ਨਵੀਂ ਦਿੱਲੀ: ਕੈਂਸਰ ਦੀ ਸ਼ੁਰੂਆਤ ਦਾ ਕਿਵੇਂ ਪਤਾ ਲੱਗੇ, ਇਸ ‘ਤੇ ਦੁਨੀਆ ‘ਤੇ ਕਾਫੀ ਰਿਸਰਚ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਵਿਗੀਆਨੀਆਂ ਨੇ ਇੱਕ ਅਜਿਹਾ ਬ੍ਰੀਥ ਐਨਾਲਾਈਜ਼ਰ ਬਣਾਇਆ ਹੈ ਜੋ ਸਮੇਂ ‘ਤੇ ਕੈਂਸਰ ਦੀ ਜਾਣਕਾਰੀ ਦੇਵੇਗਾ। ਇਹ ਡਿਵਾਈਸ ਪ੍ਰਦੂਸ਼ਿਤ ਹਵਾ ਕਾਰਨ ਹੋਣ ਵਾਲੀ ਬਿਮਾਰੀਆਂ ਦੀ ਸ਼ੁਰੂਆਤ ‘ਚ ਹੀ ਪਛਾਣ ਲਵੇਗੀ। ਇਸ ਦਾ ਟ੍ਰਾਈਲ ਕੈਂਬ੍ਰਿਜ ਦੇ ਏਡਨਬਰੂਕ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ ਹੈ-

ਕੈਂਸਰ ਕੋਸ਼ਿਕਾਵਾਂ ਦੇ ਕਾਰਨ ਸਰੀਰ ‘ਚ ਵੋਲਾਟਾਈਲ ਅਰਗੇਨਿਕ ਕੰਪਾਊਂਡ ਬਣਦੇ ਹਨ, ਜੋ ਖੂਨ ‘ਚ ਮਿਲਕੇ ਸਾਹਾਂ ਤਕ ਪਹੁੰਚੇ ਹਨ। ਇਨ੍ਹਾਂ ਕੰਪਾਊਂਡਾਂ ਦਾ ਸਮੇਂ ‘ਤੇ ਦੱਸਣ ਦਾ ਕੰਮ ਬ੍ਰੀਥ ਐਨਾਲਾਈਜ਼ਰ ਕਰਦਾ ਹੈ। ਕੈਂਸਰ ਦਾ ਪਤਾ ਕਰਨ ਲਈ ਮਰੀਜ਼ ਨੂੰ ਬ੍ਰੀਥ ਐਨਾਲਾਈਜ਼ਰ ‘ਚ 10 ਮਿੰਟ ਸਾਹ ਲੈਣ ਅਤੇ ਛੱਡਣ ਲਈ ਕਿਹਾ ਜਾਂਦਾ ਹੈ ਅਤੇ ਕੁਝ ਹੀ ਦਿਨਾਂ ‘ਚ ਇਸ ਦੀ ਰਿਪੋਰਟ ਮਿਲ ਜਾਂਦੀ ਹੈ।

ਬ੍ਰੀਥ ਐਨਾਲਾਈਜ਼ਰ ਦੀ ਮਦਦ ਨਾਲ ਕੈਂਸਰ ਦਾ ਪਤਾ ਲੱਗਣ ‘ਤੇ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨੂੰ ਹਸਪਤਾਲ ਦੇ 1500 ਮਰੀਜਾਂ ‘ਤੇ ਚੈੱਕ ਕੀਤਾ ਗਿਆ ਹੈ ਅਤੇ ਡਿਵਾਈਸ ਨੂੰ ਟ੍ਰਾਈਲ ਤੋਂ ਬਾਅਦ ਲੌਂਚ ਕੀਤਾ ਜਾਵੇਗਾ।