ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਫ਼ਤਰ ਨੇ ਹਵਾ ਨੂੰ ਸ਼ੁੱਧ ਕਰਨ ਵਾਲੇ 140 ਯੰਤਰਾਂ ਦੀ ਖਰੀਦ ਕੀਤੀ ਹੈ। ਪੀ.ਐਮ. ਦਫ਼ਤਰ ਵੱਲੋਂ ਇਹ ਖਰੀਦ 2014 ਤੋਂ 2017 ਦੇ ਵਕਫੇ ਦੌਰਾਨ ਕੀਤੀ ਗਈ ਹੈ।

ਏਅਰ ਪਿਊਰੀਫਾਇਰ ਖਰੀਦਣ ਲਈ ਸਰਕਾਰ ਨੇ ਤਕਰੀਬਨ 36 ਲੱਖ ਰੁਪਏ ਖਰਚੇ ਹਨ। ਸਰਕਾਰ ਵੱਲੋਂ ਜਾਰੀ ਰਿਕਾਰਡ ਵਿੱਚ ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਤੇ ਛੇ ਵਿਭਾਗੀ ਦਫ਼ਤਰਾਂ ਲਈ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ।

ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਗੱਲ 'ਤੇ ਕਾਫੀ ਆਲੋਚਨਾ ਵੀ ਹੋਈ ਕਿ ਉਹ ਦਿੱਲੀ ਦੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੋਈ ਸਾਰਥਕ ਕਦਮ ਚੁੱਕਣ ਵਿੱਚ ਅਸਫਲ ਰਹੀ ਹੈ।