COVID 19 : ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦਾ ਕਾਰਨ ਹੈ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ। ਓਮੀਕਰੋਨ ਕੋਵਿਡ ਦਾ ਅਜਿਹਾ ਰੂਪ ਹੈ , ਜੋ ਵੈਕਸੀਨ ਜਾਂ ਪਿਛਲੀ ਲਾਗ ਤੋਂ ਪ੍ਰਾਪਤ ਐਂਟੀਬਾਡੀਜ਼ ਨੂੰ ਚਕਮਾ ਦੇਣ ਦੇ ਸਮਰੱਥ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਇਕ ਹੀ ਵਿਅਕਤੀ ਨੂੰ ਦੋ ਵਾਰ ਡੈਲਟਾ ਵੇਰੀਐਂਟ ਦੀ ਲਪੇਟ 'ਚ ਆਉਂਦੇ ਦੇਖਿਆ ਗਿਆ ਹੈ ਪਰ ਕੀ ਓਮੀਕਰੋਨ ਵੀ ਇੱਕੋ ਵਿਅਕਤੀ ਨੂੰ ਦੋ ਵਾਰ ਸੰਕਰਮਿਤ ਕਰ ਸਕਦਾ ਹੈ? ਆਓ ਜਾਣਦੇ ਹਾਂ।
ਕੀ ਓਮੀਕਰੋਨ ਵੇਰੀਐਂਟ ਨਾਲ ਦੁਬਾਰਾ ਲਾਗ ਲੱਗ ਸਕਦੀ ਹੈ ? ਕੋਈ ਵਿਅਕਤੀ ਦੁਬਾਰਾ ਕੋਵਿਡ-19 ਨਾਲ ਸੰਕਰਮਿਤ ਹੋ ਸਕਦਾ ਹੈ ਪਰ ਓਮੀਕਰੋਨ ਦੇ ਅਜਿਹੇ ਮਾਮਲੇ ਅਜੇ ਤੱਕ ਸਾਹਮਣੇ ਨਹੀਂ ਆਏ ਹਨ ਪਰ ਓਮੀਕਰੋਨ ਵਿੱਚ ਦੁਬਾਰਾ ਸੰਕਰਮਣ ਦਾ ਜੋਖਮ ਡੈਲਟਾ ਵੇਰੀਐਂਟ ਨਾਲੋਂ 4 ਗੁਣਾ ਵੱਧ ਹੈ। ਓਮੀਕਰੋਨ ਨੂੰ ਮੁੜ-ਸੰਕ੍ਰਮਣ ਦਾ ਕਾਰਨ ਦਿਖਾਇਆ ਗਿਆ ਹੈ ਕਿਉਂਕਿ ਇਸ ਵਿੱਚ ਪ੍ਰਤੀਰੋਧਕ ਸਮਰੱਥਾਵਾਂ ਹਨ। ਇਸਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਲਾਗ ਲੱਗ ਚੁੱਕੀ ਹੈ ਅਤੇ ਉਹਨਾਂ ਵਿੱਚ ਐਂਟੀਬਾਡੀਜ਼ ਹਨ ਜਾਂ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ ,ਉਨ੍ਹਾਂ ਨੂੰ ਵੀ ਓਮੀਕਰੋਨ ਸੰਕਰਮਿਤ ਕਰ ਸਕਦਾ ਹੈ। ਓਮੀਕਰੋਨ ਦੇ ਸਪਾਈਕ ਪ੍ਰੋਟੀਨ ਵਿੱਚ 30 ਤੋਂ ਵੱਧ ਪਰਿਵਰਤਨ ਹੁੰਦੇ ਹਨ, ਜੋ ਇਸਨੂੰ ਪ੍ਰਤੀਰੋਧਕ ਸ਼ਕਤੀ ਤੋਂ ਬਚਣ ਵਿੱਚ ਮਦਦ ਕਰਦੇ ਹਨ। ਇਸ ਲਈ ਇਹ ਉਹਨਾਂ ਲੋਕਾਂ ਨੂੰ ਵੀ ਸੰਕਰਮਿਤ ਕਰ ਰਿਹਾ ਹੈ ,ਜਿਨ੍ਹਾਂ ਕੋਲ ਪਹਿਲਾਂ ਹੀ ਐਂਟੀਬਾਡੀਜ਼ ਸਨ।
ਓਮੀਕਰੋਨ ਵੇਰੀਐਂਟ ਤੋਂ ਬਚਣ ਦੇ ਉਪਾਅ ਬੇਲੋੜੇ ਘਰੋਂ ਬਾਹਰ ਨਿਕਲਣ ਤੋਂ ਬਚੋਘਰ ਤੋਂ ਬਾਹਰ ਨਿਕਲਣ ਵੇਲੇ ਡਬਲ ਮਾਸਕ ਪਾਓਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰੋ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।ਹੱਥਾਂ ਨਾਲ ਮੂੰਹ, ਅੱਖਾਂ ਨੂੰ ਛੂਹਣ ਤੋਂ ਬਚੋ।
ਇਹ ਵੀ ਪੜ੍ਹੋ :COVID-19 : ਜਾਣੋ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਦੋਂ ਲੈ ਸਕਦੇ ਹੋ ਬੂਸਟਰ ਡੋਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490