ਗਰਮ ਚਾਹ ਦੇ ਨਾਲ ਕ੍ਰਿਸਪੀ ਤੇ ਚਟਪਟੇ ਕੁਰਕੁਰੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਇਹ ਖਾਣਾ ਪਸੰਦ ਕਰਦੇ ਹਨ। ਕੁਝ ਸਮੇਂ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਕੁਰਕੁਰੇ ਵਿੱਚ ਪਲਾਸਟਿਕ ਹੁੰਦਾ ਹੈ ਅਤੇ ਇਸਨੂੰ ਸਾੜਨ ‘ਤੇ ਇਹ ਪਿਘਲਦਾ ਨਹੀਂ, ਪਰ ਬਾਅਦ ਵਿੱਚ ਇਹ ਰਿਪੋਰਟਾਂ ਗਲਤ ਸਾਬਤ ਹੋਈਆਂ। ਕੁਰਕੁਰੇ ਚੌਲ, ਮੱਕੀ ਦੇ ਆਟੇ ਅਤੇ ਮੈਦੇ ਨੂੰ ਮਿਲਾ ਕੇ ਬਣਾਏ ਜਾਂਦੇ ਹਨ। ਇਸ ਵਿੱਚ ਕੌਰਨ ਤੇ ਆਲੂ ਦਾ ਸਟਾਰਚ ਵੀ ਹੁੰਦਾ ਹੈ, ਜਿਸ ਨਾਲ ਇਹਨਾਂ ਦਾ ਰੰਗ ਹਲਕਾ ਕਾਲਾ ਹੋ ਜਾਂਦਾ ਹੈ ਅਤੇ ਇਹ ਕ੍ਰੰਚੀ ਰਹਿੰਦੇ ਹਨ।

Continues below advertisement

ਪਰ ਜ਼ਿਆਦਾ ਕੁਰਕੁਰੇ ਖਾਣ ਨਾਲ ਸਿਹਤ 'ਤੇ ਨੁਕਸਾਨਦਾਇਕ ਅਸਰ ਪੈਂਦਾ ਹੈ। ਬੈਂਗਲੁਰੂ ਦੇ ਅਪੋਲੋ ਹਸਪਤਾਲ ਦੀ ਨਿਊਟ੍ਰਿਸ਼ਨਿਸਟ ਪ੍ਰਿਯੰਕਾ ਰੋਹਤਗੀ ਦਾ ਕਹਿਣਾ ਹੈ ਕਿ ਰੋਜ਼ਾਨਾ ਜਾਂ ਵੱਧ ਮਾਤਰਾ ਵਿੱਚ ਕੁਰਕੁਰੇ ਖਾਣਾ ਜਿਗਰ ਅਤੇ ਪੇਟ ਲਈ ਬਿਲਕੁਲ ਠੀਕ ਨਹੀਂ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਕੀ ਹੈ ਨੁਕਸਾਨਦਾਇਕ –

Continues below advertisement

ਕੁਰਕੁਰੇ ਬਣਾਉਣ ਲਈ ਮੱਕੀ, ਚੌਲ ਦਾ ਆਟਾ ਅਤੇ ਮੈਦਾ ਵਰਤਿਆ ਜਾਂਦਾ ਹੈ, ਜੋ ਆਪਣੇ ਆਪ ਵਿੱਚ ਤਾਂ ਠੀਕ ਹੁੰਦਾ ਹੈ। ਪਰ ਇਸ ਵਿੱਚ ਰੰਗ ਤੇ ਸੁਆਦ ਲਈ ਨਮਕ ਅਤੇ ਹੋਰ ਪ੍ਰਿਜ਼ਰਵੇਟਿਵ ਮਿਲਾਏ ਜਾਂਦੇ ਹਨ ਅਤੇ ਤਲਣ ਲਈ ਵੱਖ-ਵੱਖ ਕਿਸਮ ਦੇ ਤੇਲਾਂ ਦਾ ਇਸਤੇਮਾਲ ਹੁੰਦਾ ਹੈ।

ਇਸ ਤੋਂ ਇਲਾਵਾ, ਇਹਨਾਂ ਨੂੰ ਲੰਮੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਕੈਮੀਕਲ ਮਿਲਾਏ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ।

ਜਿਗਰ 'ਤੇ ਅਸਰ

ਨਿਊਟ੍ਰਿਸ਼ਨਿਸਟ ਡਾ. ਪ੍ਰਿਯੰਕਾ ਰੋਹਤਗੀ ਦਾ ਕਹਿਣਾ ਹੈ ਕਿ ਕੁਰਕੁਰੇ ਵਿੱਚ ਪਾਏ ਜਾਣ ਵਾਲੇ ਪ੍ਰਿਜ਼ਰਵੇਟਿਵ, ਨਮਕ ਤੇ ਚੀਨੀ ਜਿਗਰ ਲਈ ਖਤਰਨਾਕ ਹੋ ਸਕਦੇ ਹਨ। ਇਸ ਨਾਲ ਜਿਗਰ ਵਿੱਚ ਸੁਜਨ ਆ ਸਕਦੀ ਹੈ ਅਤੇ ਫੈੱਟੀ ਲਿਵਰ ਹੋਣ ਦਾ ਖਤਰਾ ਵਧ ਜਾਂਦਾ ਹੈ।

ਕੁਰਕੁਰੇ ਦੇ ਪੈਕੇਟ 'ਤੇ ਕੁਝ ਚੀਜ਼ਾਂ ਕੋਡ ਰੂਪ ਵਿੱਚ ਲਿਖੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਆਮ ਲੋਕ ਸਮਝ ਨਹੀਂ ਸਕਦੇ। ਇਸ ਵਿੱਚ ਕਈ ਤਰ੍ਹਾਂ ਦੇ ਰੰਗ ਅਤੇ ਸਿਟ੍ਰਿਕ ਐਸਿਡ ਮਿਲਾਏ ਜਾਂਦੇ ਹਨ।

ਹਾਈ ਬੀ.ਪੀ.

ਇਸਨੂੰ ਨਮਕੀਨ ਅਤੇ ਮਸਾਲੇਦਾਰ ਬਣਾਉਣ ਲਈ ਇਸ ਵਿੱਚ ਬਹੁਤ ਜ਼ਿਆਦਾ ਨਮਕ ਮਿਲਾਇਆ ਜਾਂਦਾ ਹੈ, ਜਿਸ ਕਰਕੇ ਬਲੱਡ ਪ੍ਰੈਸ਼ਰ (ਬੀ.ਪੀ.) ਵੱਧ ਸਕਦਾ ਹੈ।

ਕੁਰਕੁਰੇ ਕਦੇ-ਕਦੇ ਖਾਣਾ ਠੀਕ ਹੈ, ਪਰ ਇਸਨੂੰ ਰੋਜ਼ਾਨਾ ਜਾਂ ਵੱਧ ਮਾਤਰਾ ਵਿੱਚ ਖਾਣ ਤੋਂ ਬਚੋ, ਕਿਉਂਕਿ ਇਹ ਸਿਹਤ ਲਈ ਨੁਕਸਾਨਦਾਇਕ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।