ਚੰਡੀਗੜ੍ਹ: ਨਵੇਂ ਅਧਿਐਨ ਦਾ ਦਾਅਵਾ ਕੀਤਾ ਗਿਆ ਹੈ ਕਿ ਬਚਪਨ 'ਚ ਮਾਨਸਿਕ ਰੋਗ ਦੀ ਸਮੱਸਿਆ ਦਾ ਸਬੰਧ ਪੀੜ੍ਹੀਦਰ ਹੋ ਸਕਦਾ ਹੈ। ਅਜਿਹੇ ਮਾਮਲਿਆਂ 'ਚ ਇਹ ਰੋਗ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ 'ਚ ਜਾ ਸਕਦਾ ਹੈ।
ਖੋਜਕਰਤਾ ਦੂਜੀ ਵਿਸ਼ਵ ਜੰਗ ਦੌਰਾਨ ਫਿਨਲੈਂਡ ਤੋਂ ਕੱਢੇ ਗਏ ਲੋਕਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਇਸ ਨਤੀਜੇ 'ਤੇ ਪਹੁੰਚੇ ਹਨ। ਉਨ੍ਹਾਂ ਦੇਖਿਆ ਕਿ ਉੱਥੋਂ ਕੱਢੀਆਂ ਗਈਆਂ ਔਰਤਾਂ ਦੀਆਂ ਬੇਟੀਆਂ 'ਚ ਵੀ ਮਾਨਸਿਕ ਰੋਗ ਦਾ ਉਸੇ ਤਰ੍ਹਾਂ ਦਾ ਜ਼ੋਖਮ ਸੀ ਜਿੰਨਾ ਉਨ੍ਹਾਂ 'ਚ ਪਾਇਆ ਗਿਆ ਸੀ।
ਸਵੀਡਨ ਦੀ ਸਪਸਲਾ ਯੂਨੀਵਰਸਿਟੀ ਤੇ ਫਿਨਲੈਂਡ ਦੀ ਹੇਲਸਿੰਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ 'ਚ ਕੀਤੇ ਗਏ ਇਸ ਅਧਿਐਨ 'ਚ ਹਾਲਾਂਕਿ ਇਹ ਤੈਅ ਨਹੀਂ ਕੀਤਾ ਜਾ ਸਕਿਆ ਕਿ ਪੀੜ੍ਹੀ ਦਰ ਪੀੜ੍ਹੀ ਮਾਨਸਿਕ ਰੋਗ ਦੇ ਜ਼ਿਆਦਾ ਖ਼ਤਰੇ ਦਾ ਕਾਰਨ ਕੀ ਸੀ?
ਇੰਨਾ ਹੀ ਨਹੀਂ ਅਮਰੀਕਾ ਦੇ ਯੂਨਾਈਸ ਕੈਨੇਡੀ ਸ਼ਰਾਈਵਰ ਨੈਸ਼ਨਲ ਇੰਸਟੀਚਿਊਟ ਆਫ ਚਾਈਲਡ ਹੈਲਥ ਐਂਡ ਹਿਊਮਨ ਡਵੈਲਪਮੈਂਟ ਦੇ ਖੋਜਕਰਤਾ ਸਟੀਫਨ ਗਿਲਮੈਨ ਨੇ ਕਿਹਾ ਕਿ ਕਈ ਅਧਿਐਨਾਂ ਤੋਂ ਇਹ ਜਾਹਿਰ ਹੋ ਚੁੱਕਾ ਹੈ ਕਿ ਗਰਭ ਅਵਸਥਾ ਦੌਰਾਨ ਕਿਸੇ ਬੁਰੇ ਅਨੁਭਵ ਦਾ ਔਲਾਦ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।