AC Temperature: ਗਰਮੀਆਂ ਵਿੱਚ, ਜਦੋਂ ਤੁਸੀਂ ਕੰਮਕਾਜ ਤੋਂ ਬਾਅਦ ਤੇਜ਼ ਗਰਮੀ ਵਿੱਚ ਆਪਣੇ ਕਮਰੇ ਵਿੱਚ ਕਦਮ ਰੱਖਦੇ ਹੋ, ਤਾਂ ਤੁਹਾਨੂੰ ਏਸੀ ਦੀ ਬਹੁਤ ਜ਼ਰੂਰਤ ਮਹਿਸੂਸ ਹੁੰਦੀ ਹੈ। ਆਮ ਤੌਰ 'ਤੇ ਜਿਨ੍ਹਾਂ ਘਰਾਂ 'ਚ ਏਸੀ ਲੱਗੇ ਹੁੰਦੇ ਹਨ, ਉੱਥੇ ਲੋਕ ਗਰਮੀ ਮਹਿਸੂਸ ਨਹੀਂ ਕਰਦੇ। ਪਰ ਇਹ AC ਆਪਣੇ ਤਾਪਮਾਨ (temperature) ਕਾਰਨ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ। ਜੇਕਰ ਦੇਖਿਆ ਜਾਵੇ ਤਾਂ ਲੋਕ ਅਕਸਰ AC ਦਾ ਤਾਪਮਾਨ ਘੱਟ ਕਰ ਦਿੰਦੇ ਹਨ, ਜਿਸ ਕਾਰਨ ਕਮਰਾ ਕਾਫੀ ਠੰਡਾ ਹੋ ਜਾਂਦਾ ਹੈ।
ਕੁਝ ਲੋਕ AC ਦਾ ਤਾਪਮਾਨ 18 ਜਾਂ 16 ਤੱਕ ਸੈੱਟ ਕਰ ਦਿੰਦੇ ਹਨ, ਜਿਸ ਕਾਰਨ ਕਮਰਾ ਬਰਫ਼ ਵਰਗਾ ਹੋ ਜਾਂਦਾ ਹੈ। ਇਹ ਠੰਡਕ ਕੁਝ ਸਮੇਂ ਲਈ ਚੰਗੀ ਮਹਿਸੂਸ ਹੁੰਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਏਸੀ ਦਾ ਤਾਪਮਾਨ 20 ਤੋਂ ਹੇਠਾਂ ਰੱਖਿਆ ਜਾਵੇ ਤਾਂ ਇਹ ਕਮਰੇ ਵਿੱਚ ਮੌਜੂਦ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ। ਆਓ ਜਾਣਦੇ ਹਾਂ ਜੇਕਰ AC ਦਾ ਤਾਪਮਾਨ 20 ਤੋਂ ਘੱਟ ਹੋ ਜਾਵੇ ਤਾਂ ਕੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ: ਚਿਹਰੇ 'ਤੇ ਮੇਕਅੱਪ ਕਰਨ ਤੋਂ ਪਹਿਲਾਂ ਇਹ ਕੰਮ ਕਰਨਾ ਕਦੇ ਨਾ ਭੁੱਲੋ
AC ਦਾ ਤਾਪਮਾਨ 20 ਤੋਂ ਘੱਟ ਹੋਣ ਉੱਤੇ ਨੁਕਸਾਨ
ਜਰਨਲ ਆਫ਼ ਇੰਟਰਨਲ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਅਜਿਹੇ ਕਮਰੇ ਵਿੱਚ ਰਹਿੰਦਾ ਹੈ ਜਿੱਥੇ ਏਸੀ ਦਾ ਤਾਪਮਾਨ ਛੇ ਘੰਟੇ ਤੋਂ ਵੱਧ ਸਮੇਂ ਤੱਕ 20 ਤੋਂ ਹੇਠਾਂ ਰਹਿੰਦਾ ਹੈ, ਉਸ ਦੀ ਚਮੜੀ ਦੀ ਨਮੀ ਘੱਟ ਜਾਂਦੀ ਹੈ। ਦਰਅਸਲ, AC ਦਾ ਘੱਟ ਤਾਪਮਾਨ ਚਮੜੀ ਦੀ ਨਮੀ ਨੂੰ ਸੋਖ ਲੈਂਦਾ ਹੈ ਅਤੇ ਚਮੜੀ ਤੋਂ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਚਿਹਰੇ 'ਤੇ ਝੁਰੜੀਆਂ, ਮੁਹਾਸੇ ਆਦਿ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਜੇਕਰ ਕਮਰੇ ਦਾ ਏਸੀ 20 ਤੋਂ ਹੇਠਾਂ ਚੱਲ ਰਿਹਾ ਹੈ ਤਾਂ ਉਸ ਕਮਰੇ ਵਿੱਚ ਨਮੀ ਦੀ ਕਮੀ ਕਾਰਨ ਨੱਕ ਦੇ ਡਰਾਈ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਬਲਗਮ ਵੀ ਡਰਾਈ ਹੋ ਜਾਂਦੀ ਹੈ, ਜਿਸ ਨਾਲ ਨੱਕ 'ਚ ਐਲਰਜੀ ਹੋਣ ਦਾ ਖਤਰਾ ਵਧ ਜਾਂਦਾ ਹੈ।
ਕਮਰੇ ਦਾ ਤਾਪਮਾਨ ਇੰਨਾ ਘੱਟ ਹੋਣ 'ਤੇ ਨਾ ਸਿਰਫ ਸਰੀਰ ਦੀ ਨਮੀ ਘੱਟ ਹੁੰਦੀ ਹੈ, ਸਗੋਂ ਅੱਖਾਂ ਦੀ ਨਮੀ ਵੀ ਘੱਟ ਹੋਣ ਲੱਗਦੀ ਹੈ। ਇਸ ਕਾਰਨ ਕਮਰੇ ਦੇ ਅੰਦਰ ਖੁਸ਼ਕ ਹਵਾ ਅੱਖਾਂ ਨੂੰ ਡਰਾਈ ਬਣਾ ਦਿੰਦੀ ਹੈ ਅਤੇ ਡਰਾਈ ਆਈ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।