ਕੋਰੋਨਾ ਤੋਂ ਠੀਕ ਹੋ ਅਮਰੀਕੀ ਔਰਤ ਨੇ ਲੋਕਾਂ ਨੂੰ ਦਿੱਤਾ ਸੰਦੇਸ਼, ਸੁਰੱਖਿਅਤ ਰਹਿਣ ਦੇ ਦੱਸੇ ਕਈ ਤਰੀਕੇ

ਰੌਬਟ Updated at: 14 Mar 2020 05:26 PM (IST)

-ਇੱਕ 37 ਸਾਲਾ ਔਰਤ ਨੇ ਇਸ ਮਾਰੂ ਕੋਰੋਨਾ ਵਾਇਰਸ ਨਾਲ ਲੜ੍ਹ ਕਿ ਕਈ ਲੋਕਾਂ ਲਈ ਉਦਾਹਰਣ ਪੈਦਾ ਕੀਤਾ ਹੈ।

-ਠੀਕ ਹੋਣ ਤੋਂ ਬਾਅਦ ਉਹ ਲੋਕਾਂ ਨੂੰ ਸੰਦੇਸ਼ ਵੀ ਦੇ ਰਹੀ ਹੈ ਅਤੇ ਇਸ ਵਾਇਰਸ ਨਾਲ ਲੜ੍ਹਣ ਦਾ ਆਪਣਾ ਤਜਰਬਾ ਵੀ ਸਾਂਝਾ ਕਰ ਰਹੀ ਹੈ।

NEXT PREV
ਰੌਬਟ


ਵਾਸ਼ਿੰਗਟਨ: ਕੋਰੋਨਾਵਾਇਰਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜਿੱਥੇ ਕਈ ਲੋਕਾਂ ਦੇ ਇਸ ਵਾਇਰਸ ਨਾਲ ਮਰਨ ਦੀ ਖ਼ਬਰ ਹੈ ਓਥੇ ਹੀ ਕੁੱਝ ਲੋਕ ਠੀਕ ਹੋ ਕਿ ਇਸ ਘਾਤਕ ਕੋਰੋਨਾਵਾਇਰਸ ਨੂੰ ਮਾਤ ਪਾ ਰਹੇ ਹਨ।ਇੱਕ ਅਜਿਹਾ ਹਿ ਕੇਸ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 37 ਸਾਲਾ ਔਰਤ ਨੇ ਇਸ ਮਾਰੂ ਕੋਰੋਨਾ ਵਾਇਰਸ ਨਾਲ ਲੜ੍ਹ ਕਿ ਕਈ ਲੋਕਾਂ ਲਈ ਉਦਾਹਰਣ ਪੈਦਾ ਕੀਤਾ ਹੈ।

ਐਲਿਜ਼ਾਬੈਥ ਸਨਾਈਡਰ, ਨਾਵਲ ਕੋਰੋਨਾਵਾਇਰਸ ਤੋਂ ਠੀਕ ਹੋਈ ਹੈ। ਠੀਕ ਹੋਣ ਤੋਂ ਬਾਅਦ ਉਹ ਲੋਕਾਂ ਨੂੰ ਸੰਦੇਸ਼ ਵੀ ਦੇ ਰਹੀ ਹੈ ਅਤੇ ਇਸ ਵਾਇਰਸ ਨਾਲ ਲੜ੍ਹਣ ਦਾ ਆਪਣਾ ਤਜਰਬਾ ਵੀ ਸਾਂਝਾ ਕਰ ਰਹੀ ਹੈ।



ਸਨਾਈਡਰੋ ਲੋਕਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੇ ਘਬਰਾਓ ਨਹੀਂ - ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਬਾਕੀਆਂ ਨੂੰ ਇਸ ਜੋਖਮ ਤੋਂ ਬਚਾਉਣ ਬਾਰੇ ਸੋਚੋ ਅਤੇ ਘਰ ਰਹੋ।



ਐਲਿਜ਼ਾਬੈਥ ਸਨਾਈਡਰ ਵਾਸ਼ਿੰਗਟਨ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਸੀਐਟਲ ਵਿੱਚ ਰਹਿੰਦੀ ਹੈ, ਜਿਥੇ ਕੋਰੋਨਾ ਨਾਲ ਅਮਰੀਕਾ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸਨਾਈਡਰ ਨੇ ਬਾਇਓਨਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ ਅਤੇ ਉਹ ਆਪਣੀ ਕਹਾਣੀ ਲੋਕਾਂ ਨੂੰ ਥੋੜ੍ਹੀ ਜਿਹੀ ਉਮੀਦ ਦੇਣ ਲਈ ਸਾਂਝੀ ਕਰ ਰਹੀ ਹੈ।ਉਸ ਨੇ ਆਪਣੇ ਘਰ ਵਿੱਚ ਹੀ ਆਪਣਾ ਇਲਾਜ ਕੀਤਾ ਹੈ।
ਪਰ, ਉਸਨੇ ਅੱਗੇ ਕਿਹਾ, 

ਇਸਦਾ ਮਤਲਬ ਹੈ ਕਿ ਸਾਨੂੰ ਘਰ ਰਹਿਣ, ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਕਰਨ ਬਾਰੇ ਵਧੇਰੇ ਜਾਗਰੁਕ ਹੋਣ ਦੀ ਜ਼ਰੂਰਤ ਹੈ।-


ਸਨਾਈਡਰ ਨੇ ਪਹਿਲੀ ਵਾਰ ਪਾਰਟੀ ਵਿੱਚ ਜਾਣ ਤੋਂ ਤਿੰਨ ਦਿਨ ਬਾਅਦ 25 ਫਰਵਰੀ ਨੂੰ ਫਲੂ ਵਰਗੇ ਲੱਛਣਾਂ ਦਾ ਅਨੁਭਵ ਕਰਨਾ ਸ਼ੁਰੂ ਕੀਤਾ ਸੀ। ਉਸਨੇ ਕਿਹਾ ਆਖਰਕਾਰ ਮੈਨੂੰ ਇੱਕ ਖੋਜ ਕੋਆਰਡੀਨੇਟਰ ਦਾ ਸ਼ਨੀਵਾਰ (7 ਮਾਰਚ) ਨੂੰ ਇੱਕ ਫੋਨ ਆਇਆ, ਜਿਸਨੇ ਮੈਨੂੰ ਕਿਹਾ ਕਿ ‘ਤੁਸੀਂ ਕੋਵਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ।

ਇਸ ਸਮੇਂ ਤਕ, ਉਸ ਦੇ ਲੱਛਣ ਪਹਿਲਾਂ ਹੀ ਘੱਟ ਹੋ ਗਏ ਸਨ, ਅਤੇ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਉਸ ਨੂੰ ਲੱਛਣਾਂ ਦੀ ਸ਼ੁਰੂਆਤ ਤੋਂ ਘੱਟੋ ਘੱਟ ਸੱਤ ਦਿਨ ਲਈ ਘਰ ਵਿੱਚ ਰਹਿਣ ਲਈ ਕਿਹਾ ਗਿਆ ਸੀ।

ਸਨਾਈਡਰ ਨੇ ਕਿਹਾ, 

ਜੇ ਤੁਹਾਡੇ ਲੱਛਣ ਜਾਨਲੇਵਾ ਨਹੀਂ ਹਨ, ਤਾਂ ਘਰ ਵਿੱਚ ਹੀ ਰਹੋ, ਦਵਾਈਆਂ ਖਾਓ, ਬਹੁਤ ਸਾਰਾ ਪਾਣੀ ਪੀਓ, ਕਾਫ਼ੀ ਆਰਾਮ ਕਰੋ -

- - - - - - - - - Advertisement - - - - - - - - -

© Copyright@2024.ABP Network Private Limited. All rights reserved.