ਪੰਜਾਬ 'ਚ ਕੋਰੋਨਾ ਦੇ 96 ਪੋਜ਼ਟਿਵ ਕੇਸ, ਪਾਕਿਸਤਾਨ 'ਚ ਕੁੱਲ 510 ਸੰਕਰਮਿਤ
ਏਬੀਪੀ ਸਾਂਝਾ | 21 Mar 2020 04:45 PM (IST)
ਪਾਕਿਸਤਾਨ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ 510 ਹੋ ਗਈ। ਇਰਾਨ ਤੀਰਥ ਯਾਤਰਾ ਤੋਂ ਬਾਅਦ ਘਰ ਪਰਤੇ ਲੋਕਾਂ ਦੀ ਜਾਂਚ ਦੌਰਾਨ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।
ਫਾਇਲ ਫੋਟੋ
ਇਸਲਾਮਾਬਾਦ: ਪਾਕਿਸਤਾਨ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ 510 ਹੋ ਗਈ। ਇਰਾਨ ਤੀਰਥ ਯਾਤਰਾ ਤੋਂ ਬਾਅਦ ਘਰ ਪਰਤੇ ਲੋਕਾਂ ਦੀ ਜਾਂਚ ਦੌਰਾਨ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਕੋਵਿਡ -19 ਨਾਲ ਦੇਸ਼ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਖੈਬਰ ਪਖਤੂਨਖਵਾ ਵਿੱਚ ਕੋਰੋਨਾ ਵਾਇਰਸ ਨਾਲ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਕਰਾਚੀ ਵਿੱਚ ਵਾਇਰਸ ਨਾਲ ਤੀਜੀ ਮੌਤ ਦੀ ਪੁਸ਼ਟੀ ਹੋਈ। ਕਰਾਚੀ ਵਿੱਚ ਮਰਨ ਵਾਲੇ 70 ਸਾਲਾ ਵਿਅਕਤੀ ਪਹਿਲਾਂ ਕੈਂਸਰ ਦਾ ਮਰੀਜ਼ ਸੀ ਪਰ ਉਹ ਠੀਕ ਹੋ ਚੁੱਕਾ ਸੀ। ਪਾਕਿਸਤਾਨ ਦੇ ਸਿੰਧ ਵਿੱਚ ਕੋਵਿਡ -19 ਦੇ 267, ਬਲੋਚਿਸਤਾਨ 'ਚ 92, ਪੰਜਾਬ 'ਚ 96, ਖੈਬਰ ਪਖਤੂਨਖਵਾ 'ਚ 23, ਗਿਲਗਿਤ ਬਲਿਤਸਤਾਨ 'ਚ 21, ਇਸਲਾਮਾਬਾਦ 'ਚ 10 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ।