ਕੁਝ ਮਹਿਲਾਵਾਂ ਜਾਂ ਕੁੜੀਆਂ ਦੀ ਪਿੱਠ ਵਿਚ ਲਗਾਤਾਰ ਦਰਦ ਰਹਿੰਦਾ ਹੈ। ਗਰਭ ਅਵਸਥਾ ਤੋਂ ਬਾਅਦ ਵੀ ਬਹੁਤ ਸਾਰੀਆਂ ਮਹਿਲਾਵਾਂ ਨੂੰ ਕਾਫ਼ੀ ਜ਼ਿਆਦਾ ਦਰਦ ਰਹਿੰਦਾ ਹੈ। ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਉੱਠਣ ਬੈਠਣ ਅਤੇ ਇਥੋਂ ਤੱਕ ਸੋਨ ਤੱਕ ਕਾਫ਼ੀ ਜ਼ਿਆਦਾ ਮੁਸ਼ਕਲ ਆਉਂਦੀ ਹੈ। ਕਈ ਸਿਹਤ ਮਾਹਰ ਮੰਨਦੇ ਹਨ ਕਿ ਪਿੱਠ ਵਿੱਚ ਦਰਦ ਦਾ ਕਾਰਨ ਤੁਹਾਡੀ ਬ੍ਰਾਅ ਹੋ ਸਕਦਾ ਹੈ। ਹੈਲਥ ਮਾਹਰ ਦੇ ਅਨੁਸਾਰ ਗਲਤ ਆਕਾਰ ਦੀ ਬ੍ਰਾਅ ਪਹਿਨਣ ਨਾਲ ਵੀ ਜ਼ਿਆਦਾਤਰ ਮਹਿਲਾਵਾਂ ਨੂੰ ਪਿੱਠ 'ਚ ਦਰਦ ਰਹਿੰਦਾ ਹੈ। 81 ਪ੍ਰਤੀਸ਼ਤ ਮਹਿਲਾਵਾਂ ਅਜਿਹੀਆਂ ਹਨ , ਜਿਨ੍ਹਾਂ ਨੂੰ ਆਪਣੀ ਬ੍ਰਾਅ ਦਾ ਸਹੀ ਸਾਇਜ਼ ਪਤਾ ਨਹੀਂ ਹੁੰਦਾ। ਜਿਸ ਦੀ ਵਜ੍ਹਾ ਨਾਲ ਕਈ ਗੰਭੀਰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

 


 

 ਇਹ ਸੁਣਨ ਵਿੱਚ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਲਤ ਸਾਈਜ਼ ਦੀ ਬ੍ਰਾ ਪਹਿਨਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋ ਸਕਦਾ ਹੈ। ਆਓ ਜਾਣਦੇ ਹਾਂ ਗਲਤ ਬ੍ਰਾ ਸਾਈਜ਼ ਪਹਿਨਣ ਨਾਲ ਸਿਹਤ ਸੰਬੰਧੀ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

 


ਸਹੀ ਸਾਈਜ਼ ਦੀ ਬ੍ਰਾ ਨਾ ਪਹਿਨਣ ਕਾਰਨ ਵੀ ਗਰਦਨ ਦਾ ਦਰਦ ਸ਼ੁਰੂ ਹੋ ਸਕਦਾ ਹੈ। ਜਿਸ ਕਾਰਨ ਮਾਈਗ੍ਰੇਨ ਅਤੇ ਸਿਰ ਦਰਦ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ। ਪਿੱਠ ਦੇ ਹੇਠਲੇ ਹਿੱਸੇ ਅਤੇ ਗਲੂਟਸ ਨੂੰ ਵੀ ਸੱਟ ਪਹੁੰਚ ਸਕਦੀ ਹੈ।




 ਛਾਤੀ ਦਾ ਦਰਦ


ਬਹੁਤ ਜ਼ਿਆਦਾ ਤੰਗ ਬ੍ਰਾ ਪਹਿਨਣ ਨਾਲ ਛਾਤੀ ਦੀ ਸਕਿਨ ਵਿੱਚ ਦਰਦ ਹੁੰਦਾ ਹੈ ਕਿਉਂਕਿ ਛਾਤੀ ਟਿਸ਼ੂ ਦੇ ਸੰਵੇਦਨਸ਼ੀਲ ਖੇਤਰ ਹਨ। ਟਾਈਟ ਬ੍ਰਾ ਪਹਿਨਣ ਨਾਲ ਇਸ 'ਤੇ ਦਬਾਅ ਪੈਂਦਾ ਹੈ।


 

 ਛਾਤੀ ਦੀ ਸਕਿਨ 'ਤੇ ਬੁਰਾ ਪ੍ਰਭਾਵ


ਜੇਕਰ ਤੁਸੀਂ ਬਹੁਤ ਜ਼ਿਆਦਾ ਟਾਈਟ ਬ੍ਰਾ ਪਾਉਂਦੇ ਹੋ ਤਾਂ ਇਸ ਦਾ ਸਕਿਨ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਸਾਹ ਲੈਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋ ਤਾਂ ਇਸ ਨਾਲ ਉਹ ਵੀ ਪ੍ਰਭਾਵਿਤ ਹੋ ਸਕਦਾ ਹੈ।

 

 ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਕਿਵੇਂ ਬਚੀਏ?


ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਹਮੇਸ਼ਾ ਸਹੀ ਸਾਈਜ਼ ਦੀ ਬ੍ਰਾ ਪਹਿਨੋ, ਇੰਨਾ ਹੀ ਨਹੀਂ, ਸਾਲ 'ਚ ਇਕ ਵਾਰ ਆਪਣੀ ਬ੍ਰਾ ਦਾ ਸਾਈਜ਼ ਖੁਦ ਸੈੱਟ ਕਰੋ। ਕਈ ਵਾਰ ਦੇਖਿਆ ਗਿਆ ਹੈ ਕਿ ਹਾਰਮੋਨਲ ਬਦਲਾਅ ਦੇ ਕਾਰਨ ਭਾਰ ਵਧਦਾ-ਘਟਦਾ ਹੈ ਤਾਂ ਬ੍ਰੈਸਟ ਦਾ ਆਕਾਰ ਵੀ ਘੱਟ ਜਾਂਦਾ ਹੈ। ਰਾਤ ਨੂੰ ਸੌਂਦੇ ਸਮੇਂ ਗਲਤੀ ਨਾਲ ਵੀ ਬ੍ਰਾ ਨਾ ਪਹਿਨੋ।