ਚੰਡੀਗੜ੍ਹ : ਇੱਕ ਪਾਸੇ ਤਾਂ ਕੰਪਨੀਆਂ ਲੋਕਾਂ ਨੂੰ ਕੋਲਡ ਡਰਿੰਕ ਪਿਆਉਣ ਲਈ ਮਸ਼ਹੂਰੀਆਂ ਤੇ ਕਰੋੜਾਂ ਰੁਪਏ ਖ਼ਰਚ ਦਿੰਦੀਆਂ ਹਨ ਪਰ ਉੱਥੇ ਹੀ ਕੁੱਝ ਕੋਲਡ ਡਰਿੰਕ ਕੰਪਨੀਆਂ ਸ਼ੁੱਧਤਾ ਦੇ ਨਾਂ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਕੋਲਡ ਡਰਿੰਕ ਦੀ ਬੰਦ ਬੋਤਲ 'ਚ ਕਾਲੇ ਰੰਗ ਕੋਈ ਅਜੀਬ ਪਦਾਰਥ ਨਿਕਲਿਆ।
ਕੋਲ ਡਰਿੰਕ ਬਰੈਂਡ 'ਕੋਕਾ ਕੋਲਾ' ਦੇ ਪ੍ਰੋਡਕਟ 'ਮਾਜ਼ਾ' ਵਿੱਚ ਇਹ ਕਾਲਖ ਵੇਖ ਕੇ ਕੋਈ ਵੀ ਕੋਲ ਡਰਿੰਕ ਪ੍ਰੇਮੀ ਹੈਰਾਨ ਅਤੇ ਪਰੇਸ਼ਾਨ ਹੋ ਜਾਏਗਾ। ਆਮ ਦਾ ਮਜ਼ਾ ਦੇਣ ਵਾਲੀ ਇਹ 'ਮਾਜ਼ਾ' ਇਸ ਨੂੰ ਪੀਣ ਵਾਲਿਆਂ ਲਈ ਸਜ਼ਾ ਵੀ ਬਣ ਸਕਦੀ ਹੈ। ਇਹ ਤਸਵੀਰਾਂ ਸਾਫ਼ ਦਰਸਾ ਰਹਿਆਂ ਹਨ ਕਿ 'ਮਾਜ਼ਾ' ਵਿੱਚ ਕੁੱਝ ਗੜਬੜ ਹੈ।
ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਨੇ 'ਮਾਜ਼ਾ' ਦਾ ਇੱਕ ਕਰੇਟ ਖ਼ਰੀਦੀਆਂ ਅਤੇ ਇੱਕ ਬੋਤਲ ਵਿੱਚ ਅਜਿਹਾ ਕੁੱਝ ਸਾਹਮਣੇ ਆਇਆ ਕਿ ਉਹ ਦੰਗ ਰਹਿ ਗਏ। ਮਾਜ਼ਾ ਦੇ ਅੰਦਰ ਦੀ ਕਾਲਖ ਵਧਦੀ ਰਹੀ ਅਤੇ ਹੌਲੀ ਹੌਲੀ ਇਹ ਆਕਾਰ ਲੈ ਲਿਆ। ਸ਼ੁਕਰ ਹੈ ਕਿ ਉਨ੍ਹਾਂ ਨੇ 'ਮਾਜ਼ਾ' ਪੀਣ ਤੋਂ ਪਹਿਲਾਂ ਹੀ ਇਹ ਬੋਤਲ ਵਿੱਚ ਇਹ ਵੇਖ ਲਿਆ ਸੀ। ਫ਼ਿਲਹਾਲ ਉਨ੍ਹਾਂ ਨੂੰ ਬੋਤਲ ਨੂੰ ਜਾਂਚ ਲਈ ਭੇਜਿਆ ਹੋਇਆ ਹੈ।
ਅਕਸਰ ਕੋਲ ਡਰਿੰਕ ਬਰੈਂਡ ਵਿੱਚ ਕੁੱਝ ਨਾ ਕੁੱਝ ਵੇਖਣ ਜਾਂ ਇਸ ਬਾਰੇ ਸੁਣਨ ਨੂੰ ਮਿਲਦਾ ਹੈ। ਆਏ ਦਿਨ ਖਪਤਕਾਰ ਡਰਿੰਕ ਪ੍ਰੋਡਕਟ ਵਿੱਚੋਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਜੀਬੋ-ਗ਼ਰੀਬ ਚੀਜ਼ਾਂ ਨਿਕਲਣ ਦੀ ਸ਼ਿਕਾਇਤ ਕਰਦੇ ਹਨ। ਇੰਨਾ ਹੀ ਨਹੀਂ ਕਈ ਬਾਰ ਤਾਂ ਖਪਤਕਾਰਾਂ ਨੂੰ ਡਰਿੰਕ ਵਿੱਚੋਂ ਜੀਵ-ਜੰਤੂ ਵੀ ਨਿਕਲਣ ਦੀ ਗੱਲ ਕਰਦੇ ਹਨ। ਪਰ ਇਹ ਕੰਪਨੀਆਂ ਮੁਨਾਫ਼ਾ ਕਮਾਉਣ ਦੀ ਹੋੜ ''ਚ ਕੁਆਲਿਟੀ ਦੇ ਪੈਮਾਨੇ 'ਤੇ ਖਪਤਕਾਰਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਤਾਹੀਉ ਤਾਂ ਇਹ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।