Pimple Removal Remedy: ਚੜ੍ਹਦੀ ਜਵਾਨੀ ਵਿੱਚ ਚਿਹਰੇ 'ਤੇ ਮੁਹਾਸੇ ਹੋਣਾ ਇੱਕ ਆਮ ਗੱਲ ਹੈ ਪਰ ਕਈ ਵਾਰ ਵੱਡੀ ਉਮਰ ਦੇ ਲੋਕਾਂ ਵਿੱਚ ਵੀ ਇਹ ਸਮੱਸਿਆ ਆਉਣ ਲੱਗਦੀ ਹੈ। ਬੇਸ਼ੱਕ ਮੁਹਾਸੇ ਹੋਣ ਦੀ ਸਮੱਸਿਆ ਮੁੰਡੇ ਤੇ ਕੁੜੀਆਂ ਦੋਵਾਂ ਵਿੱਚ ਵੇਖੀ ਜਾਂਦੀ ਹੈ ਪਰ ਲੜਕੀਆਂ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਂਦੀਆਂ ਹਨ। ਇਸ ਲਈ ਉਹ ਕਈ ਵਾਰ ਮਹਿੰਗੀਆਂ ਕਰੀਮਾਂ ਵਰਤਣ ਲੱਗਦੀਆਂ ਹਨ ਜਿਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਜਾਂਦਾ ਹੈ।
ਦਰਅਸਲ ਮੁਹਾਸਿਆਂ ਦੇ ਕਾਰਨ ਚਿਹਰੇ 'ਤੇ ਦਾਗ-ਧੱਬੇ ਦਿਖਾਈ ਦਿੰਦੇ ਹਨ। ਇਸ ਕਾਰਨ ਮੇਕਅੱਪ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਖਾਸ ਕਰਕੇ ਕੁੜੀਆਂ ਨਾਲ ਹੁੰਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ ਜੋ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦੇ ਹਨ। ਇਹ ਸੱਚ ਹੈ ਕਿ ਮੁਹਾਸੇ ਨੂੰ ਰਾਤੋ-ਰਾਤ ਪੂਰੀ ਤਰ੍ਹਾਂ ਗਾਇਬ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਕੁਝ ਘਰੇਲੂ ਉਪਚਾਰ ਹਨ ਜੋ ਮੁਹਾਸੇ ਦੀ ਸੋਜ ਨੂੰ ਘੱਟ ਕਰ ਸਕਦੇ ਹਨ ਤੇ ਮੁਹਾਸੇ ਨੂੰ ਤੇਜ਼ੀ ਨਾਲ ਸੁੱਕਣ ਵਿੱਚ ਮਦਦ ਕਰ ਸਕਦੇ ਹਨ। ਜੇਕਰ ਕਿਸੇ ਖਾਸ ਫੰਕਸ਼ਨ ਤੋਂ ਪਹਿਲਾਂ ਤੁਹਾਡੇ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
1. ਟੀ ਟ੍ਰੀ ਆਇਲ ਟੀ ਟ੍ਰੀ ਆਇਲ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ। ਜੇਕਰ ਤੁਹਾਡੇ ਕੋਲ ਇਹ ਉਪਲਬਧ ਹੈ ਤਾਂ ਇਸ ਨੂੰ ਰੂੰ ਦੇ ਗੋਲੇ 'ਤੇ ਲਾ ਕੇ ਸਿੱਧੇ ਮੁਹਾਸੇ 'ਤੇ ਲਗਾਓ। ਰਾਤ ਭਰ ਇਸ ਤਰ੍ਹਾਂ ਛੱਡ ਦਿਓ। ਇਸ ਨੂੰ ਲਗਾਉਣ ਨਾਲ ਤੁਹਾਨੂੰ ਜ਼ਰੂਰ ਰਾਹਤ ਮਿਲੇਗੀ। ਸਵੇਰੇ ਤੁਹਾਡੇ ਚਿਹਰੇ ਤੋਂ ਮੁਹਾਸੇ ਦੂਰ ਹੋ ਜਾਣਗੇ।
2. ਐਲੋਵੇਰਾ ਜੈੱਲਜੇਕਰ ਤੁਹਾਡੇ ਚਿਹਰੇ 'ਤੇ ਗਰਮੀ ਤੇ ਨਮੀ ਦੇ ਕਾਰਨ ਮੁਹਾਸੇ ਦਿਖਾਈ ਦੇ ਰਹੇ ਹਨ, ਤਾਂ ਮੁਹਾਸੇ 'ਤੇ ਐਲੋਵੇਰਾ ਜੈੱਲ ਲਗਾਓ। ਇਸ ਨੂੰ ਰਾਤ ਭਰ ਰਹਿਣ ਦਿਓ ਤੇ ਸਵੇਰੇ ਇਸ ਨੂੰ ਧੋ ਲਓ। ਐਲੋਵੇਰਾ ਚਿਹਰੇ ਨੂੰ ਠੰਢਕ ਪ੍ਰਦਾਨ ਕਰਕੇ ਮੁਹਾਸੇ ਠੀਕ ਕਰਦਾ ਹੈ।
3. ਬਰਫ ਦੀ ਟਕੋਰਗਰਮੀ ਕਾਰਨ ਜ਼ਿਆਦਾਤਰ ਮੁਹਾਸੇ ਦਿਖਾਈ ਦਿੰਦੇ ਹਨ। ਅਜਿਹੇ 'ਚ ਮੁਹਾਸੇ ਦੀ ਸੋਜ ਨੂੰ ਘੱਟ ਕਰਨ ਲਈ ਬਰਫ ਨੂੰ ਕੱਪੜੇ 'ਚ ਲਪੇਟ ਕੇ ਮੁਹਾਸੇ 'ਤੇ 5-10 ਮਿੰਟ ਲਈ ਲਗਾਓ। ਇਹ ਫਿਣਸੀ ਨੂੰ ਸੁਕਾਉਣ ਵਿੱਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ: ਪੇਟ ਦੀ ਮਾਲਿਸ਼ ਕਰਨ ਦੇ ਇਹ ਹਨ ਫਾਇਦੇ, ਜਾਣੋ ਇਸ ਨੂੰ ਕਰਨ ਦਾ ਸਹੀ ਤਰੀਕਾ
4. ਸ਼ਹਿਦ ਤੇ ਦਾਲਚੀਨੀ ਦਾ ਪੇਸਟਸ਼ਹਿਦ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਤੇ ਦਾਲਚੀਨੀ ਮੁਹਾਸੇ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨੂੰ ਮੁਹਾਸੇ 'ਤੇ ਲਗਾਓ। ਇਸ ਪੇਸਟ ਨੂੰ ਰਾਤ ਭਰ ਲੱਗਾ ਰਹਿਣ ਦਿਓ। ਜੇ ਇਹ ਫਿਣਸੀ ਨੂੰ ਖਤਮ ਨਹੀਂ ਕਰਦਾ ਤਾਂ ਇਹ ਘੱਟੋ ਘੱਟ ਇਸ ਦੀ ਸੋਜ ਨੂੰ ਘਟਾ ਦੇਵੇਗਾ।
5. ਨਿੰਬੂ ਦਾ ਰਸਨਿੰਬੂ ਵਿੱਚ ਕੁਦਰਤੀ ਐਸਿਡ ਹੁੰਦੇ ਹਨ ਜੋ ਮੁਹਾਂਸਿਆਂ ਨੂੰ ਸੁਕਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਨੂੰ ਸਿੱਧੇ ਮੁਹਾਸੇ 'ਤੇ ਲਗਾਓ, ਪਰ ਧਿਆਨ ਰੱਖੋ ਕਿ ਇਹ ਚਮੜੀ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਸੰਵੇਦਨਸ਼ੀਲ ਚਮੜੀ 'ਤੇ ਨਾ ਲਗਾਓ। ਇਸ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਨਿੰਬੂ ਤੁਹਾਡੇ ਲਈ ਅਨੁਕੂਲ ਹੋਵੇ।