ਦਰਅਸਲ ਡਾ. ਵੈਸ਼ਾਲੀ ਨੇ ਤਿੰਨ ਸਾਲ ਕਰ ਇਡਲੀ, ਉਪਮਾ ਤੇ ਸਫੈਦ ਢੋਕਲਾ ਵਰਗੇ ਭਾਰਤੀ ਵਿਅੰਜਨਾਂ ਨੂੰ ਸੁਰੱਖਿਤ ਕਰਨ ਲਈ ਇੱਕ ਤਕਨੀਕ ਦੀ ਖੋਜ ਕੀਤੀ ਹੈ। ਇਸ ਤਕਨੀਕ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਦਾ ਇਸਤੇਮਾਲ ਨਹੀਂ ਕੀਤਾ ਗਿਆ। ਡਾ. ਵੈਸ਼ਾਨੀ ਨੇ ਦੱਸਿਆ ਕਿ ਦੁਨੀਆ ਵਿੱਚ ਪਹਿਲੀ ਵਾਰ ਪਕੇ ਹੋਏ ਭੋਜਨ ’ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤਕਨੀਕ ਦਾ ਸਭ ਤੋਂ ਵੱਧ ਇਸਤੇਮਾਲ ਫੌਜ, ਪੁਲਾੜ ਯਾਤਰੀਆਂ ਦੇ ਨਾਲ-ਨਾਲ ਆਫਤ ਵਾਲੀਆਂ ਥਾਵਾਂ ’ਤੇ ਹੋਏਗਾ।
ਡਾ. ਵੈਸ਼ਾਲੀ ਨੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਖਾਧ ਪਦਾਰਥਾਂ ਨੂੰ ਤਿਆਰ ਕੀਤਾ ਜਿਨ੍ਹਾਂ ਵਿੱਚ ਪ੍ਰੋਟੀਨ ਤੇ ਤੇਲ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਖੋਜ ਦੌਰਾਨ ਬਹੁਤ ਸਾਰੇ ਭੋਜਨ ਪਦਾਰਥਾਂ ’ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ। ਬੀਤੇ ਦਿਨੀਂ ਹੀ ਉਨ੍ਹਾਂ 3.5 ਸਾਲਾਂ ਤੋਂ ਪਈ ਇਡਲੀ ਖੋਲ੍ਹੀ ਜੋ ਪੂਰਾ ਤਰ੍ਹਾਂ ਤਾਜ਼ਾ ਨਿਕਲੀ। ਉਨ੍ਹਾਂ ਦੱਸਿਆ ਕਿ ਖੋਜ ਲਈ ਕਈ ਭੋਜਨ ਪਦਾਰਥਾਂ ਦੀ ਵਰਤੋਂ ਕੀਤੀ ਗਈ ਪਰ ਉਪਮਾ, ਇਡਲੀ ਤੇ ਸਫੈਦ ਢੋਕਲਾ ਵਿੱਚ ਸਭ ਤੋਂ ਵਧੀਆ ਨਤੀਜੇ ਮਿਲੇ।