ਨਵੀਂ ਦਿੱਲੀ: ਇੱਕ ਨਵੀਂ ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਸਿਲੋਕਾਇਬਿਨ ਮਸ਼ਰੂਮ ਬਹੁਤ ਚੰਗੀ ਤਰ੍ਹਾਂ ਡਿਪ੍ਰੈਸ਼ਨ ਦਾ ਇਲਾਜ ਕਰ ਸਕਦੀ ਹੈ। ਇਹ ਮਸ਼ਰੂਮ ਇਸ ਬੀਮਾਰੀ ਨਾਲ ਪ੍ਰੇਸ਼ਾਨ ਲੋਕਾਂ ਦੇ ਦਿਮਾਗ ਨੂੰ ਮੁੜ ਸ਼ੁਰੂ ਕਰਨ 'ਚ ਕਾਮਯਾਬ ਰਹਿੰਦੀ ਹੈ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਦਨ ਦੇ ਰਿਸਰਚਰਾਂ ਨੇ ਡਿਪ੍ਰੈਸ਼ਨ ਨਾਲ ਪੀੜਤ ਕੁਝ ਮਰੀਜ਼ਾਂ ਦੇ ਇਲਾਜ ਲਈ ਸਿਲੋਕਾਇਬਿਨ ਦਾ ਇਸਤੇਮਾਲ ਕੀਤਾ। ਇਹ ਉਹੀ ਮਰੀਜ਼ ਸਨ ਜਿਨ੍ਹਾਂ ਦਾ ਇਲਾਜ ਦਵਾਈਆਂ ਨਾਲ ਨਹੀਂ ਹੋ ਸਕਿਆ ਸੀ। ਰਿਸਰਚ ਦੌਰਾਨ ਪਤਾ ਲੱਗਿਆ ਕਿ ਇਲਾਜ ਦੇ ਕਈ ਹਫਤਿਆਂ ਬਾਅਦ ਸਿਲੋਕਾਇਬਿਨ ਲੈਣ ਵਾਲੇ ਮਰੀਜ਼ਾਂ ਦੀ ਬੀਮਾਰੀ ਘੱਟ ਹੋਣ ਲੱਗੀ ਸੀ। ਇਹ ਰਿਸਰਚ ਸਾਇੰਟਿਫਿਕ ਰਿਪੋਰਟਸ ਮੈਗਜ਼ੀਨ 'ਚ ਛਪੀ ਹੈ। ਨੋਟ: ਇਹ ਸਾਰੇ ਦਾਅਵੇ ਰਿਸਰਚ 'ਤੇ ਹਨ। 'ਏਬੀਪੀ ਸਾਂਝਾ' ਇਨ੍ਹਾਂ ਦਾਅਵਿਆਂ ਨੂੰ ਸਹੀ ਜਾਂ ਗਲਤ ਨਹੀਂ ਕਹਿੰਦਾ। ਜੇਕਰ ਤੁਸੀਂ ਕਿਸੇ ਸੁਝਾਅ 'ਤੇ ਅਮਲ ਕਰਨਾ ਹੈ ਤਾਂ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਵੋ।