Pfizer On COVID-19: ਕੋਵਿਡ-19 ਓਮੀਕਰੋਨ ਦੇ ਨਵੇਂ ਵੇਰੀਐਂਟ ਕਾਰਨ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ (Pfizer) ਨੇ ਅੰਦਾਜ਼ਾ ਲਗਾਇਆ ਹੈ ਕਿ ਕੋਰੋਨਾ ਮਹਾਮਾਰੀ 2024 ਤਕ ਖਤਮ ਨਹੀਂ ਹੋਵੇਗੀ। Pfizer Inc (PFE.N) ਨੇ ਸ਼ੁੱਕਰਵਾਰ ਨੂੰ ਭਵਿੱਖਬਾਣੀ ਕੀਤੀ ਹੈ ਕਿ ਕੋਵਿਡ ਮਹਾਮਾਰੀ 2024 ਤਕ ਦੁਨੀਆ ਨੂੰ ਛੱਡਣ ਵਾਲੀ ਨਹੀਂ ਹੈ। ਫਾਈਜ਼ਰ ਨੇ 2 ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਦੀ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ।


ਫਾਈਜ਼ਰ ਦੇ ਮੁੱਖ ਵਿਗਿਆਨਕ ਅਧਿਕਾਰੀ ਮਿਕੇਲ ਡੋਲਸਟਨ ਨੇ ਇਕ ਪੇਸ਼ਕਾਰੀ ਦੌਰਾਨ ਨਿਵੇਸ਼ਕਾਂ ਨੂੰ ਦੱਸਿਆ ਕਿ ਕੋਵਿਡ-19 ਦੇ ਮਾਮਲੇ ਅਗਲੇ ਇਕ ਜਾਂ ਦੋ ਸਾਲਾਂ ਤਕ ਕੁਝ ਖੇਤਰਾਂ ਵਿਚ ਸਾਹਮਣੇ ਆਉਣੇ ਜਾਰੀ ਰਹਿ ਸਕਦੇ ਹਨ। ਕੰਪਨੀ ਦਾ ਅੰਦਾਜ਼ਾ ਹੈ ਕਿ 2024 ਤਕ ਇਸ ਬਿਮਾਰੀ ਦਾ ਖ਼ਤਰਾ ਘੱਟ ਹੋ ਜਾਵੇਗਾ। ਹਾਲਾਂਕਿ ਉਸਨੇ ਇਹ ਵੀ ਕਿਹਾ ਕਿ ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਸਮਾਜ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਟੀਕਿਆਂ ਅਤੇ ਇਲਾਜਾਂ ਦਾ ਵਿਕਾਸ ਅਤੇ ਵਰਤੋਂ ਕਰਨ ਦੇ ਯੋਗ ਹੈ। ਜੇਕਰ ਟੀਕਾਕਰਨ ਦੀਆਂ ਦਰਾਂ ਘੱਟ ਹਨ ਤਾਂ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।


ਫਾਈਜ਼ਰ ਦੀ ਕੋਵਿਡ-19 ਵੈਕਸੀਨ


Pfizer ਨੇ ਜਰਮਨੀ ਦੇ BioNTech SE (22UAy.DE) ਨਾਲ ਆਪਣੀ ਕੋਵਿਡ-19 ਵੈਕਸੀਨ ਵਿਕਸਿਤ ਕੀਤੀ ਹੈ ਅਤੇ ਅਗਲੇ ਸਾਲ ਤਕ ₹31 ਬਿਲੀਅਨ ਦੀ ਆਮਦਨ ਪੈਦਾ ਕਰਨ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਤਕ 4 ਅਰਬ ਸ਼ਾਟ ਬਣਾਉਣ ਦੀ ਯੋਜਨਾ ਹੈ। ਡਰੱਗ ਮੇਕਰ ਫਾਈਜ਼ਰ ਕੋਲ ਪੈਕਸਲੋਵਿਡ ਨਾਮ ਦੀ ਇਕ ਪ੍ਰਯੋਗਾਤਮਕ ਐਂਟੀਵਾਇਰਲ ਗੋਲੀ ਵੀ ਹੈ, ਜਿਸ ਨੇ ਕਲੀਨਿਕਲ ਅਜ਼ਮਾਇਸ਼ਾਂ ਵਿਚ ਹਸਪਤਾਲ ਵਿੱਚ ਦਾਖਲ ਹੋਣ ਅਤੇ ਉੱਚ ਜੋਖਮ ਵਾਲੇ ਮਰੀਜ਼ਾਂ ਵਿੱਚ ਮੌਤਾਂ ਨੂੰ ਲਗਭਗ 90 ਪ੍ਰਤੀਸ਼ਤ ਤਕ ਘਟਾ ਦਿੱਤਾ ਹੈ।


ਇਹ ਵੀ ਪੜ੍ਹੋ: ਬੇਅਦਬੀ ਮਾਮਲਾ; ਰਾਮ ਰਹੀਮ ਪੁੱਛਗਿੱਛ 'ਚ ਨਹੀਂ ਕਰ ਰਿਹਾ ਸਹਿਯੋਗ, ਦੋਬਾਰਾ ਹਿਰਾਸਤ ਜ਼ਰੂਰੀ : SIT



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 



 



https://play.google.com/store/apps/details?id=com.winit.starnews.hin



 



https://apps.apple.com/in/app/abp-live-news/id811114904