ਸਾਵਧਾਨ! ਇਕੱਲਾਪਣ ਨਾਲ ਦਿਲ ਨੂੰ ਖ਼ਤਰਾ
ਏਬੀਪੀ ਸਾਂਝਾ | 27 Feb 2018 04:55 PM (IST)
Hand holding red heart paper
ਨਿਊਯਾਰਕ: ਸਾਡੇ 'ਚੋਂ ਕਈ ਲੋਕ ਕਈ ਵਾਰ ਇਕੱਲਾਪਣ ਮਹਿਸੂਸ ਕਰਦੇ ਹਨ ਪਰ ਲੰਬੇ ਸਮੇਂ ਤੱਕ ਇਕੱਲਾਪਣ ਅਤੇ ਸਮਾਜਿਕ ਰੂਪ ਨਾਲ ਵੱਖ-ਵੱਖ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜਕਾਰੀਆਂ ਦੇ ਇਕ ਦਲ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਕੱਲਾਪਣ ਅਤੇ ਸਮਾਜਿਕ ਰੂਪ ਨਾਲ ਵੱਖ-ਵੱਖ ਰਹਿਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ 29 ਫ਼ੀਸਦੀ ਅਤੇ ਸਟ੍ਰੋਕ ਦਾ ਖ਼ਤਰਾ 32 ਫ਼ੀਸਦੀ ਵੱਧ ਜਾਂਦਾ ਹੈ। ਯੋਰਕ, ਲਿਵਰਪੂਲ ਤੇ ਨਿਊਕੈਸਲ ਯੂਨੀਵਰਸਿਟੀ ਦੇ ਖੋਜਕਾਰੀਆਂ ਨੇ ਦੱਸਿਆ ਕਿ ਹਾਈ ਆਮਦਨ ਵਾਲੇ ਦੇਸ਼ਾਂ 'ਚ ਸਟ੍ਰੋਕ ਅਤੇ ਦਿਲ ਦੀ ਬਿਮਾਰੀ ਨੂੰ ਰੋਕਣ ਲਈ ਇਕੱਲਾਪਣ 'ਤੇ ਧਿਆਨ ਦੇਣਾ ਚਾਹੀਦਾ। ਖੋਜਕਾਰੀਆਂ ਨੇ ਕਿਹਾ ਹੈ ਕਿ ਸਭ ਤੋਂ ਵੱਡੀ ਚੁਨੌਤੀ ਇਹ ਹੈ ਕਿ ਲੋਕਾਂ 'ਚ ਸਮਾਜਿਕਤਾ ਨੂੰ ਕਿਸ ਤਰ੍ਹਾਂ ਬੜ੍ਹਾਵਾ ਦਿੱਤਾ ਜਾਵੇ।