ਵਜ਼ਨ ਘਟਾਉਣ ਤੋਂ ਲੈ ਕੇ ਵੱਧਦੀ ਉਮਰ ਦੇ ਲੱਛਣ ਘਟਾਉਣ ਦਾ ਸੁਪਨਾ ਦੇਖਣ ਵਾਲੇ ਲੋਕ ਸਿੰਘਾੜਾ ਬਹੁਤ ਸ਼ੌਂਕ ਨਾਲ ਖਾਂਦੇ ਹਨ। ਸਿੰਘਾੜੇ ਵਿੱਚ ਫਾਈਬਰ, ਪੋਟਾਸ਼ਿਅਮ, ਕਾਪਰ, ਮੈਗਨੀਜ਼, ਵਿਟਾਮਿਨ B6 ਤੇ ਐਂਟੀਆਕਸੀਡੈਂਟ ਵਰਗੇ ਕਈ ਮਹੱਤਵਪੂਰਣ ਤੱਤ ਹੁੰਦੇ ਹਨ। ਇਹ ਕੁਦਰਤੀ ਤੌਰ ‘ਤੇ ਫੈਟ-ਫ੍ਰੀ ਤੇ ਗਲੂਟਨ-ਫ੍ਰੀ ਵੀ ਹੁੰਦਾ ਹੈ, ਜਿਸ ਕਰਕੇ ਇਹ ਸਿਹਤ ਲਈ ਇਕ ਪੋਸ਼ਟਿਕ ਤੇ ਲਾਭਦਾਇਕ ਫਲ ਮੰਨਿਆ ਜਾਂਦਾ ਹੈ।

Continues below advertisement

ਪਰ ਕੀ ਤੁਸੀਂ ਜਾਣਦੇ ਹੋ ਕਿ ਸਿੰਘਾੜਾ ਹਰ ਕਿਸੇ ਲਈ ਠੀਕ ਨਹੀਂ ਹੁੰਦਾ? ਕੁਝ ਲੋਕਾਂ ਲਈ ਇਹ ਫਾਇਦੇ ਦੀ ਥਾਂ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ। ਆਓ ਜਾਣੀਏ ਕਿਹੜੇ ਲੋਕਾਂ ਨੂੰ ਸਿੰਘਾੜਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Continues below advertisement

ਇਨ੍ਹਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਸਿੰਘਾੜਾ

ਸਰਦੀ-ਜ਼ੁਕਾਮ ਹੋਣ ‘ਤੇਸਿੰਘਾੜਾ ਸਰਦੀਆਂ ਵਿੱਚ ਖਾਇਆ ਜਾਣ ਵਾਲਾ ਫਲ ਹੈ, ਪਰ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਸਰਦੀ-ਜ਼ੁਕਾਮ ਜਾਂ ਛਾਤੀ 'ਚ ਬਲਗਮ ਦੀ ਸਮੱਸਿਆ ਹੋਵੇ, ਤਾਂ ਉਸਨੂੰ ਸਿੰਘਾੜਾ ਖਾਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ।

ਐਲਰਜੀ ਵਾਲੇ ਲੋਕਕੁਝ ਲੋਕਾਂ ਨੂੰ ਸਿੰਘਾੜਾ ਖਾਣ ਨਾਲ ਐਲਰਜੀ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਉਲਟੀ, ਦਸਤ ਜਾਂ ਚਮੜੀ ‘ਤੇ ਖੁਜਲੀ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਕਈ ਵਾਰ ਸਿੰਘਾੜਾ ਖਾਣ ਨਾਲ ਸੂਜਨ ਜਾਂ ਐਨਾਫਿਲੈਕਸਿਸ (ਸਾਹ ਲੈਣ ਵਿੱਚ ਤਕਲੀਫ਼) ਤੱਕ ਹੋ ਸਕਦੀ ਹੈ।

ਡਾਇਬਟੀਜ਼ ਵਾਲੇ ਲੋਕਭਾਵੇਂ ਸਿੰਘਾੜਾ ਖੂਨ ਵਿਚ ਸ਼ੂਗਰ ਦੀ ਮਾਤਰਾ ਕੰਟਰੋਲ ਕਰਨ ਲਈ ਮਸ਼ਹੂਰ ਹੈ, ਪਰ ਇਸਦਾ ਗਲਾਈਸੈਮਿਕ ਇੰਡੈਕਸ ਥੋੜ੍ਹਾ ਵੱਧ ਹੋਣ ਕਰਕੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜਦੋਂ ਕਿਸੇ ਖੁਰਾਕ ਦਾ ਗਲਾਈਸੈਮਿਕ ਇੰਡੈਕਸ ਵੱਧ ਹੁੰਦਾ ਹੈ, ਤਾਂ ਇਸ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਡਾਇਬਟੀਜ਼ ਦੀ ਸਮੱਸਿਆ ਹੋਰ ਵੱਧ ਸਕਦੀ ਹੈ।

ਪੇਟ ਦਰਦ ਵਾਲੇ ਲੋਕਸਿੰਘਾੜੇ ਵਿੱਚ ਅਜਿਹੇ ਕਈ ਤੱਤ ਹੁੰਦੇ ਹਨ ਜੋ ਹਜ਼ਮ ਕਰਨਾ ਔਖਾ ਹੁੰਦੇ ਹਨ। ਇਸ ਕਰਕੇ ਕੁਝ ਲੋਕਾਂ ਨੂੰ ਇਹ ਖਾਣ ਤੋਂ ਬਾਅਦ ਉਲਟੀ, ਦਸਤ ਜਾਂ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ।

ਕਬਜ਼ ਵਾਲੇ ਲੋਕਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਸਿੰਘਾੜਾ ਖਾਣ ਤੋਂ ਬਚਣਾ ਚਾਹੀਦਾ ਹੈ। ਸਿੰਘਾੜੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸੁਭਾਅ ਵਿੱਚ ਠੰਢਾ ਹੁੰਦਾ ਹੈ। ਇਸ ਕਰਕੇ ਕਬਜ਼ ਵਾਲੇ ਲੋਕਾਂ ਲਈ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਪੇਟ ‘ਚ ਸੁਜਨ ਤੇ ਗੈਸ ਬਣਨ ਦੀ ਸਮੱਸਿਆ ਹੋ ਸਕਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।