ਮੈਟ ਹੈਨਕੌਕ ਨੇ ਪੁਸ਼ਟੀ ਕੀਤੀ ਹੈ ਕਿ ਬ੍ਰਿਟੇਨ ਮੰਕੀਪੌਕਸ ਦੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਹਾਲਾਂਕਿ ਸਿਹਤ ਮੰਤਰੀ ਨੇ ਉਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕਦੋਂ ਜਾਂ ਕਿਵੇਂ ਇਨਫੈਕਸ਼ਨ ਦੇ ਮਾਮਲੇ ਉਜਾਗਰ ਹੋਏ। ਪਰ ਵੇਲਸ 'ਚ ਵਾਇਰਸ ਦੀ ਪਛਾਣ ਹੋਣ ਤੋਂ ਬਾਅਦ ਇਕ ਹੀ ਘਰ ਪਰਿਵਾਰ ਦੇ ਦੋ ਮੈਂਬਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਤਮਾਨ 'ਚ ਇਕ ਇਨਫੈਕਟਡ ਸ਼ਖਸ ਦਾ ਇਲਾਜ ਇੰਗਲੈਂਡ ਦੇ ਹਸਪਤਾਲ 'ਚ ਕੀਤਾ ਜਾ ਰਿਹਾ ਹੈ।
ਪਬਲਿਕ ਹੈਲਥ ਵੇਲਸ ਨੇ ਕਿਹਾ ਕਿ ਜਨਤਾ ਨੂੰ ਬਿਮਾਰੀ ਦਾ ਵਿਆਪਕ ਖਤਰਾ ਘੱਟ ਹੈ। ਮੰਨਿਆ ਜਾਂਦਾ ਹੈ ਕਿ ਇਕ ਸ਼ਖਸ ਵਿਦੇਸ਼ 'ਚ ਵਾਇਰਸ ਤੋਂ ਇਨਫੈਕਟਡ ਹੋਇਆ ਤੇ ਆਪਣੇ ਨਾਲ ਰਹਿਣ ਵਾਲੇ ਕਿਸੇ ਦੂਜੇ 'ਚ ਬਿਮਾਰੀ ਫੈਲਾ ਦਿੱਤੀ। ਮੈਨਹੌਕ ਨੇ ਇਹ ਐਲਾਨ ਸੰਸਦਾਂ ਦੀ ਇਕ ਕਮੇਟੀ ਨੂੰ ਸੰਬੋਧਨ ਕਰਦਿਆਂ ਕੀਤਾ।
ਬ੍ਰਿਟੇਨ 'ਚ ਮੰਕੀਪੌਕਸ ਦੇ ਪ੍ਰਕੋਪ ਨਾਲ ਦਹਿਸ਼ਤ
ਪਬਲਿਕ ਹੈਲਥ ਵੇਲਸ ਨੇ ਬਿਆਨ 'ਚ ਕਿਹਾ, 'ਮੰਕੀਪੌਕਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਲਬਿਕ ਹੈਲਥ ਇੰਗਲੈਂਡ ਤੇ ਪਬਲਿਕ ਹੈਲਥ ਵੇਲਸ ਉੱਤਰੀ ਵੇਲਸ 'ਚ ਉਜਾਗਰ ਹੋਏ ਦੋਵੇਂ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਬ੍ਰਿਟੇਨ 'ਚ ਮੰਕੀਪੌਕਸ ਮਾਮਲਿਆਂ ਦੀ ਸੰਖਿਆਂ ਬਹੁਤ ਘੱਟ ਰਹੀ ਹੈ।
ਐਨਐਚਐਸ ਦੀ ਵੈਬਸਾਈਟ ਮੁਤਾਬਕ ਜ਼ਿਆਦਾਤਰ ਮਾਮਲੇ ਅਫਰੀਕਾ 'ਚ ਪਾਏ ਗਏ ਹਨ ਤੇ ਬ੍ਰਿਟੇਨ ਦੇ ਮੰਕੀਪੌਕਸ ਮਾਮਲੇ ਨਾਲ ਇਨਫੈਕਟਡ ਹੋਣ ਦਾ ਖਤਰਾ ਬਹੁਤ ਘੱਟ ਹੈ। ਇਹ ਆਮ ਤੌਰ 'ਤੇ ਹਲਕੀ ਬਿਮਾਰੀ ਹੁੰਦੀ ਹੈ ਜੋ ਆਪਣੇ ਆਪ ਇਲਾਜ ਤੋਂ ਬਿਨਾਂ ਠੀਕ ਹੋ ਜਾਵੇਗੀ। ਕੁਝ ਲੋਕਾਂ 'ਚ ਜ਼ਿਆਦਾ ਗਹਿਰੇ ਲੱਛਣ ਵਿਕਸਤ ਹੋ ਸਕਦੇ ਹਨ। ਬ੍ਰਿਟੇਨ 'ਚ ਮੰਕੀਪੌਕਸ ਦੇ ਮਰੀਜ਼ਾਂ ਦੀ ਦੇਖਭਾਲ ਵਿਸ਼ੇਸ਼ ਹਸਪਤਾਲਾਂ 'ਚ ਕੀਤੀ ਜਾਂਦੀ ਹੈ।
