ਬ੍ਰਾਂਡਿਡ ਕੰਪਨੀਆਂ ਪੰਜਾਬੀਆਂ ਨੂੰ ਪਿਆ ਰਹੀਆਂ ਘਟੀਆ ਸ਼ਰਾਬ, ਤਾਜ਼ਾ ਸਰਵੇਖਣ 'ਚ ਖੁਲਾਸਾ
ਏਬੀਪੀ ਸਾਂਝਾ | 20 Feb 2019 12:16 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬੀ ਘਟੀਆ ਦਰਜੇ ਦੀ ਸ਼ਰਾਬ ਪੀ ਰਹੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਇਹ ਸ਼ਰਾਬ ਕਈ ਬ੍ਰਾਂਡਿਡ ਕੰਪਨੀਆਂ ਘਟੀਆ ਸ਼ਰਾਬ ਵੇਚ ਰਹੀਆਂ ਹਨ। ਇਹ ਖੁਲਾਸਾ ਡਾਇਰੈਕਟੋਰੇਟ ਆਫ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਵੱਲੋਂ ਕੀਤਾ ਗਿਆ ਹੈ। ਇਸ ਬਾਰੇ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਆਖਿਆ ਕਿ ਪੰਜਾਬ ਵਿੱਚ ਕਈ ਬ੍ਰਾਂਡਿਡ ਕੰਪਨੀਆਂ ਘਟੀਆ ਸ਼ਰਾਬ ਵੇਚ ਰਹੀਆਂ ਹਨ। ਉਨ੍ਹਾਂ ਆਖਿਆ ਕਿ ਉਕਤ ਬਰਾਂਡਾਂ ਦੀ ਸ਼ਰਾਬ ਦੀ ਗੁਣਵੱਤਾ ਘੱਟ ਦਰਜ ਕੀਤੀ ਗਈ ਹੈ। ਇਸ ਬਾਰੇ ਬਾਕਾਇਦਾ ਡਾਇਰੈਕਟੋਰੇਟ ਆਫ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਵੱਲੋਂ ਪੰਜਾਬ ਵਿੱਚ ਵਿਕ ਰਹੀ ਦੇਸ਼ ’ਚ ਬਣਦੀ ਤੇ ਵਿਦੇਸ਼ੋਂ ਆਉਂਦੀ ਸ਼ਰਾਬ ਦੀ ਗੁਣਵੱਤਾ ਬਾਰੇ ਅਧਿਐਨ ਕੀਤਾ ਗਿਆ ਹੈ। ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਕਈ ਬਰਾਂਡ ਬੋਤਲ ’ਤੇ ਦਰਜ ਲੋੜੀਂਦੀ ਗੁਣਵੱਤਾ ਦੀ ਸ਼ਰਤ ਵੀ ਪੂਰੀ ਨਹੀਂ ਰਹੇ ਜਦੋਂਕਿ ਕੁਝ ਬਰਾਂਡਾਂ ਦੀ ਸ਼ਰਾਬ ਵਿੱਚ ਅਜਿਹੇ ਕਣ ਮਿਲੇ ਹਨ, ਜਿਨ੍ਹਾਂ ਦੇ ਸ਼ਰਾਬ ਵਿੱਚ ਮਿਲਾਉਣ ’ਤੇ ਪਾਬੰਦੀ ਹੈ। ਉਨ੍ਹਾਂ ਘਟੀਆ ਸ਼ਰਾਬ ਵੇਚਣ ਵਾਲੇ ਠੇਕੇਦਾਰਾਂ ਤੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।