Skin Cancer: ਸਕਿਨ ਕੈਂਸਰ ਦੇ ਜ਼ਿਆਦਾਤਰ ਮਾਮਲੇ ਬਹੁਤ ਜ਼ਿਆਦਾ ਸੂਰਜ ਦੀ ਰੌਸ਼ਨੀ, ਖਾਸ ਕਰਕੇ ਸੂਰਜੀ ਅਲਟਰਾਵਾਇਲਟ (ਯੂਵੀ) ਕਿਰਨਾਂ ਜਾਂ ਤਰੰਗਾਂ ਦੇ ਸੰਪਰਕ ਕਾਰਨ ਹੁੰਦੇ ਹਨ। ਇਹ ਕਿਰਨਾਂ ਸਕਿਨ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਉਨ੍ਹਾਂ ਵਿੱਚ ਬਦਲਾਅ ਕਰਦੀਆਂ ਹਨ। ਇਸ ਕਰਕੇ ਕੈਂਸਰ ਦੀ ਬਿਮਾਰੀ ਜਨਮ ਲੈਂਦੀ ਹੈ।


ਮੇਲਾਨੋਮਾ ਸਕਿਨ ਦੇ ਕੈਂਸਰ ਦੀ ਸਭ ਤੋਂ ਖਤਰਨਾਕ ਕਿਸਮ ਹੈ। ਸਕਿਨ ਦੇ ਕੈਂਸਰ ਦਾ ਖਤਰਾ ਫੈਮਿਲੀ ਹਿਸਟਰੀ, ਲਾਈਫਸਟਾਈਲ (ਧੁੱਪ ਵਿੱਚ ਜ਼ਿਆਦਾ ਸਮਾਂ ਬਿਤਾਉਣਾ), ਸਕਿਨ ਕੈਂਸਰ ਅਤੇ ਸਕਿਨ ਦੇ ਰੰਗ ਵਰਗੀਆਂ ਕੁਝ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਬਾਕੀ ਕਾਰਨਾਂ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਸਕਿਨ ਦਾ ਆਸਾਨੀ ਨਾਲ ਝੁਲਸ ਜਾਣਾ, ਵੱਡੇ ਆਕਾਰ ਦਾ ਤਿਲ ਜਾਂ ਮੱਸਾ ਹੋਣਾ ਅਤੇ ਬੁਢਾਪਾ ਸ਼ਾਮਲ ਹਨ।


ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣਾ ਸਕਿਨ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ। ਜਿਨ੍ਹਾਂ ਲੋਕਾਂ ਦੀ ਸਕਿਨ ਦਾ ਰੰਗ ਜ਼ਿਆਦਾ ਡਾਰਕ ਹੁੰਦਾ ਹੈ, ਉਨ੍ਹਾਂ ਦੀ ਸਕਿਨ ਵਿੱਚ ਗੋਰੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਮੇਲਾਨਿਨ ਹੁੰਦਾ ਹੈ। ਇੰਨਾ ਹੀ ਨਹੀਂ ਸੂਰਜ ਦੇ ਸੰਪਰਕ 'ਚ ਰਹਿਣ ਦੇ ਬਾਵਜੂਦ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।


ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਕਾਲੀ ਸਕਿਨ ਵਾਲੇ ਲੋਕਾਂ ਨੂੰ ਵੀ ਸਕਿਨ ਕੈਂਸਰ ਹੋ ਸਕਦਾ ਹੈ, ਪਰ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇਹ ਸਥਿਤੀ ਸਕਿਨ ਦੇ ਝੁਲਸਣ ਜਾਂ ਸੂਰਜ ਦੇ ਸੰਪਰਕ ਵਿੱਚ ਆਉਣ ਨਾਲ ਪੈਦਾ ਹੁੰਦੀ ਹੈ। ਜਿਨ੍ਹਾਂ ਲੋਕਾਂ ਦਾ ਰੰਗ ਡਾਰਕ ਹੁੰਦਾ ਹੈ, ਉਨ੍ਹਾਂ ਵਿੱਚ ਸਕਿਨ ਕੈਂਸਰ ਹਥੇਲੀਆਂ, ਪੈਰਾਂ ਦੀਆਂ ਤਲੀਆਂ ਜਾਂ ਉਨ੍ਹਾਂ ਥਾਵਾਂ 'ਤੇ ਜਿੱਥੇ ਪਹਿਲਾਂ ਹੀ ਕੋਈ ਸੱਟ ਜਾਂ ਜ਼ਖ਼ਮ ਹੋਵੇ, ਉੱਥੇ ਹੋਣ ਦੀ ਸੰਭਾਵਨਾ ਹੁੰਦੀ ਹੈ।


ਇਹ ਵੀ ਪੜ੍ਹੋ: ਸਵੇਰੇ ਉੱਠ ਕੇ ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਪੂਰਾ ਦਿਨ ਹੋ ਸਕਦਾ ਹੈ ਖਰਾਬ


ਗੋਰੇ ਲੋਕਾਂ ਨੂੰ ਸਕਿਨ ਕੈਂਸਰ ਦਾ ਵੱਧ ਖਤਰਾ


ਦੂਜੇ ਪਾਸੇ ਜਿਨ੍ਹਾਂ ਲੋਕਾਂ ਦੀ ਸਕਿਨ ਦਾ ਰੰਗ ਹਲਕਾ ਜਾਂ ਜ਼ਿਆਦਾ ਗੋਰਾ ਹੁੰਦਾ ਹੈ, ਉਨ੍ਹਾਂ ਨੂੰ ਸੂਰਜ ਦੀਆਂ ਯੂਵੀ ਕਿਰਨਾਂ ਕਾਰਨ ਸਕਿਨ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਅਜਿਹੇ ਲੋਕ ਜੋ ਲੰਬੇ ਸਮੇਂ ਤੱਕ ਸੂਰਜ ਦੀਆਂ ਤੇਜ਼ ਕਿਰਨਾਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਸਕਿਨ ਬਰਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਇਸ ਬੀਮਾਰੀ ਦਾ ਜ਼ਿਆਦਾ ਖਤਰਾ ਹੈ, ਉਨ੍ਹਾਂ ਨੂੰ ਹਮੇਸ਼ਾ ਧੁੱਪ ਦੇ ਸਿੱਧੇ ਸੰਪਰਕ ਤੋਂ ਬਚਣਾ ਚਾਹੀਦਾ ਹੈ। ਸਰਦੀਆਂ ਦੇ ਮੌਸਮ ਵਿੱਚ ਵੀ ਯੂਵੀ ਤਰੰਗਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਤੁਹਾਨੂੰ ਪੂਰਾ ਸਾਲ ਆਪਣੇ ਆਪ ਨੂੰ ਸੂਰਜ ਤੋਂ ਨਿਕਲਣ ਵਾਲੀਆਂ ਤਰੰਗਾਂ ਤੋਂ ਬਚਣਾ ਚਾਹੀਦਾ ਹੈ।


ਖ਼ੁਦ ਨੂੰ UV ਰੇਜ ਤੋਂ ਕਿਵੇਂ ਬਚਾਈਏ?


ਆਪਣੇ ਆਪ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ, ਤੁਹਾਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਹੜੇ ਤੁਹਾਡੇ ਸਰੀਰ ਦੇ ਵੱਧ ਤੋਂ ਵੱਧ ਹਿੱਸੇ ਨੂੰ ਢੱਕ ਕੇ ਰੱਖਣ। ਅੱਖਾਂ 'ਤੇ ਐਨਕਾਂ ਦੀ ਵਰਤੋਂ ਕਰੋ ਅਤੇ ਸਿਰ 'ਤੇ ਟੋਪੀ ਪਾ ਕੇ ਰੱਖੋ। ਇਨ੍ਹਾਂ ਉਪਾਵਾਂ ਦੀ ਮਦਦ ਨਾਲ, ਤੁਸੀਂ ਯੂਵੀ ਕਿਰਨਾਂ ਨੂੰ ਆਪਣੀ ਸਕਿਨ ਤੱਕ ਪਹੁੰਚਣ ਤੋਂ ਰੋਕ ਸਕਦੇ ਹੋ। ਡਾਰਕ ਕਲਰ ਦੇ ਕੱਪੜਿਆਂ ਨਾਲੋਂ ਹਲਕੇ ਰੰਗ ਦੇ ਕੱਪੜੇ ਤੁਹਾਨੂੰ ਸੂਰਜ ਦੀਆਂ ਕਿਰਨਾਂ ਤੋਂ ਘੱਟ ਬਚਾਉਂਦੇ ਹਨ, ਇਸ ਲਈ ਧੁੱਪ 'ਚ ਨਿਕਲਣ ਤੋਂ ਪਹਿਲਾਂ ਗੂੜ੍ਹੇ ਰੰਗਾਂ ਦੀ ਵਰਤੋਂ ਕਰੋ।