ ਦੇ ਆਲੇ-ਦੁਆਲੇ ਕੋਲੈਸਟ੍ਰੋਲ ਦਾ ਇਕੱਠਾ ਹੋਣਾ ਵੀ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਇਸ ਕਾਰਨ ਅੱਖਾਂ ਦੇ ਅੰਦਰ ਅਤੇ ਆਲੇ-ਦੁਆਲੇ ਹਲਕੇ ਪੀਲੇ ਰੰਗ ਦੇ ਪਦਾਰਥ ਜਮ੍ਹਾ ਹੋਣ ਲੱਗ ਜਾਂਦੇ ਹਨ। ਡਾਕਟਰੀ ਭਾਸ਼ਾ ਵਿੱਚ ਇਸਨੂੰ Xanthelasma ਕਿਹਾ ਜਾਂਦਾ ਹੈ। ਇਹ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਰੋਕ ਸਕਦਾ ਹੈ, ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦਾ ਹੈ।


ਚਿਹਰੇ ਦੇ ਖੱਬੇ ਪਾਸੇ ਦਰਦ ਜਾਂ ਸੁੰਨ ਹੋਣਾ


ਚਿਹਰੇ ਦੇ ਖੱਬੇ ਪਾਸੇ ਦਰਦ ਜਾਂ ਸੁੰਨ ਹੋਣਾ ਵੀ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਚਿਹਰੇ ਦੇ ਖੱਬੇ ਪਾਸੇ ਦਰਦ ਅਤੇ ਸੁੰਨ ਮਹਿਸੂਸ ਕਰ ਰਹੇ ਹੋ, ਤਾਂ ਗਲਤੀ ਨਾਲ ਵੀ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਅਜਿਹੇ ਲੱਛਣ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।


ਚਿਹਰਾ ਨੀਲਾ ਜਾਂ ਪੀਲਾ ਪੈਣਾ


ਚਿਹਰੇ ਦਾ ਰੰਗ ਅਚਾਨਕ ਨੀਲਾ ਜਾਂ ਪੀਲਾ ਪੈਣਾ ਵੀ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਜਦੋਂ ਦਿਲ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਹੈ, ਤਾਂ ਸਰੀਰ ਦੇ ਕੁਝ ਹਿੱਸਿਆਂ ਵਿੱਚ ਲੋੜੀਂਦਾ ਆਕਸੀਜਨ ਵਾਲਾ ਖੂਨ ਨਹੀਂ ਪਹੁੰਚਦਾ ਹੈ। ਇਸ ਨਾਲ ਚਮੜੀ ਦਾ ਰੰਗ ਬਦਲ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।


ਈਅਰਲੋਬ 'ਚ ਦਰਾਰ ਆਉਣਾ


ਈਅਰਲੋਬ ਕ੍ਰੀਜ਼ ਕੋਰੋਨਰੀ ਆਰਟਰੀ ਬਿਮਾਰੀ ਨਾਲ ਜੁੜਿਆ ਇੱਕ ਚੇਤਾਵਨੀ ਚਿੰਨ੍ਹ ਵੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਦਿਲ ਦੇ ਦੌਰੇ ਦੇ ਲੱਛਣ ਦਿਖਾਉਣ ਵਾਲੇ ਲੋਕਾਂ ਵਿੱਚ ਈਅਰਲੋਬ ਕ੍ਰੀਜ਼ ਵਧੇਰੇ ਆਮ ਸਨ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਈਅਰਲੋਬ ਕ੍ਰੀਜ਼ ਹਾਰਟ ਅਟੈਕ ਦਾ ਲੱਛਣ ਹੋਵੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।