Cold Drink: ਗਰਮੀ ਆਉਣ ਦੇ ਨਾਲ ਹੀ ਠੰਡੀਆਂ ਚੀਜ਼ਾਂ ਦਾ ਸੇਵਨ ਵੀ ਸ਼ੁਰੂ ਹੋ ਜਾਂਦਾ ਹੈ। ਗੱਲ ਠੰਢੇ ਦੀ ਹੋਵੇ ਅਤੇ ਕੋਲਡ ਡ੍ਰਿੰਕ ਦਾ ਖਿਆਲ ਨਾ ਆਵੇ, ਅਜਿਹਾ ਨਹੀਂ ਹੋ ਸਕਦਾ! ਠੰਢੀ ਹੋਣ ਦੇ ਨਾਲ-ਨਾਲ ਕੋਲਡ ਡ੍ਰਿੰਕ ਦਾ ਸਵਾਦ ਵੀ ਬਹੁਤ ਵਧੀਆ ਲੱਗਦਾ ਹੈ। ਅਜਿਹੇ 'ਚ ਲੋਕ ਦਿਨ 'ਚ ਕਈ ਵਾਰ ਕੋਲਡ ਡ੍ਰਿੰਕ ਪੀਂਦੇ ਹਨ।


ਪਰ, ਕੀ ਅਜਿਹਾ ਕਰਨਾ ਸਹੀ ਹੈ? ਦਰਅਸਲ ਕੋਲਡ ਡ੍ਰਿੰਕ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਵੀ ਚੰਗੀ ਨਹੀਂ ਹੁੰਦੀ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਇਸ 'ਚ ਸ਼ੂਗਰ ਦੀ ਮਾਤਰਾ ਅਤੇ ਇਸ ਦਾ ਸਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ। ਸਿਰਫ ਚੀਨੀ ਹੀ ਨਹੀਂ, ਇਹ ਸਿਹਤ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੀ ਹੈ।


1 ਗਲਾਸ ਕੋਲਡ ਡ੍ਰਿੰਕ ਵਿੱਚ ਸ਼ੂਗਰ ਦੀ ਮਾਤਰਾ


ਕੋਲਡ ਡ੍ਰਿੰਕ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ। ਕੋਲਡ ਡ੍ਰਿੰਕਸ 'ਚ ਬਹੁਤ ਜ਼ਿਆਦਾ ਚੀਨੀ ਹੁੰਦੀ ਹੈ, ਜਿਸ ਨਾਲ ਤੁਹਾਡਾ ਭਾਰ ਵਧਣ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ 8 ਤੋਂ 10 ਚਮਚ ਚੀਨੀ ਹੁੰਦੀ ਹੈ।


ਹੋ ਸਕਦੀਆਂ ਹਨ ਸਿਹਤ ਸੰਬੰਧੀ ਸਮੱਸਿਆਵਾਂ


ਇਸ ਤਰ੍ਹਾਂ ਕੋਲਡ ਡ੍ਰਿੰਕ ਪੀ ਕੇ ਤੁਸੀਂ ਆਪਣੀ ਡਾਈਟ 'ਚ ਜ਼ਿਆਦਾ ਚੀਨੀ ਸ਼ਾਮਲ ਕਰ ਲੈਂਦੇ ਹੋ, ਜੋ ਕਿਸੇ ਵੀ ਤਰ੍ਹਾਂ ਨਾਲ ਸਿਹਤ ਲਈ ਠੀਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ ਦੇ ਇੱਕ ਗਲਾਸ ਵਿੱਚ ਲਗਭਗ 150 ਕੈਲੋਰੀ ਹੁੰਦੀ ਹੈ। ਰੋਜ਼ਾਨਾ ਇੰਨੀਆਂ ਕੈਲੋਰੀਆਂ ਦਾ ਸੇਵਨ ਕਰਨ ਨਾਲ ਭਾਰ ਵੱਧ ਸਕਦਾ ਹੈ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।


