ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) ਨੇ ਨਿਪਾਹ ਵਾਇਰਸ ਕਰਕੇ ਕੇਰਲ ਤੋਂ ਤਾਜ਼ਾ ਫਲਾਂ ਤੇ ਸਬਜ਼ੀਆਂ ਮੰਗਵਾਉਣ 'ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਸੂਬੇ ਕੇਰਲ ਵਿੱਚ ਨਿਪਾਹ ਵਾਇਰਸ ਦੇ ਕਈ ਕੇਸ ਸਾਹਮਣੇ ਆਏ ਹਨ। ਕੇਰਲ ਵਿੱਚ ਹੁਣ ਤਕ ਕੁੱਲ 13 ਜਣਿਆਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਨਾਲ ਹੋਈ ਹੈ। ਇਸ ਮਗਰੋਂ ਪੂਰੇ ਦੇਸ਼ ਵਿੱਚ ਇਸ ਵਾਇਰਸ ਦੀ ਦਹਿਸ਼ਤ ਹੈ।


 

ਯੂਏਈ ਦੇ ਜਲਵਾਯੂ ਪਰਿਵਰਤਨ ਤੇ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੁੰਦੇ ਕੇਰਲ ਤੋਂ ਤਾਜ਼ਾ ਫਲ ਤੇ ਸਬਜ਼ੀਆਂ ਨਹੀਂ ਮੰਗਵਾਈਆਂ ਜਾਣਗੀਆਂ।

ਕੀ ਹੈ ਨਿਪਾਹ ਵਾਇਰਸ

ਨਿਪਾਹ ਵਾਇਰਸ ਚਮਗਾਦੜਾਂ ਤੋਂ ਫੈਲਦਾ ਹੈ। ਜਦ ਚਮਗਿੱਦੜ ਫਲਾਂ ਵਿੱਚ ਦੰਦ ਮਾਰਦੇ ਹਨ ਤਾਂ ਉਹ ਫਲ ਇਨਫੈਕਟਿਡ ਹੋ ਜਾਂਦੇ ਹਨ। ਇਨ੍ਹਾਂ ਨੂੰ ਖਾਣ ਵਾਲੇ ਵਿਅਕਤ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸੇ ਤਰ੍ਹਾਂ ਚਮਗਾਦੜਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਵਾਇਰਸ ਸੂਅਰਾਂ ਵਿੱਚ ਵੀ ਫੈਲਦਾ ਹੈ।