ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ

ਚੰਡੀਗੜ੍ਹ: ਭਾਰਤ ਵਿੱਚ ਕਾਲੇ ਰੰਗ ਨੂੰ ਗੋਰਾ ਕਰਨ ਦੀ ਵੱਡੀ ਮਾਰਕਿਟ ਹੈ। ਰੰਗ ਗੌਰਾ ਕਰਨ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਦੇ ਕਰੀਮ, ਸਾਬੁਨ, ਫੇਸਵੌਸ਼ ਤੇ ਬਹੁਤ ਸਾਰੇ ਉਤਪਾਦਾਂ ਦੀ ਕਾਫੀ ਮੰਗ ਰਹਿੰਦੀ ਹੈ ਪਰ ਬਾਬਾ ਰਾਮਦੇਵ ਦੀ ਪਤੰਜਲੀ ਨੇ ਤਾਂ ਹੱਦ ਹੀ ਕਰ ਦਿੱਤੀ।

ਬਾਬਾ ਰਾਮਦੇਵ ਦੀ ਪਤੰਜਲੀ ਨੇ ਆਪਣੇ ਇੱਕ ਇਸ਼ਤਿਹਾਰ ਵਿੱਚ ਸਾਂਵਲੇ ਰੰਗ ਨੂੰ ਸਕਿਨ ਦੀ ਬਿਮਾਰੀ ਦੱਸਿਆ ਹੈ। ਇਸ ਇਸ਼ਤਿਹਾਰ ਵਿੱਚ ਪਤੰਜਲੀ ਸਾਂਵਲੇ ਰੰਗ ਨੂੰ ਨੀਵਾਂ ਸਮਝਣ ਦੀ ਸਮਾਜਕ ਧਾਰਨਾ ਨੂੰ ਹੁਲਾਰਾ ਦਿੰਦਾ ਨਜ਼ਰ ਆ ਰਿਹਾ ਹੈ। ਪੰਤਜਲੀ ਨੇ ਆਪਣੇ ਬਿਊਟੀ ਕਰੀਮ ਦੇ ਇਸ਼ਤਿਹਾਰ ਵਿੱਚ ਸਾਂਵਲੇ ਰੰਗ ਨੂੰ ਝੁਰੜੀਆਂ ਦੀ ਤਰ੍ਹਾਂ ਸਕਿਨ ਦੀ ਸਮੱਸਿਆ ਦੱਸਿਆ ਹੈ।

17 ਦਸਬੰਦ ਨੂੰ ਡੈਕਨ ਕ੍ਰੋਨਿਕਲ ਵਿੱਚ ਛਪੇ ਇਸ਼ਤਿਹਾਰ ਵਿੱਚ ਪੰਤਜਲੀ ਨੇ ਆਪਣੀ ਬਿਊਟੀ ਕਰੀਮ ਬਾਰੇ ਲਿਖਿਆ "ਇਹ ਕਰੀਮ ਡਰਾਈ ਸਕਿਨ ਝੁਰੜੀਆ ਤੇ ਸਾਂਵਲੇ ਰੰਗ ਵਰਗੀ ਸਕਿਨ ਦੀਆਂ ਬਿਮਾਰੀਆਂ ਲਈ ਕਾਫੀ ਲਾਭਕਾਰੀ ਹੈ।" ਇਸ ਇਸ਼ਤਿਹਾਰ ਵਿੱਚ ਪਤੰਜਲੀ ਨੇ ਅੱਗੇ ਲਿਖਿਆ ਕਿ ਇਹ ਕਰੀਮ 100 ਫੀਸਦੀ ਕੁਦਰਤੀ ਖੂਬਸੂਰਤੀ ਦਾ ਅਹਿਸਾਸ ਕਰਾਉਂਦੀ ਹੈ।

ਕੀ ਲਿਖਿਆ ਹੈ ਇਸ ਇਸ਼ਤਿਹਾਰ ਵਿੱਚ-

Possesses the benefits of wheat germ oil, turmeric, aloe-vera, and basil etc. which are extremely beneficial for skin ailments like dry skin, dark complexion and wrinkles. Patanjali beauty cream is not just another cream but is a skin nourishment tonic and treatment. It gives you the confidence of 100% natural beauty. Try it yourself and suggest to your family and friends.

(ਕਣਕ ਦੇ ਬੀਜ ਦੇ ਤੇਲ, ਹਲਦੀ, ਐਲੋਵੇਰਾ ਤੇ ਤੁਲਸੀ ਆਦਿ ਦੇ ਗੁਣਾਂ ਨਾਲ ਯੁਕਤ ਇਹ ਕਰੀਮ ਡਰਾਈ ਸਕਿਨ, ਸਾਂਵਲੇ ਰੰਗ ਤੇ ਝੁਰੜੀਆਂ ਵਰਗੀਆਂ ਸਕਿਨ ਦੀ ਬਿਮਾਰੀਆਂ ਲਈ ਬੇਹੱਦ ਲਾਭਕਾਰੀ ਹੈ। ਪਤੰਜਲੀ ਬਿਊਟੀ ਕਰੀਮ ਕੋਈ ਕਰੀਮ ਨਹੀਂ ਬਲਕਿ ਇਹ ਇੱਕ ਸਕਿਨ ਨੌਰਿਸ਼ਮੈਂਟ ਟਾਨਿਕ ਤੇ ਟਰੀਟਮੈਂਟ ਹੈ। ਇਹ ਤੁਹਾਨੂੰ 100 ਫੀਸਦੀ ਕੁਦਰਤੀ ਖੂਬਸੂਰਤੀ ਦਾ ਆਤਮਵਿਸ਼ਵਾਸ਼ ਦਿੰਦਾ ਹੈ। ਖੁਦ ਇਸਤੇਮਾਲ ਕਰੋ ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਇਸ ਦੇ ਬਾਰੇ ਦੱਸੋ)