Foods in Refrigerator: ਜ਼ਿਆਦਾਤਰ ਲੋਕ ਖ਼ਰਾਬ ਹੋਣ ਦੇ ਡਰ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਨੂੰ ਜ਼ਿਆਦਾ ਦੇਰ ਤੱਕ ਫਰਿੱਜ (Fridge) 'ਚ ਰੱਖ ਦਿੰਦੇ ਹਨ। ਇਹ ਸਹੀ ਹੈ ਕਿ ਕੁਝ ਭੋਜਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਫਰਿੱਜ 'ਚ ਘੱਟ ਤਾਪਮਾਨ 'ਤੇ ਰੱਖਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਚੀਜ਼ਾਂ ਜ਼ਿਆਦਾ ਦੇਰ ਤੱਕ ਖਰਾਬ ਨਾ ਹੋਣ ਪਰ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਧਾਰਨ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ। ਜੇਕਰ ਇਨ੍ਹਾਂ ਨੂੰ ਵੀ ਘੱਟ ਤਾਪਮਾਨ 'ਤੇ ਰੱਖਿਆ ਜਾਏ ਤਾਂ ਇਹ ਸਿਹਤ ਲਈ ਘਾਤਕ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਾਧਾਰਨ ਤਾਪਮਾਨ (Normal Temperature) 'ਤੇ ਰੱਖਣਾ ਜ਼ਰੂਰੀ ਹੈ।

Continues below advertisement



ਟਮਾਟਰ
ਜੇਕਰ ਟਮਾਟਰ ਕੱਚੇ ਹਨ ਤਾਂ ਉਨ੍ਹਾਂ ਨੂੰ ਸਾਧਾਰਨ ਤਾਪਮਾਨ 'ਤੇ ਰੱਖੋ ਤਾਂ ਕਿ ਉਹ ਹੌਲੀ-ਹੌਲੀ ਆਪਣੇ ਸੁਆਦ ਤੇ ਪੱਕਣ ਦੀ ਪ੍ਰਕਿਰਿਆ ਨੂੰ ਬਾਹਰੀ ਵਾਤਾਵਰਣ 'ਚ ਪੂਰਾ ਕਰ ਸਕਣ, ਜੋ ਫਰਿੱਜ 'ਚ ਸੰਭਵ ਨਹੀਂ। ਜਦੋਂ ਉਹ ਚੰਗੀ ਤਰ੍ਹਾਂ ਪਕ ਜਾਣ ਤਾਂ ਇਨ੍ਹਾਂ ਨੂੰ ਬੈਗ 'ਚ ਪਾ ਕੇ ਫਰਿੱਜ 'ਚ ਰੱਖ ਦਿਓ। ਦਰਅਸਲ, ਫਰਿੱਜ ਪਕਾਉਣ ਦੀ ਪ੍ਰਕਿਰਿਆ ਨੂੰ ਰੋਕ ਦਿੰਦਾ ਹੈ। 



ਪਿਆਜ
ਬਿਨਾਂ ਛਿੱਲੇ ਪਿਆਜ਼ ਨੂੰ ਹਮੇਸ਼ਾ ਆਮ ਤਾਪਮਾਨ 'ਤੇ ਬਾਹਰ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਫਰਿੱਜ 'ਚ ਰੱਖਣ ਨਾਲ ਇਨ੍ਹਾਂ 'ਚ ਨਮੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਉਹ ਖਰਾਬ ਹੋ ਸਕਦੇ ਹਨ। ਜਦਕਿ ਛਿੱਲੇ ਪਿਆਜ਼ਾਂ ਨੂੰ ਤੁਸੀਂ ਫਰਿੱਜ 'ਚ ਰੱਖ ਸਕਦੇ ਹੋ।


ਮੇਵੇ
ਕਈ ਲੋਕ ਅਖਰੋਟ ਨੂੰ ਜ਼ਿਆਦਾ ਸਮੇਂ ਤੱਕ ਸਾਂਭਣ ਲਈ ਫਰਿੱਜ 'ਚ ਰੱਖਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਾ ਕਰੋ, ਕਿਉਂਕਿ ਅਖਰੋਟ ਫਰਿੱਜ 'ਚ ਰੱਖੀ ਵਸਤੂ ਹੋਰ ਚੀਜ਼ਾਂ ਦੀ ਮਹਿਕ ਸੋਖ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਵਾਦ ਬਦਲ ਜਾਂਦਾ ਹੈ।



ਲਸਣ
ਲਸਣ ਨੂੰ ਫਰਿੱਜ 'ਚ ਰੱਖਣ ਨਾਲ ਇਹ ਰਬੜ ਵਰਗਾ ਹੋ ਜਾਂਦਾ ਹੈ ਤੇ ਪੁੰਗਰਦਾ ਹੈ। ਇਸ ਲਈ ਇਨ੍ਹਾਂ ਨੂੰ ਸਾਧਾਰਨ ਤਾਪਮਾਨ 'ਤੇ ਹੀ ਰੱਖੋ।


ਸ਼ਹਿਦ
ਸ਼ਹਿਦ ਨੂੰ ਵੀ ਫਰਿੱਜ 'ਚ ਰੱਖਣ ਦੀ ਲੋੜ ਨਹੀਂ ਹੁੰਦੀ। ਪਹਿਲਾਂ ਇਹ ਜੰਮ ਜਾਂਦਾ ਹੈ ਤੇ ਕ੍ਰਿਸਟਲਾਈਜ਼ ਹੋ ਜਾਂਦਾ ਹੈ। ਸ਼ਹਿਦ ਦੀ ਵਰਤੋਂ ਆਮ ਤਾਪਮਾਨ 'ਚ ਰੱਖ ਕੇ ਕਰੋ।