ਖੋਜ: ਤੰਦਰੁਸਤ ਸਰੀਰ 'ਚ ਫ਼ਿਕਰਮੰਦ ਬਿਮਾਰੀਆਂ ਬਾਰੇ ਦੱਸੇਗੀ ਇਹ ਤਕਨੀਕ
ਏਬੀਪੀ ਸਾਂਝਾ | 03 Mar 2018 03:58 PM (IST)
ਬੀਜਿੰਗ- ਮਾਹਿਰਾਂ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀ ਸਿਹਤ ਦਾ ਪਤਾ ਲਾਉਣਾ ਸੁਖਾਲਾ ਹੋਵੇਗਾ। ਇਹ ਤਕਨੀਕ ਕੁੱਝ ਹੋਰ ਨਹੀਂ, ਸਿਰਫ਼ ਪਿਸ਼ਾਬ ਟੈੱਸਟ ਹੈ। ਇਸ ਜਾਂਚ ਨਾਲ ਸਰੀਰ ਦੀ ਅੰਦਰੂਨੀ ਉਮਰ ਅਤੇ ਭਵਿੱਖ ਵਿਚ ਹੋ ਸਕਣ ਵਾਲੀਆਂ ਬਿਮਾਰੀਆਂ ਦੇ ਆਧਾਰ 'ਤੇ ਬਾਕੀ ਅਨੁਮਾਨਿਤ ਉਮਰ ਦਾ ਪਤਾ ਲਾਇਆ ਜਾ ਸਕੇਗਾ। ਚੀਨ ਦੇ ਨੈਸ਼ਨਲ ਸੈਂਟਰ ਫ਼ਾਰ ਜੇਰਾਨਟੋਲਾਜੀ ਵਿਚ ਹੋਈ ਖੋਜ ਵਿਚ ਵਿਗਿਆਨੀਆਂ ਨੇ ਇਨਸਾਨ ਦੇ ਪਿਸ਼ਾਬ ਵਿਚ ਇੱਕ ਤੱਤ 8-ਓ. ਐਕਸ. ਓ. ਜੀ. ਐੱਸ. ਐਨ. ਦੀ ਖੋਜ ਕੀਤੀ ਹੈ। ਇਹ ਸਰੀਰ ਵਿਚ ਕੋਸ਼ਕਾਵਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਜੈਵਿਕ ਉਮਰ ਵਧਣ ਦੇ ਨਾਲ ਹੀ ਉਸ ਦੇ ਪਿਸ਼ਾਬ ਵਿਚ ਇਹ ਤੱਤ ਵਧ ਜਾਂਦਾ ਹੈ, ਇਸ ਲਈ ਪਿਸ਼ਾਬ ਦੀ ਜਾਂਚ ਤੋਂ ਡਾਕਟਰਾਂ ਲਈ ਇਹ ਜਾਣਨਾ ਸੁਖਾਲਾ ਹੋਵੇਗਾ ਕਿ ਕਿਸੇ ਵਿਅਕਤੀ ਦੇ ਅੰਦਰੂਨੀ ਅੰਗਾਂ ਦੀ ਹਾਲਤ ਕਿਹੋ ਜਿਹੀ ਹੈ।