ਮੰਕੀਪੌਕਸ ਦੇ ਲੱਛਣ
ਮੰਕੀਪੌਕਸ ਜੁਨੌਟਿਕ ਹੈ ਜੋ ਚੇਚਕ ਦੇ ਇਕ ਹੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਚੇਚਕ 'ਚ ਹਲਕੇ ਲੱਛਣ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਮੰਕੀਪੌਕਸ ਦਾ ਵਾਇਰਸ ਇਕ ਅਜਿਹੀ ਬਿਮਾਰੀ ਦੀ ਵਜ੍ਹਾ ਬਣਦਾ ਹੈ ਜਿਸ ਦੇ ਲੱਛਣ ਚੇਚਕ ਜਿਹੇ ਹੁੰਦੇ ਹਨ ਪਰ ਘੱਟ ਗੰਭੀਰ ਹੁੰਦੇ ਹਨ। ਇਨਫੈਕਸ਼ਨ ਦੇ ਆਮ ਲੱਛਣਾਂ 'ਚ ਬੁਖਾਰ, ਫਿੰਸੀਆਂ ਤੇ ਵਧੇ ਹੋਏ ਲਿੰਫ ਨੋਡਸ ਸ਼ਾਮਲ ਹਨ।
ਇਨਸਾਨਾਂ 'ਚ ਇਹ ਖਾਸ ਤੌਰ 'ਤੇ ਜੰਗਲੀ ਜਾਨਵਰਾਂ ਚੂਹਿਆਂ ਜਾਂ ਬਾਂਦਰਾਂ ਤੋਂ ਫੈਲਦਾ ਹੈ। ਹਾਲਾਂਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਵੀ ਫੈਲ ਸਕਦੀ ਹੈ। ਹੋ ਸਕਦਾ ਕਿ ਵਾਇਰਸ ਤੋਂ ਇਨਫੈਕਟਡ ਸੰਖਿਆਂ ਦੇ ਦਸਵੇਂ ਹਿੱਸੇ ਦੀ ਮੌਤ ਹੋ ਜਾਵੇ। ਬਿਮਾਰੀ ਦੀ ਸ਼ੁਰੂਆਤ ਉੱਚ ਤਾਪਮਾਨ, ਮਾਸਪੇਸ਼ੀਆਂ 'ਚ ਦਰਦ, ਪਿੱਠ ਦਰਦ, ਗ੍ਰੰਥੀਆਂ 'ਚ ਸੋਜ਼, ਠੰਡ ਤੇ ਥਕਾਵਟ ਨਾਲ ਹੁੰਦੀ ਹੈ। ਧੱਬੇ ਸਰੀਰ ਦੇ ਹੋਰ ਹਿੱਸਿਆਂ ਤੇ ਫੈਲਣ ਤੋਂ ਪਹਿਲਾਂ ਚਿਹਰੇ 'ਤੇ ਅਕਸਰ ਸ਼ੁਰੂ ਹੋ ਜਾਂਦੇ ਹਨ।
ਮੰਕੀਪੌਕਸ ਦਾ ਇਲਾਜ
ਸੈਂਟਰ ਫਾਰ ਡਿਜੀਜ਼ ਕੰਟਰੋਲ ਨੇ ਕਿਹਾ ਕਿ ਹੁਣ ਤਕ ਬਿਮਾਰੀ ਦੀ ਕੋਈ ਵਿਸ਼ੇਸ਼ ਦਵਾਈ ਨਹੀਂ ਹੈ ਤੇ ਨਾ ਹੀ ਮੰਕੀਪੌਕਸ ਲਈ ਕੋਈ ਵੈਕਸੀਨ ਵਿਕਸਤ ਹੋਈ। ਪਰ ਉਸ ਨੂੰ ਚੇਚਕ ਦੀ ਵੈਕਸੀਨ ਸਿਡੋਫੋਵਿਰ, ST-246 ਤੇ ਵੀਆਈਜੀ ਨਾਲ ਕੰਟੋਰਲ ਕੀਤਾ ਜਾ ਸਕਦਾ ਹੈ।