Black Coffee Side Effects: ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ। ਕੁਝ ਦੁੱਧ ਨਾਲ ਕੌਫੀ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਬਲੈਕ ਕੌਫੀ ਦੀ ਚੋਣ ਕਰਦੇ ਹਨ। ਜਦੋਂ ਅਸੀਂ ਕੰਮ ਦੇ ਦੌਰਾਨ ਸੁਸਤ ਮਹਿਸੂਸ ਕਰਦੇ ਹਾਂ, ਤਾਂ ਇੱਕ ਕੱਪ ਕੌਫੀ ਸਾਨੂੰ ਇਸ ਸਮੱਸਿਆ ਤੋਂ ਬਚਾਉਣ ਵਿੱਚ ਬਹੁਤ ਮਦਦ ਕਰਦੀ ਹੈ। ਇਹ ਨਾ ਸਿਰਫ਼ ਸਾਡਾ ਮੂਡ ਚੰਗਾ ਰੱਖਣ ਦਾ ਕੰਮ ਕਰਦੀ ਹੈ, ਸਗੋਂ ਕੰਮ ਦੌਰਾਨ ਆਉਣ ਵਾਲੀ ਨੀਂਦ ਨੂੰ ਵੀ ਦੂਰ ਕਰਦੀ ਹੈ। ਜ਼ਿਆਦਾਤਰ ਲੋਕ ਬਲੈਕ ਕੌਫੀ ਨੂੰ ਬਹੁਤ ਸਿਹਤਮੰਦ ਮੰਨਦੇ ਹਨ। ਉਹ ਸੋਚਦੇ ਹਨ ਕਿ ਇਸ ਨੂੰ ਪੀਣ ਨਾਲ ਲਾਭ ਮਿਲਦਾ ਹੈ, ਨੁਕਸਾਨ ਨਹੀਂ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ।
ਮੰਨਿਆ ਜਾਂਦਾ ਹੈ ਕਿ ਬਲੈਕ ਕੌਫੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਪਰ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਨ ਦੇ ਕਈ ਨੁਕਸਾਨ ਹਨ, ਜਿਨ੍ਹਾਂ ਤੋਂ ਤੁਸੀਂ ਸ਼ਾਇਦ ਅਣਜਾਣ ਹੋ। ਸਿਹਤਮੰਦ ਚੀਜ਼ਾਂ ਵੀ ਉਦੋਂ ਤੱਕ ਸਿਹਤਮੰਦ ਰਹਿੰਦੀਆਂ ਹਨ ਜਦੋਂ ਤੱਕ ਇਨ੍ਹਾਂ ਦਾ ਸੇਵਨ ਸੀਮਾ ਵਿੱਚ ਕੀਤਾ ਜਾਂਦਾ ਹੈ। ਕੈਫੀਨ ਦੀ ਮੌਜੂਦਗੀ ਕਾਰਨ ਬਲੈਕ ਕੌਫੀ ਵੀ ਸਰੀਰ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ। ਆਓ ਜਾਣਦੇ ਹਾਂ ਬਲੈਕ ਕੌਫੀ ਦੇ ਮਾੜੇ ਪ੍ਰਭਾਵਾਂ ਬਾਰੇ…
ਬਲੈਕ ਕੌਫੀ ਦੇ ਸਾਈਡ ਇਫੈਕਟਸ
ਤਣਾਅ ਅਤੇ ਚਿੰਤਾ: ਸੀਮਤ ਮਾਤਰਾ ਵਿੱਚ ਬਲੈਕ ਕੌਫੀ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਤਣਾਅ ਅਤੇ ਚਿੰਤਾ ਦਾ ਕਾਰਨ ਬਣ ਸਕਦਾ ਹੈ। ਬਹੁਤ ਜ਼ਿਆਦਾ ਬਲੈਕ ਕੌਫੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਜ਼ਿਆਦਾ ਤਣਾਅ ਵਾਲੇ ਹਾਰਮੋਨ ਨਿਕਲਦੇ ਹਨ, ਜੋ ਚਿੰਤਾ ਅਤੇ ਤਣਾਅ ਪੈਦਾ ਕਰਦੇ ਹਨ। ਜਦੋਂ ਤੁਸੀਂ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਘਬਰਾਹਟ ਮਹਿਸੂਸ ਕਰਨ ਦਾ ਵੱਧ ਜੋਖਮ ਹੁੰਦਾ ਹੈ।
ਨੀਂਦ ਵਿੱਚ ਗੜਬੜ: ਬਹੁਤ ਜ਼ਿਆਦਾ ਕੌਫੀ ਪੀਣ ਨਾਲ ਤੁਹਾਡੀ ਨੀਂਦ ਦਾ ਪੈਟਰਨ ਖਰਾਬ ਹੋ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ ਕੁਝ ਘੰਟੇ ਪਹਿਲਾਂ ਕੌਫੀ ਦਾ ਸੇਵਨ ਬਿਲਕੁਲ ਨਾ ਕਰੋ।
ਇਹ ਵੀ ਪੜ੍ਹੋ: Foods in Refrigerator: ਸਾਵਧਾਨ! ਇਨ੍ਹਾਂ ਚੀਜ਼ਾਂ ਨੂੰ ਦੇ ਵੀ ਫਰਿੱਜ 'ਚ ਨਾ ਰੱਖੋ, ਫਾਇਦੇ ਦੀ ਬਜਾਏ ਹੋ ਜਾਏਗਾ ਨੁਕਸਾਨ
ਪੇਟ ਖਰਾਬ: ਬਲੈਕ ਕੌਫੀ ਕੈਫੀਨ ਅਤੇ ਐਸਿਡ ਨਾਲ ਭਰਪੂਰ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੇ ਪੇਟ 'ਚ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਤੁਸੀਂ ਪੇਟ ਵਿੱਚ ਕੜਵੱਲ ਵੀ ਮਹਿਸੂਸ ਕਰ ਸਕਦੇ ਹੋ, ਜੋ ਪੇਟ ਦੇ ਖਰਾਬ ਹੋਣ ਨੂੰ ਦਰਸਾਉਂਦਾ ਹੈ।
ਪੌਸ਼ਟਿਕ ਤੱਤ ਨਹੀਂ ਓਬਜ਼ਰਬ ਕਰ ਸਕਦੇ: ਜ਼ਿਆਦਾ ਕੌਫੀ ਪੀਣ ਨਾਲ ਤੁਸੀਂ ਭੋਜਨ ਤੋਂ ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਵਰਗੇ ਖਣਿਜਾਂ ਨੂੰ ਨਹੀਂ ਸੋਖ ਪਾਉਂਦੇ, ਜੋ ਸਰੀਰ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਹੈਲਥਲਾਈਨ ਦੀ ਰਿਪੋਰਟ ਦੇ ਅਨੁਸਾਰ, ਸਿਹਤਮੰਦ ਲੋਕਾਂ ਨੂੰ ਰੋਜ਼ਾਨਾ ਸਿਰਫ 400 ਮਿਲੀਗ੍ਰਾਮ ਕੈਫੀਨ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਲਗਭਗ 4 ਕੱਪ ਕੌਫੀ (960 ਮਿ.ਲੀ.) ਦੇ ਬਰਾਬਰ ਹੈ।
ਇਹ ਵੀ ਪੜ੍ਹੋ: Holi 2023: ਹੋਲੀ ਮੌਕੇ ਕਿਤੇ ਪੈ ਨਾ ਜਾਏ ਰੰਗ 'ਚ ਭੰਗ, ਬੱਚਿਆਂ ਦਾ ਇੰਝ ਰੱਖੋ ਖਿਆਲ