ਅਮਰੀਕਾ: ਰਾਤ ਨੂੰ ਅੱਠ ਘੰਟੇ ਤੋਂ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ ਖਤਰਾ ਹੋ ਸਕਦਾ ਹੈ। ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਨਵੇਂ ਅਧਿਐਨ ਵਿੱਚ ਸੁਚੇਤ ਕੀਤਾ ਗਿਆ ਹੈ।



ਅਮਰੀਕਾ ਦੀ ਬਕਿੰਗਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੋਕਾਂ ਦੇ ਸੌਣ ਦੀ ਮਿਆਦ ਤੇ ਹਲਕੀ ਤੋਂ ਲੈ ਕੇ ਡੂੰਘੀ ਨੀਂਦ ਦੌਰਾਨ ਆਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਮੁੱਲਾਂਕਣ ਕੀਤਾ ਹੈ।

ਉਨ੍ਹਾਂ ਨੇ ਪਾਇਆ ਕਿ ਲਗਾਤਾਰ ਨੀਂਦ ਦੀ ਗੜਬੜ ਦਾ ਸਬੰਧ ਨਕਾਰਾਤਮਕ ਖਿਆਲਾਂ ਦੇ ਆਉਣ ਨਾਲ ਹੋ ਸਕਦਾ ਹੈ। ਖੋਜਕਰਤਾਵਾਂ ਨੇ ਇਹ ਸਿੱਟਾ ਕਈ ਉਮੀਦਵਾਰਾਂ ‘ਤੇ ਕੀਤੇ ਅਧਿਐਨ ਦੇ ਆਧਾਰ ‘ਤੇ ਕੱਢਿਆ ਹੈ।





ਉਨ੍ਹਾਂ ਨੇ ਸੌਣ ਵੇਲੇ ਉਮੀਦਵਾਰਾਂ ਦੀਆਂ ਭਾਵਨਾਵਾਂ ਪ੍ਰਤੀਕਿਰਿਆਵਾਂ ਤੇ ਅੱਖਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ। ਖੋਜਕਰਤਾ ਮੇਰੀਡਿਥ ਕੋਲਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਕਾਰਾਤਮਕ ਵਿਚਾਰੇ ਨਾਲ ਜੂਝਣ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਰ ਤੇ ਚਿੰਤਾ ਵਰਗੇ ਵੱਖ-ਵੱਖ ਪ੍ਰਕਾਰ ਦੇ ਮਾਨਸਿਕ ਵਿਕਾਰ ਹੋਣ ਦਾ ਖਤਰਾ ਵਧ ਸਕਦਾ ਹੈ।