ਕੋਲਡ ਡ੍ਰਿੰਕ ਦੇ ਅੰਨ੍ਹੇਵਾਹ ਸੇਵਨ ਨਾਲ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਕੋਲਡ ਡ੍ਰਿੰਕਸ ਵਿੱਚ ਦੋ ਤਰ੍ਹਾਂ ਦੀ ਸ਼ੂਗਰ ਪਾਈ ਜਾਂਦੀ ਹੈ। ਪਹਿਲਾ ਗਲੂਕੋਜ਼ ਹੈ, ਜੋ ਸਰੀਰ ਵਿੱਚ ਤੇਜ਼ੀ ਨਾਲ ਓਬਸਰਬ ਅਤੇ ਮੈਟਾਬੋਲਾਈਜ਼ ਹੋ ਜਾਂਦਾ ਹੈ, ਅਤੇ ਦੂਜਾ ਫ੍ਰਕਟੋਸ ਹੈ, ਜੋ ਕਿ ਸਿਰਫ ਲੀਵਰ ਵਿੱਚ ਸਟੋਰ ਕੀਤਾ ਜਾਂਦਾ ਹੈ। ਅਜਿਹੇ 'ਚ ਹਰ ਰੋਜ਼ ਕੋਲਡ ਡ੍ਰਿੰਕਸ ਪੀਣ ਨਾਲ ਲੀਵਰ 'ਚ ਫ੍ਰਕਟੋਸ ਜ਼ਿਆਦਾ ਜਮ੍ਹਾ ਹੋ ਜਾਂਦਾ ਹੈ ਅਤੇ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


ਇਹ ਵੀ ਪੜ੍ਹੋ: Heart Health: ਜੇਕਰ ਤੁਹਾਡੇ ਸਰੀਰ ‘ਚ ਵੀ ਹੋ ਰਹੀ ਇਹ ਪਰੇਸ਼ਾਨੀ, ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਇਹ ਗੰਭੀਰ ਬਿਮਾਰੀ


ਕੋਲਡ ਡ੍ਰਿੰਕ ਵਿੱਚ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਇਸ ਦਾ ਸੇਵਨ ਸ਼ੂਗਰ ਦੀ ਸਮੱਸਿਆ ਵੀ ਲਿਆ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ ਸਰੀਰ 'ਚ ਸ਼ੂਗਰ ਨੂੰ ਤੁਰੰਤ ਵਧਾ ਦਿੰਦਾ ਹੈ, ਇਸ ਨਾਲ ਇੰਸੁਲਿਨ ਤੇਜ਼ੀ ਨਾਲ ਨਿਕਲਦਾ ਹੈ ਪਰ ਜੇਕਰ ਤੁਸੀਂ ਵਾਰ-ਵਾਰ ਇਨਸੁਲਿਨ ਹਾਰਮੋਨ ਨੂੰ ਖਰਾਬ ਕਰਦੇ ਹੋ ਤਾਂ ਇਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਕੋਲਡ ਡ੍ਰਿੰਕਸ ਦਾ ਜ਼ਿਆਦਾ ਸੇਵਨ ਸਾਡੇ ਦੰਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕੋਲਡ ਡ੍ਰਿੰਕਸ ਵਿੱਚ ਫਾਸਫੋਰਿਕ ਐਸਿਡ ਅਤੇ ਹੋਰ ਕਿਸਮ ਦੇ ਐਸਿਡ ਪਾਏ ਜਾਂਦੇ ਹਨ ਜੋ ਸਾਡੇ ਦੰਦਾਂ ਲਈ ਨੁਕਸਾਨਦੇਹ ਹਨ।


ਇਹ ਵੀ ਪੜ੍ਹੋ: Black Coffee: ਬਲੈਕ ਕੌਫੀ ਦੇ ਸ਼ੌਕੀਨ ਹੋ ਜਾਓ ਸਾਵਧਾਨ! ਜ਼ਿਆਦਾ ਪੀਂਦੇ ਹੋ, ਤਾਂ ਪੜ੍ਹ ਲਓ ਇਹ ਖ਼ਬਰ, ਹੋ ਜਾਓਗੇ ਹੈਰਾਨ